ਜੀਂਦ ''ਚ ਸੀ. ਐੱਮ. ਖਟੜ ਦੀ ''ਜਨ ਆਸ਼ੀਰਵਾਦ ਯਾਤਰਾ'' ਖਤਮ

09/08/2019 5:40:14 PM

ਜੀਂਦ (ਭਾਸ਼ਾ)— ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਜਨ ਆਸ਼ੀਰਵਾਦ ਯਾਤਰਾ ਐਤਵਾਰ ਨੂੰ ਖਤਮ ਹੋ ਗਈ ਹੈ। ਪ੍ਰਦੇਸ਼ ਸਰਕਾਰ ਨੇ ਯਾਤਰਾ ਸਮਾਪਤੀ 'ਤੇ ਕਿਹਾ ਕਿ ਪ੍ਰਦੇਸ਼ ਤੋਂ ਡਰ ਅਤੇ ਭ੍ਰਿਸ਼ਟਾਚਾਰ ਨੂੰ ਖਤਮ ਕਰ ਕੇ ਵਿਵਸਥਾ ਨੂੰ ਪਟੜੀ 'ਤੇ ਲਿਆਉਣ ਦਾ ਕੰਮ ਕੀਤਾ ਗਿਆ। ਖੱਟੜ ਨੇ ਜ਼ਿਲੇ ਦੇ ਜੁਲਾਨਾ ਦੀ ਨਵੀਂ ਅਨਾਜ ਮੰਡੀ 'ਚ ਜਨ ਆਸ਼ੀਰਵਾਦ ਯਾਤਰਾ ਦੀ ਸਮਾਪਤੀ ਦੌਰਾਨ ਆਯੋਜਿਤ ਇਕ ਜਨ ਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਆਉਣ ਵਾਲੀਆਂ ਹਰਿਆਣਾ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੂੰ 75 ਤੋਂ ਵੱਧ ਸੀਟਾਂ ਮਿਲਣਗੀਆਂ।

ਉਨ੍ਹਾਂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ 'ਚ ਜਿੱਤ ਮਗਰੋਂ ਅਗਲੇ 5 ਸਾਲਾਂ ਵਿਚ ਪ੍ਰਦੇਸ਼ ਦੇ ਹਰ ਪਰਿਵਾਰ ਦੀ ਰਸੋਈ ਤਕ ਸਾਫ ਪੀਣ ਵਾਲਾ ਪਾਣੀ ਪਹੁੰਚਾਇਆ ਜਾਲੇਗਾ। ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਤਹਿਤ ਪ੍ਰਦੇਸ਼ ਦੇ ਗਰੀਬ ਪਰਿਵਾਰਾਂ ਨੂੰ ਲੱਗਭਗ 9 ਲੱਖ ਗੈਸ ਕਨੈਕਸ਼ਨ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ ਇਤਿਹਾਸ ਵਿਚ ਪਹਿਲੀ ਵਾਰ ਕੱਢੀ ਗਈ ਜਨ ਆਸ਼ੀਰਵਾਦ ਯਾਤਰਾ ਦਾ ਲੋਕਾਂ ਵਲੋਂ ਭਰਪੂਰ ਪਿਆਰ ਅਤੇ ਆਸ਼ੀਰਵਾਦ ਮਿਲਿਆ। ਇਹ ਯਾਤਰਾ ਕਾਲਕਾ ਵਿਧਾਨ ਸਭਾ ਖੇਤਰ ਤੋਂ ਸ਼ੁਰੂ ਹੋਈ ਸੀ। ਇਸ ਦੌਰਾਨ ਇਸ ਨੇ ਪ੍ਰਦੇਸ਼ ਦੇ 90 ਵਿਧਾਨ ਸਭਾ ਖੇਤਰਾਂ ਤੋਂ ਹੁੰਦੇ ਹੋਏ 3,000 ਕਿਲੋਮੀਟਰ ਦੀ ਦੂਰੀ ਤੈਅ ਕੀਤੀ।

Tanu

This news is Content Editor Tanu