BJP ਨੇ ਹੁਣ ਨਵੀਂ ਕਹਾਣੀ ਸ਼ੁਰੂ ਕੀਤੀ, ਕਿਹਾ- ਸਕੂਲ ਬਣਾਉਣ ’ਚ ਘਪਲਾ ਹੋਇਆ: ਸਿਸੋਦੀਆ

08/27/2022 5:40:20 PM

ਨਵੀਂ ਦਿੱਲੀ– ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਯਾਨੀ ਕਿ ਸ਼ਨੀਵਾਰ ਨੂੰ ਨਵੀਂ ਦਿੱਲੀ ਵਿਖੇ ਪ੍ਰੈੱਸ ਕਾਨਫਰੰਸ ਕੀਤੀ। ਇਸ ਕਾਨਫਰੰਸ ’ਚ ਉਨ੍ਹਾਂ ਨੇ ਭਾਜਪਾ ’ਤੇ ਨਿਸ਼ਾਨੇ ਵਿੰਨ੍ਹੇ। ਉਨ੍ਹਾਂ ਕਿਹਾ ਕਿ ਭਾਜਪਾ ਨੇ ਨਵੀਂ ਕਹਾਣੀ ਸ਼ੁਰੂ ਕੀਤੀ ਹੈ ਕਿ ਸਕੂਲ ਬਣਾਉਣ ’ਚ ਘਪਲਾ ਹੋਇਆ ਹੈ। ਇਨ੍ਹਾਂ ਨੇ ਮੇਰੇ ਘਰ ’ਚ ਰੇਡ ਕੀਤੀ ਪਰ ਦੱਸਿਆ ਨਹੀਂ ਕਿ ਕੀ ਮਿਲਿਆ? ਦੁਨੀਆ ਜਾਣਦੀ ਹੈ ਕਿ ਦਿੱਲੀ ’ਚ ਸ਼ਾਨਦਾਰ ਸਕੂਲ ਹਨ। ਇਨ੍ਹਾਂ ਦੀ ਸਾਜਿਸ਼ ਹੈ ਕਿ ਕਿਸੇ ਤਰ੍ਹਾਂ ਨਾਲ ਇੱਥੋਂ ਦੇ ਸਰਕਾਰੀ ਸਕੂਲਾਂ ਨੂੰ ਬੰਦ ਕੀਤਾ ਜਾਵੇ। 

ਇਹ ਵੀ ਪੜ੍ਹੋ- ‘ਆਰਮਡ ਫੋਰਸਿਜ਼ ਸਕੂਲ’ ਦੇ ਉਦਘਾਟਨ ਮੌਕੇ ਕੇਜਰੀਵਾਲ ਬੋਲੇ- ਸ਼ਹੀਦ ਭਗਤ ਸਿੰਘ ਦੀ ਜ਼ਿੰਦਗੀ ਤੋਂ ਸਿੱਖਣ ਦੀ ਲੋੜ

ਦਰਅਸਲ ਦਿੱਲੀ ਸਰਕਾਰ ਦੇ ਸਕੂਲ ਕਈ ਪ੍ਰਾਈਵੇਟ ਸਕੂਲਾਂ ਤੋਂ ਪਰ੍ਹੇ ਹਨ। ਇੱਥੇ ਭਾਜਪਾ ਅਨਪੜ੍ਹਾਂ ਦੀ ਪਾਰਟੀ ਹੈ ਅਤੇ ਦੇਸ਼ ਨੂੰ ਅਨਪੜ੍ਹ ਰੱਖਣਾ ਚਾਹੁੰਦੀ ਹੈ। ਉਨ੍ਹਾਂ ਨੇ ਦੱਸਿਆ ਕਿ ਆਪਣੇ ਹੀ ਸੂਬਿਆਂ ’ਚ ਭਾਜਪਾ ਨੇ ਕਈ ਸਰਕਾਰੀ ਸਕੂਲਾਂ ਨੂੰ ਬੰਦ ਕਰ ਦਿੱਤਾ। ਇਸ ਦੀ ਜਾਂਚ ਕਰਾਉਣੀ ਚਾਹੀਦੀ ਹੈ ਕਿ ਉਨ੍ਹਾਂ ਦੇ ਸ਼ਾਸਨ ’ਚ ਇੰਨੇ ਸਾਰੇ ਸਰਕਾਰੀ ਸਕੂਲ ਕਿਉਂ ਬੰਦ ਹੋ ਗਏ। ਸਿਸੋਦੀਆ ਨੇ ਦੱਸਿਆ  ਕਿ 4 ਸਾਲ ਪਹਿਲਾਂ ਸੀ. ਐੱਮ. ਦਫ਼ਤਰ ’ਤੇ ਛਾਪਾ ਮਾਰਿਆ। ਉਨ੍ਹਾਂ ਨੇ 40 ਵਿਧਾਇਕਾਂ ਖ਼ਿਲਾਫ ਮਾਮਲਾ ਦਰਜ ਕੀਤਾ, ਕੁਝ ਨਹੀਂ ਮਿਲਿਆ। ਫਿਰ ਫਰਜ਼ੀ ਆਬਕਾਰੀ ਨੀਤੀ ਮਾਮਲੇ ’ਚ CBI ਨੂੰ ਮੇਰੇ ਘਰ ਭੇਜ ਦਿੱਤਾ, ਉਨ੍ਹਾਂ ਨੂੰ ਕੁਝ ਨਹੀਂ ਮਿਲਿਆ। ਇਸ ਲਈ ਹੁਣ ਕੁਝ ਨਵਾਂ ਸ਼ੁਰੂ ਕੀਤਾ ਹੈ।

ਇਹ ਵੀ ਪੜ੍ਹੋ- ਕੇਜਰੀਵਾਲ ਨਾਲ ਸ਼ਰਾਬ ਘਪਲੇ ਦੀ ਗੱਲ ਕਰੀਏ ਤਾਂ ਉਹ ਸਿੱਖਿਆ ਦੀ ਗੱਲ ਕਰਦੇ ਹਨ: ਅਜੇ ਮਾਕਨ

ਦਿੱਲੀ ਸਰਕਾਰ ਦੇ ਬਣੇ ਸਕੂਲਾਂ ਨੂੰ ਬੰਦ ਕਰਨ ਦੀ ਸਾਜਿਸ਼ ਰਚੀ ਜਾ ਰਹੀ ਹੈ। ਉੱਪ ਮੁੱਖ ਮੰਤਰੀ ਸਿਸੋਦੀਆ ਨੇ ਕਿਹਾ ਕਿ ਸਾਲ 2015-2021 ’ਚ 72000 ਤੋਂ ਵੱਧ ਸਕੂਲ ਬੰਦ ਕਰ ਦਿੱਤੇ ਗਏ ਸਨ। 2018-19 ਵਿਚ ਹੀ 51000 ਤੋਂ ਵੱਧ ਬੰਦ ਕੀਤੇ ਗਏ ਸਨ। ਜਿਨ੍ਹਾਂ ਇਲਾਕਿਆਂ ਵਿਚ ਭਾਜਪਾ ਸਰਕਾਰੀ ਸਕੂਲਾਂ ਨੂੰ ਬੰਦ ਕਰ ਰਹੀ ਹੈ, ਉਨ੍ਹਾਂ ਇਲਾਕਿਆਂ ਵਿਚ ਪ੍ਰਾਈਵੇਟ ਸਕੂਲ ਵਧ-ਫੁੱਲ ਰਹੇ ਹਨ। ਉਨ੍ਹਾਂ ਪ੍ਰਾਈਵੇਟ ਸਕੂਲਾਂ ਦਾ ਨਿਰਮਾਣ ਉਨ੍ਹਾਂ ਦੇ ਆਪਣੇ ਵਿਧਾਇਕਾਂ ਨੇ ਕੀਤਾ ਹੈ। ਲੱਗਭਗ 12000 ਪ੍ਰਾਈਵੇਟ ਸਕੂਲ ਖੋਲ੍ਹੇ ਗਏ ਹਨ।

ਇਹ ਵੀ ਪੜ੍ਹੋ- ਕੇਜਰੀਵਾਲ ਦੀ ਆਸਾਮ ਦੇ CM ਨਾਲ ਟਵਿੱਟਰ ਵਾਰ, ਪੁੱਛਿਆ- ਤੁਹਾਡੇ ਸਰਕਾਰੀ ਸਕੂਲ ਕਦੋਂ ਵੇਖਣ ਆਵਾਂ

ਜਾਣੋ ਕੀ ਹੈ ਮਾਮਲਾ?
ਦੱਸ ਦੇਈਏ ਕਿ ਪਿਛਲੇ ਦਿਨੀਂ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਨੇ ਦਿੱਲੀ ਸਰਕਾਰ ਦੇ ਮੁੱਖ ਸਕੱਤਰ ਤੋਂ ਰਿਪੋਰਟ ਮੰਗੀ ਹੈ। ਦਰਅਸਲ ਸਰਕਾਰੀ ਸਕੂਲਾਂ ਵਿਚ ਵਾਧੂ ਕਲਾਸ ਰੂਮਾਂ ਵਿਚ ਬੇਨਿਯਮੀਆਂ ਦੇ ਦੋਸ਼ ਲੱਗੇ ਸਨ। ਇਸ ਦੇ ਨਾਲ ਹੀ ਸੀ.ਵੀ.ਸੀ ਦੀ ਜਾਂਚ ਰਿਪੋਰਟ 'ਤੇ ਕਾਰਵਾਈ ਕਰਨ 'ਚ ਵਿਜੀਲੈਂਸ ਵਿਭਾਗ ਵੱਲੋਂ 2.5 ਸਾਲ ਦੀ ਦੇਰੀ 'ਤੇ ਮੁੱਖ ਸਕੱਤਰ ਤੋਂ ਰਿਪੋਰਟ ਮੰਗੀ ਗਈ ਹੈ। ਜਿੱਥੇ ਬੇਨਿਯਮੀਆਂ ਅਤੇ ਕੁਤਾਹੀਆਂ ਸਾਹਮਣੇ ਆਈਆਂ, ਉਸ ਤੋਂ ਬਾਅਦ ਹੀ ਜਾਂਚ ਦੇ ਹੁਕਮ ਦਿੱਤੇ ਗਏ।

Tanu

This news is Content Editor Tanu