ਮਾਨੇਸਰ ਲੈਂਡ ਸਕੈਮ : CBI ਕੋਰਟ ''ਚ ਪੇਸ਼ ਹੋਏ ਸਾਬਕਾ ਮੁੱਖਮੰਤਰੀ ਹੁੱਡਾ, ਅਗਲੀ ਸੁਣਵਾਈ 26 ਨੂੰ

07/16/2019 6:32:41 PM

ਪੰਚਕੂਲਾ— ਮਾਨੇਸਰ ਲੈਂਡ ਸਕੈਮ 'ਚ ਦੋਸ਼ਾਂ ਨਾਲ ਘਿਰੇ ਹਰਿਆਣਾ ਦੇ ਸਾਬਕਾ ਮੁੱਖਮੰਤਰੀ ਭੁਪਿੰਦਰ ਸਿੰਘ ਹੁੱਡਾ ਅਤੇ ਹੋਰ ਬੁੱਧਵਾਰ ਨੂੰ ਪੰਚਕੂਲਾ ਦੀ ਵਿਸ਼ੇਸ਼ ਸੀ.ਬੀ.ਆਈ. ਕੋਰਟ 'ਚ ਪੇਸ਼ ਹੋਏ। ਅਦਾਲਤ 'ਚ ਦੋਸ਼ਾਂ 'ਤੇ ਬਹਿਸ ਹੋਈ। ਅਗਲੀ ਸੁਣਵਾਈ 26 ਜੁਲਾਈ ਨੂੰ ਹੋਵੇਗੀ।
ਇਸ ਕੇਸ 'ਚ ਹੁੱਡਾ ਸਮੇਤ 34 ਲੋਕਾਂ ਖਿਲਾਫ ਚਾਰਜਸ਼ੀਟ ਫਾਈਲ ਹੋ ਚੁੱਕੀ ਹੈ। ਇਨ੍ਹਾਂ 'ਚ ਹੁੱਡਾ ਤੋਂ ਇਲਾਵਾ ਐੱਮ.ਐੱਲ. ਤਾਇਲ, ਛਤਰ ਸਿੰਘ, ਐੱਸ.ਐੱਸ. ਢਿੱਲੋਂ, ਸਾਬਕਾ ਡੀ.ਟੀ.ਪੀ. ਜਸਵੰਤ ਸਮੇਤ ਕੁਝ ਬਿਲਡਰਾਂ ਦੇ ਨਾਂ ਸ਼ਾਮਲ ਹਨ। ਸੀ.ਬੀ.ਆਈ. ਨੇ ਇਨ੍ਹਾਂ ਸਾਰਿਆਂ ਖਿਲਾਫ 17 ਸਤੰਬਰ 2015 ਨੂੰ ਮਾਮਲਾ ਦਰਜ਼ ਕੀਤਾ ਸੀ। ਇਸ ਤੋਂ ਬਾਅਦ ਈ.ਡੀ. ਨੇ ਵੀ ਹੁੱਡਾ ਖਿਲਾਫ ਸਤੰਬਰ 2016 'ਚ ਮਨੀ ਲਾਡ੍ਰਿੰਗ ਦਾ ਕੇਸ਼ ਦਰਜ਼ ਕੀਤਾ ਸੀ। ਦੋਸ਼ ਹੈ ਕਿ ਅਗਸਤ 2014 'ਚ ਬਿੰਲਡਰਾਂ ਨੇ ਹਰਿਆਣਾ ਸਰਕਾਰ ਦੇ ਜਾਣੂ ਜਨਸੇਵਕਾਂ ਦੇ ਨਾਲ ਮਿਲੀ ਭਗਤ ਕਰ ਗੁੜਗਾਂਵ ਡਿÝਲੇ 'ਚ ਮਾਨਸੇਰ, ਨੌਰੰਗਪੁਰ ਅਤੇ ਲਖਨੌਲਾ ਪਿੰਡਾਂ ਦੇ ਕਿਸਾਨਾਂ ਅਤੇ ਭੂਸਵਾਮੀਆਂ ਨੂੰ ਤਤਕਾਲੀਨ ਹੁੱਡਾ ਸਰਕਾਰ ਦੌਰਾਨ ਲਗਭਗ 900 ਏਕੜ ਜਮੀਨ ਦਾ ਅਧਿਗ੍ਰਹਿਣ ਕਰ ਉਸ ਨੂੰ ਬਿੰਲਡਰਾਂ ਨੂੰ ਔਣੇ-ਪਾਉਣੇ ਕੀਮਤ 'ਤੇ ਵੇਚਣ ਦਾ ਦੋਸ਼ ਹੈ।

satpal klair

This news is Content Editor satpal klair