ਬਜ਼ੁਰਗ ਔਰਤ ਨਾਲ ਬਦਸਲੂਕੀ ਕਰਨ ਦੇ ਮਾਮਲੇ ''ਚ 17 ਲੋਕ ਗ੍ਰਿਫਤਾਰ

11/10/2019 4:01:22 PM

ਮੰਡੀ—ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲੇ ਦੇ ਸਰਕਾਘਾਟ 'ਚ ਬਜ਼ੁਰਗ ਔਰਤ ਨਾਲ ਹੋਈ ਬਦਸਲੂਕੀ ਮਾਮਲੇ 'ਚ ਪੁਲਸ ਨੇ 17 ਲੋਕਾਂ ਨੂੰ ਗ੍ਰਿ੍ਰਫਤਾਰ ਕੀਤਾ ਹੈ। ਦੱਸ ਦੇਈਏ ਕਿ ਪੁਲਸ ਨੇ ਇਸ ਮਾਮਲੇ 'ਚ 20 ਲੋਕਾਂ 'ਤੇ ਮਾਮਲਾ ਦਰਜ ਕੀਤਾ ਸੀ। ਦੋਸ਼ੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਪੂਰੇ ਇਲਾਕੇ 'ਚ ਹੜਕੰਪ ਮੱਚ ਗਿਆ ਸੀ। ਗ੍ਰਿਫਤਾਰੀ ਤੋਂ ਭੜਕੇ ਪਿੰਡ ਵਾਸੀਆਂ ਨੇ ਅੱਜ ਸਵੇਰਸਾਰ ਸਰਕਾਘਾਟ ਥਾਣੇ ਦਾ ਘੇਰਨ ਲਈ ਰਵਾਨਾ ਹੋ ਗਏ ਪਰ ਹੁਣ ਤੱਕ ਥਾਣੇ 'ਚ ਕੋਈ ਨਹੀਂ ਪਹੁੰਚਿਆ। ਦੂਜੇ ਪਾਸੇ ਸੁਰੱਖਿਆ ਵਿਵਸਥਾ ਨੂੰ ਦੇਖਦੇ ਹੋਏ ਸਰਕਾਰਘਾਟ ਥਾਣੇ 'ਚ ਕਾਫੀ ਪੁਲਸ ਬਲ ਤਾਇਨਾਤ ਕਰ ਦਿੱਤੀ ਗਈ ਸੀ।

ਦੱਸਣਯੋਗ ਹੈ ਕਿ ਔਰਤ ਨਾਲ ਕੀਤੀ ਬਦਸਲੂਕੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ ਸੀ। ਇਸ ਵੀਡੀਓ 'ਤੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਸਖਤਾਈ ਕਰਦੇ ਹੋਏ ਐੱਸ. ਪੀ. ਮੰਡੀ ਨੂੰ ਤਰੁੰਤ ਕਾਰਵਾਈ ਕਰਨ ਜਾ ਆਦੇਸ਼ ਦਿੱਤਾ ਸੀ। 81 ਸਾਲਾਂ ਬਜ਼ੁਰਗ ਔਰਤ ਦਾ ਜਵਾਈ ਨੇ ਪੁਲਸ ਥਾਣੇ ਸਰਕਾਘਾਟ 'ਚ ਸ਼ਿਕਾਇਤ ਦਰਜ ਕਰਵਾਈ ਸੀ, ਜਿਸ 'ਚ ਲਗਭਗ 20 ਦੋਸ਼ੀ ਲੋਕਾਂ ਦੇ ਨਾਂ ਦਰਜ ਕਰਵਾਏ ਸੀ।

ਜ਼ਿਕਰਯੋਗ ਹੈ ਕਿ ਇਹ ਮਾਮਲਾ ਮੰਡੀ ਜ਼ਿਲੇ ਦੇ ਸਰਕਾਘਾਟ ਉਪ ਮੰਡਲ ਦੀ ਗ੍ਰਾਮ ਪੰਚਾਇਤ ਗਾਹਰ ਦਾ ਹੈ, ਜਿੱਥੇ ਧਰਮ ਅਤੇ ਆਸਥਾ ਦੇ ਨਾਂ 'ਤੇ ਬੁਜ਼ੁਰਗ ਔਰਤ ਨਾਲ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਬਦਸਲੂਕੀ ਕੀਤੀ। ਦਰਅਸਲ ਜਾਦੂ ਟੂਣੇ ਕਰਨ ਦਾ ਦੋਸ਼ ਲਗਾਉਂਦੇ ਹੋਏ 81 ਸਾਲਾ ਬੁਜ਼ੁਰਗ ਔਰਤ ਦੇ ਵਾਲ ਕੱਟ ਕੇ ਉਸ ਦੇ ਚਿਹਰੇ 'ਤੇ ਕਾਲਖ ਮੱਲ ਦਿੱਤੀ ਗਈ ਅਤੇ ਗਲੇ 'ਚ ਜੂਤੀਆਂ ਦੀ ਮਾਲਾ ਪਹਿਨਾ ਕੇ ਦੇਵਤਾ ਦੇ ਰੱਥ ਅੱਗੇ ਘਸੀਟਿਆ ਗਿਆ। ਬੁਜ਼ੁਰਗ ਔਰਤ ਛੱਡਣ ਦੀ ਅਪੀਲ ਕਰਦੀ ਰਹੀ ਪਰ ਧਰਮ ਦੇ ਠੇਕੇਦਾਰਾਂ ਨੇ ਉਸ ਦੀ ਇਕ ਨਾ ਸੁਣੀ। ਇੰਨਾਂ ਹੀ ਨਹੀਂ ਪਿੰਡ ਵਾਲਿਆਂ ਨੇ ਇਸ ਦੀ ਵੀਡੀਆ ਵੀ ਬਣਾਈ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ। 

Iqbalkaur

This news is Content Editor Iqbalkaur