ਮੰਡੀ ''ਚ ''ਸਮੂਹਿਕ ਕੰਨਿਆ ਪੂਜਨ'' ਲਿਮਕਾ ਬੁੱਕ ਆਫ ਰਿਕਾਰਡ ''ਚ ਦਰਜ

11/21/2019 1:24:01 PM

ਸ਼ਿਮਲਾ—ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲੇ 'ਚ ਅੰਤਰ ਰਾਸ਼ਟਰੀ ਸ਼ਿਵਰਾਤਰੀ ਉਸਤਵ ਦੌਰਾਨ 'ਬੇਟੀ ਬਚਾਓ, ਬੇਟੀ ਪੜਾਓ' ਥੀਮ ਨਾਲ ਸੇਰੀ ਮੰਚ 'ਤੇ 1008 ਕੁੜੀਆਂ ਦੇ ਸਮੂਹਿਕ ਪੂਜਨ ਦੀ ਗਤੀਵਿਧੀ ਨੂੰ ਲਿਮਕਾ ਬੁੱਕ ਆਫ ਰਿਕਾਰਡ-2020 'ਚ ਸ਼ਾਮਲ ਕੀਤਾ ਗਿਆ ਹੈ। ਇਸ ਦੀ ਅਧਿਕਾਰਤ ਜਾਣਕਾਰੀ ਬੁੱਧਵਾਰ ਨੂੰ ਲਿਮਕਾ ਬੁੱਕ ਰਿਕਾਰਡ ਪ੍ਰਬੰਧਨ ਨੇ ਈ-ਮੇਲ ਰਾਹੀਂ ਜ਼ਿਲਾ ਪ੍ਰਸ਼ਾਸਨ ਨੂੰ ਦਿੱਤੀ। ਡਿਪਟੀ ਕਮਿਸ਼ਨਰ ਰਿਗਵੇਦ ਠਾਕੁਰ ਨੇ ਇਸ ਦੀ ਪੁਸ਼ਟੀ ਕੀਤੀ ਹੈ।ਉਨ੍ਹਾਂ ਨੇ ਕਿਹਾ ਹੈ ਕਿ ਲਿਮਕਾ ਬੁੱਕ ਆਫ ਰਿਕਾਰਡ-2020 'ਚ ਮੰਡੀ ਦਾ ਨਾਂ ਆਉਣਾ ਜ਼ਿਲਾ ਵਾਸੀਆਂ ਸਮੇਤ ਪੂਰੇ ਸੂਬੇ ਲਈ ਮਾਣ ਵਾਲੀ ਗੱਲ ਹੈ।

ਇਸ ਵਾਰ ਅੰਤਰਰਾਸ਼ਟਰੀ ਸ਼ਿਵਰਾਤਰੀ ਮੇਲੇ 'ਚ 9 ਮਾਰਚ ਨੂੰ ਪਹਿਲੀ ਵਾਰ ਸੇਰੀ ਮੰਚ 'ਤੇ 1008 ਕੰਨਿਆਵਾਂ ਸਮੂਹਿਕ ਪੂਜਨ ਦਾ ਪ੍ਰੋਗਰਾਮ ਕਰ ਕੇ ਪੁਰਾਤਨ ਸੰਸਕ੍ਰਿਤੀ ਨੂੰ ਬੇਟੀਆਂ ਦੀ ਸੁਰੱਖਿਆ ਨਾਲ ਜੋੜਨ ਦੀ ਕਵਾਇਦ ਕੀਤੀ। ਇਸ 'ਚ 4 ਤੋਂ 10 ਸਾਲ ਦੀ ਉਮਰ ਤੱਕ ਦੀਆਂ ਕੁੜੀਆਂ ਦੇ ਪੂਜਨ ਰਾਹੀਂ ਆਪਣੀਆਂ ਪਰੰਪਰਾਵਾਂ ਤੋਂ ਸੁਨੇਹਾ ਪ੍ਰਾਪਤ ਕਰ ਬੇਟੀਆਂ ਦੇ ਮਹੱਤਵ ਨੂੰ ਲੈ ਕੇ ਜਨਤਕ ਜਾਗਰੂਕਤਾ ਲਿਆਉਣ ਅਤੇ ਬੇਟੇ-ਬੇਟੀ 'ਚ ਫਰਕ ਦੀ ਨਕਾਰਤਮਕ ਮਾਨਸਿਕਤਾ 'ਚ ਬਦਲਾਅ ਲਿਆਉਣ ਦੇ ਯਤਨ ਕੀਤੇ।

ਦੱਸ ਦੇਈਏ ਕਿ ਨੌਜਵਾਨਾਂ ਨੂੰ ਰੈੱਡਕ੍ਰਾਸ ਦੀ ਯੂਥ ਵਿੰਗ ਨਾਲ ਜੋੜ ਕੇ ਮੁਹਿੰਮ ਦੇ ਸੁਨੇਹੇ ਨੂੰ ਜਨਤਾ ਤੱਕ ਪਹੁੰਚਾਇਆ ਜਾ ਰਿਹਾ ਹੈ। ਡਿਪਟੀ ਡਾਇਰੈਕਟਰ ਨੇ ਜ਼ਿਲਾ ਵਾਸੀਆਂ ਨੂੰ ਇਸ ਸ਼ਾਨਦਾਰ ਉਪਲੱਬਧੀ ਲਈ ਵਧਾਈ ਦਿੱਤੀ ਹੈ।

Iqbalkaur

This news is Content Editor Iqbalkaur