ਬਰਫਬਾਰੀ ਦੇ ਬਾਵਜੂਦ ਮਨਾਲੀ ਤੋਂ ਵਿਦੇਸ਼ੀ ਸੈਲਾਨੀਆਂ ਦਾ ਘੱਟ ਰਿਹੈ ਮੋਹ, ਇਹ ਹੈ ਵਜ੍ਹਾ

11/06/2018 5:07:25 PM

ਮਨਾਲੀ— ਹਿਮਾਚਲ ਪ੍ਰਦੇਸ਼ 'ਚ ਬਰਫਬਾਰੀ ਅਤੇ ਖੁਸ਼ਨੁਮਾ ਮੌਸਮ ਦੇ ਬਾਵਜੂਦ ਬਹੁਤ ਸਾਰੇ ਵਿਦੇਸ਼ੀ ਸੈਲਾਨੀ ਕੁੱਲੂ-ਮਨਾਲੀ ਤੋਂ ਦੂਰ ਹੁੰਦੇ ਜਾ ਰਹੇ ਹਨ। ਇਸ ਸਾਲ ਜਨਵਰੀ ਅਤੇ ਸਤੰਬਰ ਵਿਚਕਾਰ 23.56 ਲੱਖ ਭਾਰਤੀ ਸੈਲਾਨੀ ਅਤੇ 72,000 ਵਿਦੇਸ਼ੀ ਸੈਲਾਨੀ ਮਨਾਲੀ ਦੀ ਸੈਰ ਕਰ ਚੁੱਕੇ ਹਨ। ਸਥਾਨਕ ਅਧਿਕਾਰੀਆਂ ਨੇ ਘੱਟ ਰਹੀ ਗਿਣਤੀ 'ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਜੇਕਰ ਗੱਲ 2017 ਦੀ ਕਰੀਏ ਤਾਂ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ 1.30 ਲੱਖ ਸੀ। ਇਸ ਦੇ ਪਿੱਛੇ ਕਾਰਨ ਇਹ ਹੈ ਕਿ ਇੱਥੇ ਬਲਾਤਕਾਰ ਦੀਆਂ ਘਟਨਾਵਾਂ ਵਧਦੀਆਂ ਹਨ, ਬਚਾਅ ਕਾਰਜਾਂ 'ਚ ਦੇਰੀ ਅਤੇ ਚੰਗੇ ਸੁਰੱਖਿਆ ਸਿਸਟਮ ਦੀ ਘਾਟ ਹੈ। ਉਦਾਹਰਣ ਦੇ ਤੌਰ 'ਤੇ ਯੂ. ਕੇ. ਦੀ ਸਰਕਾਰ ਨੇ ਆਪਣੇ ਨਾਗਰਿਕਾਂ ਲਈ ਸਲਾਹ ਜਾਰੀ ਕੀਤੀ ਕਿ ਜੇਕਰ ਉਹ ਮਨਾਲੀ ਘੁੰਮਣ ਚੱਲੇ ਹਨ ਤਾਂ ਵਿਸ਼ੇਸ਼ ਸਾਵਧਾਨੀ ਵਰਤਣ।

ਜੂਨ 2016 'ਚ ਮਨਾਲੀ ਘੁੰਮਣ ਆਈ ਇਕ ਇਜ਼ਰਾਇਲੀ ਨਾਗਰਿਕ ਦਾ ਯੌਨ ਸ਼ੋਸ਼ਣ ਕੀਤਾ ਗਿਆ ਸੀ। ਇਸ ਲਈ ਭਾਰਤ ਦੀ ਯਾਤਰਾ ਕਰਨ ਸਮੇਂ ਔਰਤ ਯਾਤਰੀਆਂ ਨੂੰ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ। ਫਰਾਂਸ ਦੀ ਇਕ ਨਾਗਰਿਕ ਨੇ ਕਿਹਾ ਕਿ ਮੈਂ ਕੁਝ ਦਿਨ ਪਹਿਲਾਂ ਮਨਾਲੀ 'ਚ ਕਿਸੇ ਵਿਦੇਸ਼ੀ ਔਰਤ ਨਾਲ ਸਮੂਹਕ ਬਲਾਤਕਾਰ ਬਾਰੇ ਸੁਣਿਆ। ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਸੁਣ ਕੇ ਸੈਲਾਨੀ ਡਰ ਰਹੇ ਹਨ। ਸੈਲਾਨੀ ਅਜਿਹੀ ਥਾਂ 'ਤੇ ਜਾਣਾ ਪਸੰਦ ਹੀ ਨਹੀਂ ਕਰ ਰਹੇ, ਜਿੱਥੇ ਔਰਤਾਂ ਸੁਰੱਖਿਅਤ ਨਾ ਹੋਣ। ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਇਕ ਸੁੰਦਰ ਦੇਸ਼ ਹੈ ਪਰ ਅਜਿਹੀਆਂ ਘਟਨਾਵਾਂ ਡਰਾਉਣੀ ਹਨ। 

ਦੱਸਣਯੋਗ ਹੈ ਕਿ ਹਾਲ ਹੀ 'ਚ ਰੂਸ ਤੋਂ ਭਾਰਤ ਘੁੰਮਣ ਆਈ 33 ਸਾਲ ਇਕ ਮਹਿਲਾ ਸੈਲਾਨੀ ਨਾਲ ਸਮੂਹਕ ਬਲਾਤਕਾਰ ਦਾ ਮਾਮਲਾ ਮਨਾਲੀ ਵਿਚ ਸਾਹਮਣੇ ਆਈ। ਇਹ 2007 ਤੋਂ ਵੀ ਵਿਦੇਸ਼ੀ ਸੈਲਾਨੀਆਂ ਨਾਲ ਸਬੰਧਤ ਬਲਾਤਕਾਰ ਦਾ 6ਵਾਂ ਮਾਮਲਾ ਹੈ।