ਗ਼ਲ ''ਚ ''ਕੰਧ'' ਵਾਲੀ ਘੜੀ ਪਹਿਨ ਕੇ ਸ਼ਖ਼ਸ ਨੇ ਫਲਾਈਓਵਰ ਤੋਂ ਸੁੱਟੇ 10 ਰੁਪਏ ਦੇ ਨੋਟ, ਮਚੀ ਹਫ਼ੜਾ-ਦਫ਼ੜੀ

01/24/2023 6:05:57 PM

ਬੇਂਗਲੁਰੂ- ਕਰਨਾਟਕ ਦੀ ਰਾਜਧਾਨੀ ਬੇਂਗਲੁਰੂ ਦੀ ਆਰ. ਮਾਰਕੀਟ ਇਲਾਕੇ ਵਿਚ ਇਕ ਸ਼ਖ਼ਸ ਨੇ ਮੰਗਲਵਾਰ ਯਾਨੀ ਕਿ ਅੱਜ ਸਵੇਰੇ ਇਕ ਫਲਾਈਓਵਰ ਤੋਂ 10 ਰੁਪਏ ਦੇ ਨੋਟ ਸੁੱਟੇ, ਜਿਸ ਕਾਰਨ ਉੱਥੇ ਹਫ਼ੜਾ-ਦਫ਼ੜੀ ਮਚ ਗਈ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। 

ਇਹ ਵੀ ਪੜ੍ਹੋ-  'ਭਾਰਤ ਜੋੜੋ ਯਾਤਰਾ' 'ਚ ਰਾਹੁਲ ਦਾ ਹਮਸ਼ਕਲ ਬਣਿਆ ਖਿੱਚ ਦਾ ਕੇਂਦਰ, ਟੀ-ਸ਼ਰਟ ਪਹਿਨੇ ਹੋਏ ਆਇਆ ਨਜ਼ਰ

ਦਰਅਸਲ ਫਲਾਈਓਵਰ 'ਤੇ ਨੋਟ ਸੁੱਟਣ ਵਾਲਾ ਨੌਜਵਾਨ ਕਾਲਾ ਕੋਟ ਪਹਿਨੇ ਹੋਏ ਨਜ਼ਰ ਆ ਰਿਹਾ ਹੈ ਅਤੇ ਉਸ ਦੇ ਗਲ਼ 'ਚ ਇਕ ਦੀਵਾਰ ਘੜੀ ਪਹਿਨ ਹੋਈ ਹੈ। ਫਲਾਈਓਵਰ 'ਤੇ ਮੌਜੂਦ ਲੋਕ ਆਪਣੇ ਆਲੇ-ਦੁਆਲੇ ਬਿਖਰੇ ਨੋਟਾਂ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਇਕੱਠਾ ਕਰਨ ਲਈ ਦੌੜਦੇ ਹਨ। ਇਸ ਨਾਲ ਫਲਾਈਓਵਰ 'ਤੇ ਕੁਝ ਸਮੇਂ ਲਈ ਆਵਾਜਾਈ ਠੱਪ ਹੋ ਗਈ।

ਇਹ ਵੀ ਪੜ੍ਹੋ-  ਮਾਪਿਆਂ ਦੇ ਕਾਤਲ ਦੋਸ਼ੀ ਪੁੱਤ ਨੂੰ ਫਾਂਸੀ ਦੀ ਸਜ਼ਾ, ਫ਼ੈਸਲਾ ਸੁਣਾਉਂਦਿਆ ਅਦਾਲਤ ਨੇ ਦਿੱਤਾ 'ਮਹਾਭਾਰਤ' ਦਾ ਹਵਾਲਾ

ਸੂਤਰਾਂ ਮੁਤਾਬਕ ਨੋਟ ਸੁੱਟਣ ਵਾਲੇ ਸ਼ਖ਼ਸ ਦੀ ਉਮਰ 30 ਤੋਂ 40 ਸਾਲ ਦਰਮਿਆਨ ਹੈ। ਉਸ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਉਸ ਨੇ ਕੁੱਲ 3 ਹਜ਼ਾਰ ਦੇ 10 ਰੁਪਏ ਦੇ ਕਰੰਸੀ ਨੋਟ ਸੁੱਟੇ। ਸੂਤਰਾਂ ਮੁਤਾਬਕ ਪੁਲਸ ਨੂੰ ਖ਼ਦਸ਼ਾ ਹੈ ਕਿ ਨੌਜਵਾਨ ਮਾਨਸਿਕ ਰੂਪ ਨਾਲ ਬੀਮਾਰ ਹੈ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


 

Tanu

This news is Content Editor Tanu