ਦਿੱਲੀ : ਯਮੁਨਾ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਉੱਪਰ, ਲੋਹਾ ਪੁੱਲ ''ਤੇ ਆਵਾਜਾਈ ਬੰਦ

08/19/2019 9:25:45 PM

ਨਵੀਂ ਦਿੱਲੀ— ਦਿੱਲੀ 'ਚ ਸੋਮਵਾਰ ਸ਼ਾਮ ਨੂੰ ਯਮੁਨਾ ਨਦੀ 'ਚ ਪਾਣੀ ਖਤਰੇ ਦੇ ਨਿਸ਼ਾਨ ਦੇ ਉੱਪਰ ਪਹੁੰਚ ਗਿਆ। ਜਿਸ ਕਾਰਨ ਯਮੁਨਾ ਨਦੀ 'ਤੇ ਬਣੇ ਲੋਹੇ ਦੇ ਪੁਲ 'ਤੇ ਦੋਹਾਂ ਪਾਸਿਓ ਆਵਾਜਾਈ ਰੋਕ ਦਿੱਤੀ ਗਈ ਹੈ। ਉਥੇ ਹੀ ਅਧਿਕਾਰੀਆਂ ਨੇ ਹੇਠਲੇ ਇਲਾਕਿਆਂ 'ਚ ਰਹਿਣ ਵਾਲੇ ਲੋਕਾਂ ਨੂੰ ਉਥੋਂ ਚਲੇ ਜਾਣ ਦੀ ਸਲਾਹ ਦਿੱਤੀ ਹੈ।

ਦਿੱਲੀ ਸਰਕਾਰ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਨਦੀ 'ਚ ਪਾਣੀ ਖਤਰੇ ਦੇ ਨਿਸ਼ਾਨ 205.33 ਮੀਟਰ ਤੋਂ ਥੋੜ੍ਹਾ ਉੱਪਰ ਭਾਵ 205.36 ਮੀਟਰ ਤਕ ਪਹੁੰਚ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਪਾਣੀ ਹੋਰ ਵਧਣ ਦਾ ਖਦਸ਼ਾ ਹੈ। ਕਿਉਂਕਿ ਹਰਿਆਣਾ ਨੇ ਸੋਮਵਾਰ ਸ਼ਾਮ 6 ਵਜੇ 1.43 ਲੱਖ ਕਿਊਸੇਕ ਪਾਣੀ ਛੱਡਿਆ।

Inder Prajapati

This news is Content Editor Inder Prajapati