ਟਰੇਨ ਦੀ ਲਪੇਟ ''ਚ ਆਉਣ ਨਾਲ ਨੌਜਵਾਨ ਦੀ ਮੌਤ, ਗੁੱਸਾਈ ਭੀੜ ਨੇ ਲਾਈ ਟਰੇਨ ਨੂੰ ਅੱਗ

07/23/2016 4:00:30 PM

ਪਟਨਾ— ਬਿਹਾਰ ਦੀ ਰਾਜਧਾਨੀ ਪਟਨਾ ਦੇ ਰਾਜੇਂਦਰ ਨਗਰ ਟਰਮਿਲਨ ਕੋਲ ਸ਼ੁੱਕਰਵਾਰ ਨੂੰ ਦੇਰ ਰਾਤ ਬਿਹਾਰ ਐਕਸਪ੍ਰੈੱਸ ਨਾਲ ਕੱਟ ਕੇ ਨੌਜਵਾਨ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਗੁੱਸਾਈ ਭੀੜ ਨੇ ਜੰਮ ਕੇ ਹੰਗਾਮਾ ਕੀਤਾ ਅਤੇ ਟਰੇਨ ਨੂੰ ਅੱਗ ਲਾ ਦਿੱਤੀ। ਇਸ ਘਟਨਾ ਦੇ ਬਾਅਦ ਤੋਂ ਰਾਜੇਂਦਰ ਨਗਰ ''ਚ ਤਣਾਅ ਬਣਿਆ ਹੋਇਆ ਹੈ। ਜਾਣਕਾਰੀ ਅਨੁਸਾਰ ਗੁਲਜਾਰਬਾਗ ਸਟੇਸ਼ਨ ਤੋਂ ਪਹਿਲਾਂ ਸ਼ਸ਼ੀ ਕੁਮਾਰ ਨਾਮੀ ਨੌਜਵਾਨ ਐਕਸਪ੍ਰੈੱਸ ਦੀ ਲਪੇਟ ''ਚ ਆ ਗਿਆ। ਜਿਸ ਨਾਲ ਉਸ ਦੀ ਹਾਦਸੇ ਵਾਲੀ ਜਗ੍ਹਾ ''ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਨਾਰਾਜ਼ ਭੀੜ ਨੇ ਟਰੇਨ ''ਤੇ ਪਥਰਾਅ ਕੀਤਾ। ਇਸ ਨਾਲ ਟਰੇਨ ਦੇ ਸ਼ੀਸ਼ੇ ਟੁੱਟ ਗਏ ਅਤੇ ਸਵਾਰੀਆਂ ਨੂੰ ਵੀ ਸੱਟਾਂ ਲੱਗੀਆਂ। ਇਸ ਤੋਂ ਬਾਅਦ ਭੀੜ ਨੇ ਟਰੇਨ ਨੂੰ ਅੱਗ ਲਾ ਦਿੱਤੀ। 
ਪਟਨਾ ਜੀ.ਆਰ.ਪੀ. ਥਾਣਾ ਮੁਖੀ ਨੇ ਕਿਹਾ ਕਿ ਹੁਣ ਹਾਲਾਤ ਕਾਬੂ ''ਚ ਹਨ। ਅਸਮਾਜਿਕ ਤੱਤਾਂ ਦੀ ਪਛਾਣ ਕੀਤੀ ਜਾ ਰਹੀ ਹੈ। ਉਨ੍ਹਾਂ ਸਾਰਿਆਂ ''ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਸਾਊਥ ਬਿਹਾਰ ਐਕਸਪ੍ਰੈੱਸ ਨੂੰ ਫਿਰ ਤੋਂ ਆਪਣੀ ਮੰਜ਼ਲ ਲਈ ਖੁੱਲ੍ਹਵਾਇਆ ਜਾ ਰਿਹਾ ਹੈ।

Disha

This news is News Editor Disha