ਸੋਨੀਆ ਵੱਲੋਂ ਸੱਦੀ ਬੈਠਕ ਦਾ ਕਰਾਂਗੀ ਬਾਈਕਾਟ: ਮਮਤਾ

01/09/2020 6:27:58 PM

ਕੋਲਕਾਤਾ-ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਉਹ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਵੱਲੋਂ 13 ਜਨਵਰੀ ਨੂੰ ਵਿਰੋਧੀ ਪਾਰਟੀਆਂ ਦੀ ਸੱਦੀ ਗਈ ਬੈਠਕ ਦਾ ਬਾਈਕਾਟ ਕਰੇਗੀ। ਉਨ੍ਹਾਂ ਕਿਹਾ ਕਿ ਬੁੱਧਵਾਰ ਨੂੰ ਟ੍ਰੇਡ ਯੂਨੀਅਨਾਂ ਦੇ ਬੰਦ ਦੌਰਾਨ ਸੂਬੇ ’ਚ ਖੱਬੇਪੱਖੀ ਅਤੇ ਕਾਂਗਰਸੀ ਵਰਕਰਾਂ ਵੱਲੋਂ ਕੀਤੀ ਗਈ ਕਥਿਤ ਹਿੰਸਾ ਵਿਰੁੱਧ ਉਨ੍ਹਾਂ ਬੈਠਕ ਦੇ ਬਾਈਕਾਟ ਦਾ ਫੈਸਲਾ ਕੀਤਾ ਹੈ। ਮਮਤਾ ਨੇ ਕਿਹਾ ਕਿ ਖੱਬੇਪੱਖੀ ਅਤੇ ਕਾਂਗਰਸ ਦੇ ਦੋਹਰੇ ਪੈਮਾਨੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। 

ਦੱਸਣਯੋਗ ਹੈ ਕਿ ਸੋਧੇ ਹੋਏ ਨਾਗਰਿਕਤਾ ਕਾਨੂੰਨ ਦੇ ਮੁੱਦੇ ’ਤੇ ਵੱਖ-ਵੱਖ ਯੂਨੀਵਰਸਿਟੀਆਂ ’ਚ ਹਿੰਸਾ ਅਤੇ ਦੇਸ਼ ’ਚ ਵਿਰੋਧ ਕਾਰਣ ਪੈਦਾ ਸਥਿਤੀ ’ਤੇ ਵਿਚਾਰ ਕਰਨ ਲਈ ਸੋਨੀਆ ਨੇ ਉਕਤ ਬੈਠਕ ਸੱਦੀ ਹੈ।

Iqbalkaur

This news is Content Editor Iqbalkaur