ਸਬਜ਼ੀ ਮੰਡੀ ਦੀ ਸੈਰ ''ਤੇ ਨਿਕਲੀ ਮਮਤਾ ਬੈਨਰਜੀ ਨੇ ਪੁੱਛੇ ਆਲੂ-ਪਿਆਜ਼ ਦੇ ਭਾਅ

12/09/2019 5:29:20 PM

ਕੋਲਕਾਤਾ— ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੋਲਕਾਤਾ 'ਚ ਸੋਮਵਾਰ ਨੂੰ ਲੋਕਲ ਮਾਰਕੀਟ (ਸਬਜ਼ੀ ਮੰਡੀ) ਦਾ ਦੌਰਾ ਕਰ ਕੇ ਸਬਜ਼ੀਆਂ ਦੇ ਭਾਅ ਪੁੱਛੇ। ਇਸ ਦੌਰਾਨ ਮਮਤਾ ਨੇ ਸਬਜ਼ੀ ਵਪਾਰੀਆਂ ਨਾਲ ਗੱਲ ਕੀਤੀ ਅਤੇ ਪਿਆਜ਼-ਆਲੂ ਦੇ ਨਾਲ ਬਾਕੀ ਸਬਜ਼ੀਆਂ ਦੇ ਭਾਅ ਪੁੱਛੇ। ਦੱਸਣਯੋਗ ਹੈ ਕਿ ਪਿਆਜ਼ ਦੀਆਂ ਵਧਦੀਆਂ ਕੀਮਤਾਂ ਇਸ ਸਮੇਂ ਸਿਆਸੀ ਮੁੱਦਾ ਬਣਿਆ ਹੋਇਆ ਹੈ। ਪਿਛਲੇ ਹਫਤੇ ਕੋਲਕਾਤਾ 'ਚ ਪਿਆਜ਼ ਦੇ ਭਾਅ 160 ਰੁਪਏ ਕਿਲੋ ਤੱਕ ਪਹੁੰਚ ਗਏ ਸਨ।

ਰਾਸ਼ਨ ਕਾਰਡ 'ਤੇ 59 ਰੁਪਏ ਕਿਲੋ ਪਿਆਜ਼ ਮਿਲ ਰਿਹਾ ਹੈ
ਪੱਛਮੀ ਬੰਗਾਲ ਸਰਕਾਰ ਨੇ ਸੋਮਵਾਰ ਤੋਂ ਸਬਸਿਡੀ ਵਾਲੇ ਪਿਆਜ਼ ਵੇਚਣ ਦੀ ਯੋਜਨਾ ਸ਼ੁਰੂ ਕੀਤੀ ਹੈ। ਇਸ ਲਈ ਸੁਫਲ ਬਾਂਗਲਾ ਰਿਟੇਲ ਆਊਟਲੇਟਸ ਤੋਂ ਇਲਾਵਾ 935 ਰਾਸ਼ਨ ਦੀਆਂ ਦੁਕਾਨਾਂ ਅਤੇ 405 ਖੁਰਾਕ ਸਮੱਗਰੀਆਂ ਨੂੰ ਚੁਣਿਆ ਗਿਆ ਹੈ, ਜੋ ਕੋਲਕਾਤਾ 'ਚ ਸਬਸਿਡੀ ਵਾਲੇ ਪਿਆਜ਼ ਵੇਚਣਗੇ। ਜਿਸ ਪਰਿਵਾਰ ਕੋਲ ਰਾਸ਼ਨ ਕਾਰਡ ਹੈ, ਉਨ੍ਹਾਂ ਨੂੰ ਇਕ ਵਾਰ 'ਚ 59 ਰੁਪਏ 'ਚ ਇਕ ਕਿਲੋ ਪਿਆਜ਼ ਮਿਲ ਰਿਹਾ ਹੈ।

20 ਮੀਟ੍ਰਿਕ ਟਨ ਪਿਆਜ਼ 'ਚੋਂ ਅੱਧਾ ਸੜਿਆ ਹੋਇਆ ਨਿਕਲਿਆ
ਪਿਛਲੇ ਦਿਨੀਂ ਮਮਤਾ ਬੈਨਰਜੀ ਨੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਨੇ ਕੇਂਦਰ ਤੋਂ 200 ਮੀਟ੍ਰਿਕ ਟਨ ਪਿਆਜ਼ ਦੀ ਮੰਗ ਕੀਤੀ ਹੈ। ਨਾਬਾਰਡ ਨੇ ਉਨ੍ਹਾਂ ਨੂੰ 20 ਮੀਟ੍ਰਿਕ ਟਨ ਪਿਆਜ਼ ਭੇਜਿਆ ਸੀ, ਜਿਸ 'ਚੋਂ ਅੱਧਾ ਸੜਿਆ ਹੋਇਆ ਨਿਕਲਿਆ। ਉਨ੍ਹਾਂ ਨੇ ਅੱਗੇ ਕਿਹਾ ਸੀ ਕਿ ਕੇਂਦਰ ਸਰਕਾਰ ਇਸ ਸਮੇਂ ਸਿਰਫ਼ ਐੱਨ.ਆਰ.ਸੀ. ਅਤੇ ਨਾਗਰਿਕਤਾ ਸੋਧ ਬਿੱਲ 'ਤੇ ਹੀ ਪੈਸਾ ਖਰਚ ਕਰ ਰਹੀ ਹੈ।

DIsha

This news is Content Editor DIsha