ਮਾਲਗੱਡੀ ਦੇ ਡੱਬੇ ਪਟੜੀ ਤੋਂ ਉਤਰਨ ਕਾਰਨ ਕਈ ਟਰੇਨਾਂ ਦੇ ਮਾਰਗ ''ਚ ਹੋਇਆ ਬਦਲਾਅ (ਦੇਖੋ ਤਸਵੀਰਾਂ)

09/27/2016 2:46:22 PM

ਕਾਨਪੁਰ— ਉੱਤਰ ਮੱਧ ਰੇਲਵੇ ਦੇ ਗਾਜ਼ੀਆਬਾਦ ਟੁੰਡਲਾ ਸੈਕਸ਼ਨ ਦੇ ਬਰਹਾਨ ਮਿਤਵਾਲੀ ਸਟੇਸ਼ਨਾਂ ''ਚ ਅੱਜ ਸਵੇਰੇ ਇਕ ਮਾਲਗੱਡੀ ਦੇ ਚਾਰ ਡੱਬੇ ਪਟੜੀ ਤੋਂ ਉਤਰ ਜਾਣ ਕਾਰਨ ਅਪ ਲਾਈਨ ਦੀਆਂ ਸੱਤ ਅਤੇ ਡਾਊਨ ਲਾਈਨ ਦੀਆਂ ਸੱਤ ਟਰੇਨਾਂ ਦੇ ਮਾਰਗ ''ਚ ਬਦਲਾਅ ਕੀਤਾ ਗਿਆ ਹੈ। ਪਟੜੀ ਤੋਂ ਉਤਰੇ ਡੱਬਿਆਂ ਨੂੰ ਹਟਾਉਣ ਦਾ ਕੰਮ ਜਾਰੀ ਹੈ। ਐੱਨ. ਸੀ. ਆਰ. ਦੇ ਬੁਲਾਰੇ ਅਮਿਤ ਮਾਲਵੀਏ ਨੇ ਇਕ ਬਿਆਨ ''ਚ ਕਿਹਾ ਕਿ ਅੱਜ ਸਵੇਰੇ ਕਰੀਬ 6.28 ਮਿੰਟਾਂ ''ਤੇ ਬਰਹਾਨ ਮਿਤਵਾਲੀ ਸਟੇਸ਼ਨ ''ਤੇ ਇਕ ਮਾਲਗੱਡੀ ਦੇ ਚਾਰ ਡੱਬੇ ਉਤਰ ਗਏ। ਇਸ ਨਾਲ ਜਾਨੀ-ਮਾਲੀ ਕੋਈ ਨੁਕਸਾਨ ਹੋਣ ਦੀ ਖਬਰ ਨਹੀਂ ਮਿਲੀ ਹੈ ਪਰ ਟਰੇਨਾਂ ਦੇ ਮਾਰਗ ''ਚ ਬਦਲਾਅ ਕੀਤਾ ਗਿਆ ਹੈ। ਅਪ ਲਾਈਨ ਦੀਆਂ ਟਰੇਨਾਂ 12423 ਗੁਹਾਟੀ ਦਿੱਲੀ ਰਾਜਧਾਨੀ, 12301 ਹਾਵੜਾ ਦਿੱਲੀ ਰਾਜਧਾਨੀ, 12581 ਮਹੁਆਡੀਹ ਦਿੱਲੀ ਐਕਸਪ੍ਰੈੱਸ, 22823 ਭੁਵਨੇਸ਼ਵਰ ਦਿੱਲੀ ਰਾਜਧਾਨੀ, 12313 ਸਿਆਲਦਹਿ ਦਿੱਲੀ ਰਾਜਧਾਨੀ, 12033 ਕਾਨਪੁਰ ਦਿੱਲੀ ਸ਼ਤਾਬਦੀ, 12877 ਰਾਂਚੀ ਦਿੱਲੀ ਗਰੀਬ ਰਥ ਦੇ ਮਾਰਗ ''ਚ ਬਦਲਾਅ ਕੀਤਾ ਗਿਆ ਹੈ। ਇਹ ਸਾਰੀਆਂ ਗੱਡੀਆਂ ਟੁੰਡਲਾ ਆਗਰਾ ਪਲਵਲ ਤੋਂ ਹੋ ਕੇ ਜਾਣਗੀਆਂ। ਇਸੇ ਤਰ੍ਹਾਂ ਡਾਊਨ ਟਰੇਨਾਂ ''ਚ 12004 ਦਿੱਲੀ ਲਖਨਊ ਸ਼ਤਾਬਦੀ, 18102 ਮੁਰੀ ਐਕਸਪ੍ਰੈੱਸ, 12506 ਨਾਰਥ ਈਸਟ ਐਕਸਪ੍ਰੈੱਸ, 154484 ਮਹਾਨੰਦਾ ਐਕਸਪ੍ਰੈੱਸ, 12402 ਮਗਧ ਐਕਸਪ੍ਰੈੱਸ, 12876 ਪੁਰੀ ਐਕਸਪ੍ਰੈੱਸ, 12562 ਸੁਤੰਤਰਤਾ ਸੇਨਾਨੀ ਐਕਸਪ੍ਰੈੱਸ ਅੱਜ ਖੁਰਜਾ ਮੁਰਾਦਾਬਾਦ ਦੇ ਰਸਤੇ ਜਾਣਗੀਆਂ। ਉਨ੍ਹਾਂ ਨੇ ਦੱਸਿਆ ਕਿ ਰੇਲਵੇ ਵਿਭਾਗ ਦੇ ਆਲਾ ਅਧਿਕਾਰੀ ਅਤੇ ਤਕਨੀਕੀ ਟੀਮ ਮੌਕੇ ''ਤੇ ਪਹੁੰਚ ਗਈ ਹੈ ਅਤੇ ਮਾਲਗੱਡੀ ਨੂੰ ਪਟੜੀ ਤੋਂ ਹਟਾਉਣ ਦੀ ਕੰਮ ਜਾਰੀ ਹੈ।