ਬਲਾਤਕਾਰੀਆਂ ਨੂੰ ਫਾਂਸੀ ਦੀ ਮੰਗ ਨੂੰ ਲੈ ਕੇ ਮਾਲੀਵਾਲ ਨੇ ਲਿਖਿਆ ਪੀ.ਐੱਮ. ਮੋਦੀ ਨੂੰ ਪੱਤਰ

02/03/2018 4:01:58 PM

ਨਵੀਂ ਦਿੱਲੀ— ਦਿੱਲੀ 'ਚ ਹਾਲ 'ਚ 8 ਮਹੀਨੇ ਦੀ ਬੱਚੀ ਨਾਲ ਹੋਏ ਬਲਾਤਕਾਰ ਦੀ ਘਟਨਾ ਤੋਂ ਪਰੇਸ਼ਾਨ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਅਜਿਹੇ ਬਲਾਤਕਾਰੀਆਂ ਨੂੰ 6 ਮਹੀਨੇ ਦੇ ਅੰਦਰ ਫਾਂਸੀ ਦੀ ਸਜ਼ਾ ਦਿਵਾਏ ਜਾਣ ਦੀ ਮੰਗ ਕੀਤੀ ਹੈ। ਮਾਲੀਵਾਲ ਨੇ ਪੱਤਰ 'ਚ ਕਿਹਾ,''ਸਾਨੂੰ ਦੇਸ਼ 'ਚ ਅਜਿਹੀ ਵਿਵਸਥਾ ਬਣਾਉਣੀ ਹੋਵੇਗੀ, ਜਿਸ 'ਚ ਘੱਟੋ-ਘੱਟ ਛੋਟੀਆਂ ਬੱਚੀਆਂ ਦੇ ਬਲਾਤਕਾਰ ਦੇ ਦੋਸ਼ੀਆਂ ਨੂੰ 6 ਮਹੀਨੇ ਦੇ ਅੰਦਰ ਹਰ ਹਾਲ 'ਚ ਸਜ਼ਾ-ਏ-ਮੌਤ ਦਿੱਤੀ ਜਾਵੇ। ਇਸ ਨਾਲ ਅਪਰਾਧੀਆਂ ਦੇ ਮਨ 'ਚ ਡਰ ਬੈਠੇਗਾ। ਅੱਜ ਦੀ ਸਥਿਤੀ ਤਾਂ ਇਹ ਹੈ ਕਿ ਦੇਸ਼ 'ਚ ਨਿਰਭਿਆ ਤੱਕ ਨੂੰ ਨਿਆਂ ਨਹੀਂ ਮਿਲਿਆ ਅਤੇ ਉਸ ਦੇ ਕਾਤਲ ਜ਼ਿੰਦਾ ਹਨ। ਇਸ ਖਰਾਬ ਵਿਵਸਥਾ ਨੂੰ ਬਦਲਣਾ ਹੀ ਹੋਵੇਗਾ। ਇਸ ਲਈ ਤੁਹਾਡੇ ਤੋਂ ਗੁਜਾਰਿਸ਼ ਹੈ ਕਿ ਤੁਸੀਂ ਇਸ ਮਾਮਲੇ 'ਚ ਨੋਟਿਸ ਲਵੋ ਅਤੇ ਸਾਡੀ ਮਦਦ ਕਰੋ।''
ਉਨ੍ਹਾਂ ਨੇ ਕਿਹਾ,''ਮੈਂ ਤੁਹਾਡਾ ਧਿਆਨ ਦਿੱਲੀ ਦੀ ਇਕ 8 ਮਹੀਨੇ ਦੀ ਬੇਟੀ ਵੱਲ ਦਿਵਾਉਣਾ ਚਾਹੁੰਦੀ ਹਾਂ। ਇਹ ਛੋਟੀ ਜਿਹੀ ਜਾਨ ਇਸ ਸਮੇਂ ਦਿੱਲੀ ਦੇ ਏਮਜ਼ ਹਸਪਤਾਲ 'ਚ ਤੜਫ ਰਹੀ ਹੈ। ਉਸ ਨਾਲ ਇਕ 28 ਸਾਲ ਦੇ ਆਦਮੀ ਨੇ ਬੇਰਹਿਮੀ ਕੀਤੀ ਹੈ। ਬੱਚੀ ਦਾ ਤਿੰਨ ਘੰਟੇ ਤੱਕ ਆਪਰੇਸ਼ਨ ਚੱਲਿਆ ਅਤੇ ਉਸ ਦੀ ਹਾਲਤ ਨਾਜ਼ੁਕ ਹੈ। ਪਿਛਲੇ ਚਾਰ ਦਿਨਾਂ 'ਚ ਕਈ ਵਾਰ ਮੈਂ ਉਸ ਬੱਚੀ ਨੂੰ ਮਿਲੀ ਹਾਂ ਅਤੇ ਦੱਸ ਨਹੀਂ ਸਕਦੀ ਕਿ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੀ ਹਾਂ। ਸਰ, ਉਸ ਬੱਚੀ ਦੀਆਂ ਚੀਕਾਂ ਨਾਲ ਪੂਰਾ ਹਸਪਤਾਲ ਗੂੰਜਿਆ ਹੈ। ਮੇਰੇ ਦਿਮਾਗ ਤੋਂ ਉਸ ਦੀਆਂ ਅੱਖਾਂ ਅਤੇ ਸਿਸਕੀਆਂ ਜਾ ਹੀ ਨਹੀਂ ਰਹੀਆਂ ਹਨ। ਸ਼ੁੱਕਰਵਾਰ ਨੂੰ ਫਿਰ ਇਕ 6 ਸਾਲ ਦੀ ਬੱਚੀ ਨਾਲ ਬਲਾਤਕਾਰ ਹੋਇਆ। ਉਸ ਨੂੰ ਗੰਭੀਰ ਸੱਟਾਂ ਲੱਗੀਆਂ, ਜਿਸ ਨਾਲ ਪੂਰੇ ਸਰੀਰ 'ਚ ਇਨਫੈਕਸ਼ਨ ਫੈਲ ਗਿਆ ਅਤੇ ਉਸ ਦੀ ਮੌਤ ਹੋ ਗਈ। ਇਹ ਸੱਚ ਹੈ ਕਿ ਇਨ੍ਹਾਂ ਬੱਚੀਆਂ ਦਾ ਨਹੀਂ ਸਗੋਂ ਮੇਰਾ ਬਲਾਤਕਾਰ ਹੋਇਆ ਹੈ।''
ਉਨ੍ਹਾਂ ਨੇ ਕਿਹਾ ਕਿ ਇਹ ਜਾਣ ਕੇ ਬਹੁਤ ਦੁੱਖ ਹੋਇਆ ਕਿ 8 ਮਹੀਨਿਆਂ ਦੀ ਬੱਚੀ ਦੇ ਮਾਮਲੇ 'ਚ ਮਾਨਯੋਗ ਸੁਪਰੀਮ ਕੋਰਟ 'ਚ ਕੇਂਦਰ ਸਰਕਾਰ ਦੇ ਵਕੀਲ ਨੇ ਕਿਹਾ ਕਿ ਛੋਟੀਆਂ ਬੱਚੀਆਂ ਦੇ ਬਲਾਤਕਾਰ ਦੇ ਮਾਮਲੇ 'ਚ ਅਪਰਾਧੀ ਨੂੰ ਸਜ਼ਾ-ਏ-ਮੌਤ ਜ਼ਰੂਰੀ ਨਹੀਂ ਹੈ। ਮਾਲੀਵਾਲ ਨੇ ਕਿਹਾ ਕਿ ਸਾਡਾ ਦੇ ਵੀਰਾਂ ਦਾ ਦੇਸ਼ ਹੈ। ਸ਼ਿਵਾਜੀ ਅਤੇ ਰਾਣੀ ਲਕਸ਼ਮੀਬਾਈ ਵਰਗੇ ਯੋਧਿਆਂ ਦਾ ਦੋਸ਼ ਹੈ। ਸਾਡੀ ਸੰਸਕ੍ਰਿਤੀ 'ਚ ਹਮੇਸ਼ਾ ਤੋਂ ਔਰਤਾਂ ਦੀ ਪੂਜਾ ਹੁੰਦੀ ਆਈ ਹੈ। ਅੱਜ-ਕੱਲ ਬਲਾਤਕਾਰ ਵਧਣ ਦਾ ਸਭ ਤੋਂ ਮੁੱਖ ਕਾਰਨ ਹੈ ਕਿ ਅਪਰਾਧੀ ਬੇਖੌਫ ਘੁੰਮ ਰਹੇ ਹਨ। ਜ਼ਿਕਰਯੋਗ ਹੈ ਕਿ ਮਾਲੀਵਾਲ ਨੇ ਪਿਛਲੇ ਦਿਨੀਂ ਇੱਥੋਂ ਦੀ ਸ਼ਕੂਰ ਬਸਤੀ 'ਚ 8 ਮਹੀਨੇ ਦੀ ਬੱਚੀ ਨਾਲ ਬਲਾਤਕਾਰ ਦੀ ਘਟਨਾ ਦੇ ਵਿਰੋਧ 'ਚ ਤਿੰਨ ਦਿਨ ਪਹਿਲਾਂ ਸੱਤਿਆਗ੍ਰਹਿ ਸ਼ੁਰੂ ਕੀਤਾ ਹੈ। ਇਸ ਦੌਰਾਨ ਉਹ ਪੂਰੇ ਦਿਨ ਦਫ਼ਤਰ 'ਚ ਕੰਮ ਕਰਨ ਤੋਂ ਬਾਅਦ ਰਾਤ ਨੂੰ ਵੱਖ-ਵੱਖ ਥਾਂਵਾਂ 'ਤੇ ਜਾ ਕੇ ਹਾਲਾਤਾਂ ਦਾ ਨਿਰੀਖਣ ਕਰੇਗੀ ਅਤੇ ਲੋਕਾਂ ਨਾਲ ਗੱਲਬਾਤ ਕਰੇਗੀ। ਉਨ੍ਹਾਂ ਨੇ ਆਪਣਾ ਸੱਤਿਆਗ੍ਰਹਿ 30 ਦਿਨ ਤੱਕ ਚਲਾਉਣ ਦੀ ਮੰਗ ਕੀਤੀ ਹੈ।