ਮਲਾਲਾ ਯੂਸੁਫਜ਼ਈ ''ਤੇ ਅੱਜ ਦੇ ਦਿਨ ਹੋਇਆ ਸੀ ਤਾਲਿਬਾਨੀ ਹਮਲਾ

10/09/2019 12:32:06 PM

ਨਵੀਂ ਦਿੱਲੀ (ਭਾਸ਼ਾ)— 9 ਅਕਤੂਬਰ ਦੇ ਇਤਿਹਾਸ 'ਚ 15 ਸਾਲ ਦੀ ਇਕ ਨਾਬਾਲਗ 'ਤੇ ਤਾਲਿਬਾਨ ਦੇ ਬੇਰਹਿਮ ਅੱਤਵਾਦੀਆਂ ਦੇ ਹਮਲੇ ਦਾ ਗਵਾਹ ਹੈ। ਪਾਕਿਸਤਾਨ ਵਿਚ ਕੁੜੀਆਂ ਦੀ ਸਿੱਖਿਆ ਦੀ ਹਿਮਾਇਤ ਕਰਨ ਵਾਲੀ ਮਲਾਲਾ ਯੂਸੁਫਜ਼ਈ 'ਤੇ ਤਾਲਿਬਾਨ ਨੇ ਹਮਲਾ ਕੀਤਾ ਸੀ ਅਤੇ ਸਿਰ 'ਚ ਗੋਲੀ ਮਾਰ ਕੇ ਉਸ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ। ਸਕੂਲ ਤੋਂ ਘਰ ਪਰਤ ਰਹੀ ਮਲਾਲਾ 'ਤੇ ਹੋਇਆ ਇਹ ਹਮਲਾ ਕਾਫੀ ਭਿਆਨਕ ਸੀ ਪਰ ਮਲਾਲਾ ਦਾ ਹੌਂਸਲਾ ਘੱਟ ਨਾ ਹੋਇਆ। ਬ੍ਰਿਟੇਨ ਵਿਚ ਲੰਬੇ ਇਲਾਜ ਤੋਂ ਬਾਅਦ ਉਹ ਠੀਕ ਹੋਈ ਅਤੇ ਇਕ ਵਾਰ ਫਿਰ ਆਪਣੀ ਮੁਹਿੰਮ 'ਚ ਜੁੱਟ ਗਈ। ਸਭ ਤੋਂ ਘੱਟ ਉਮਰ ਵਿਚ ਸ਼ਾਂਤੀ ਦਾ ਨੋਬਲ ਪੁਰਸਕਾਰ ਜਿੱਤਣ ਵਾਲੀ ਮਲਾਲਾ ਅੱਤਵਾਦੀਆਂ ਦੇ ਬੱਚਿਆਂ ਨੂੰ ਵੀ ਸਿੱਖਿਆ ਦੇਣ ਦੇ ਪੱਖ 'ਚ ਹੈ, ਤਾਂ ਕਿ ਉਹ ਸਿੱਖਿਆ ਅਤੇ ਸ਼ਾਂਤੀ ਦੇ ਮਹੱਤਵ ਨੂੰ ਸਮਝ ਸਕਣ। 

ਦੇਸ਼-ਦੁਨੀਆ ਦੇ ਇਤਿਹਾਸ 'ਚ 9 ਅਕਤੂਬਰ ਦੀ ਤਰੀਕ ਵਿਚ ਹੋਰ ਮਹੱਤਵਪੂਰਨ ਘਟਨਾਵਾਂ ਦਾ ਬਿਓਰਾ ਇਸ ਤਰ੍ਹਾਂ ਹੈ—
1877— ਉੜੀਸਾ ਦੇ ਪੰਡਤ ਗੋਪਾ ਬੰਧੂ ਦਾਸ ਦਾ ਜਨਮ।
1932— ਇੰਡੀਅਨ ਏਅਰ ਫੋਰਸ ਹੋਂਦ ਵਿਚ ਆਈ।
1949— ਭਾਰਤੀ ਪ੍ਰਦੇਸ਼ ਫੌਜ ਦਾ ਗਠਨ।
1920— ਬ੍ਰਿਟਿਸ਼ ਹੁਕਮਤ ਨੇ ਇੰਡੀਅਨ ਟੈਰੀਟੋਰੀਅਲ ਐਕਟ ਦੇ ਆਧਾਰ 'ਤੇ ਇਸ ਫੌਜ ਦੇ ਗਠਨ ਦਾ ਰਸਤਾ ਸਾਫ ਕੀਤਾ ਸੀ ਪਰ ਆਜ਼ਾਦੀ ਤੋਂ ਬਾਅਦ ਭਾਰਤ ਦੇ ਪਹਿਲੇ ਗਵਰਨਰ ਸੀ. ਰਾਜਗੋਪਾਲਾਚਾਰੀ ਨੇ ਰਸਮੀ ਤੌਰ 'ਤੇ ਇਸ ਦੀ ਸਥਾਪਨਾ ਕੀਤੀ।
1963— ਸੈਫੁਦੀਨ ਕਿਚਲੂ ਦਾ ਦਿਹਾਂਤ। ਪ੍ਰਸਿੱਧ ਸੁਤੰਤਰਤਾ ਸੈਨਾਨੀ ਕਿਚਲੂ ਪਹਿਲੇ ਭਾਰਤੀ ਸਨ, ਜਿਨ੍ਹਾਂ ਨੂੰ ਕੌਮਾਂਤਰੀ ਸ਼ਾਂਤੀ ਲਈ ਲੇਨਿਨ ਐਵਾਰਡ ਨਾਲ ਸਨਮਾਨਤ ਕੀਤਾ ਗਿਆ।
1970— ਬੰਬਈ ਦੇ ਭਾਭਾ ਪਰਮਾਣੂ ਖੋਜ ਕੇਂਦਰ ਵਿਚ ਯੂਰੇਨੀਅਮ 233 ਦਾ ਉਤਪਾਦਨ।
1976_ ਬਾਂਬੇ ਹੁਣ ਮੁੰਬਈ ਅਤੇ ਲੰਡਨ ਵਿਚਾਲੇ ਸੰਪਰਕ ਨਾਲ ਹੀ ਕੌਮਾਂਤਰੀ ਡਾਇਰੈਕਟ ਡਾਇਲਿੰਗ ਟੈਲੀਫੋਨ ਸੇਵਾ ਦੀ ਸ਼ੁਰੂਆਤ।
1990— ਦੇਸ਼ ਵਿਚ ਹੀ ਨਿਰਮਿਤ ਪਹਿਲਾ ਤੇਲ ਟੈਂਕਰ 'ਮੋਤੀਲਾਲ ਨਹਿਰੂ' ਭਾਰਤੀ ਜਹਾਜ਼ਰਾਨੀ ਨਿਗਮ ਨੂੰ ਸੌਂਪਿਆ ਗਿਆ। ਇਸ ਦਾ ਨਿਰਮਾਣ ਕੋਚੀ ਸ਼ਿਪਯਾਰਡ ਲਿਮਟਿਡ ਨੇ ਕੀਤਾ ਸੀ।
1997— ਇਟਲੀ ਦੇ ਲੇਖਕ ਦਾਰੀਓ ਫੋ ਨੂੰ ਸਾਹਿਤ ਦਾ ਨੋਬਲ ਪੁਰਸਕਾਰ ਦਿੱਤਾ ਗਿਆ।
2004— ਅਫਗਾਨਿਸਤਾਨ ਦੇ ਇਤਿਹਾਸ 'ਚ ਪਹਿਲੀ ਵਾਰ ਲੋਕਾਂ ਨੇ ਆਪਣੀ ਪਸੰਦ ਦਾ ਰਾਸ਼ਟਰਪਤੀ ਚੁਣਨ ਲਈ ਵੋਟਿੰਗ 'ਚ ਹਿੱਸਾ ਲਿਆ। ਚੋਣਾਂ ਵਿਚ ਹਾਮਿਦ ਕਰਜ਼ਈ ਜੇਤੂ ਰਹੇ।
2012— ਤਾਲਿਬਾਨ ਦੇ ਬੰਦੂਕਧਾਰੀਆਂ ਨੇ ਪਾਕਿਸਤਾਨ ਵਿਚ ਕੁੜੀਆਂ ਦੀ ਸਿੱਖਿਆ ਦੀ ਹਿਮਾਇਤ ਕਰਨ ਵਾਲੀ 15 ਸਾਲ ਦੀ ਮਲਾਲਾ ਯੂਸੁਫਜ਼ਈ ਨੂੰ ਸਿਰ 'ਚ ਗੋਲੀ ਮਾਰੀ। ਮਲਾਲਾ ਇਸ ਭਿਆਨਕ ਹਮਲੇ 'ਚ ਬਚ ਗਈ।

Tanu

This news is Content Editor Tanu