ਵਿਸ਼ਾਖਾਪਟਨਮ ਜਾਸੂਸੀ ਮਾਮਲੇ ਦਾ ਮੁੱਖ ਸਾਜ਼ਿਸ਼ਕਾਰ ਗ੍ਰਿਫਤਾਰ, ਕਈ ਵਾਰ ਜਾ ਚੁੱਕਾ ਹੈ ਪਾਕਿ

05/15/2020 8:25:19 PM

ਨਵੀਂ ਦਿੱਲੀ - ਰਾਸ਼ਟਰੀ ਜਾਂਚ ਏਜੰਸੀ ਨੇ ਪਾਕਿਸਤਾਨੀ ਖੁਫੀਆ ਏਜੰਸੀ ਆਈ.ਐਸ.ਆਈ. ਨੂੰ ਸੰਵੇਦਨਸ਼ੀਲ ਸੂਚਨਾਵਾਂ ਸੌਂਪਣ ਨਾਲ ਜੁੜੇ ਵਿਸ਼ਾਖਾਪਟਨਮ ਜਾਸੂਸੀ ਮਾਮਲੇ 'ਚ ਸ਼ੁੱਕਰਵਾਰ ਨੂੰ ਉਸ ਦੇ ਮੁੱਖ ਸਾਜ਼ਿਸ਼ਕਾਰ ਨੂੰ ਗ੍ਰਿਫਤਾਰ ਕਰ ਲਿਆ। ਏਜੰਸੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੇ ਮੁੱਖ ਸਾਜ਼ਿਸ਼ਕਾਰ, ਮੁੰਬਈ ਨਿਵਾਸੀ ਮੁਹੰਮਦ ਹਾਰੂਨ ਹਾਜ਼ੀ ਅਬਦੁਲ ਰਹਿਮਾਨ ਲਕੜਾਵਾਲਾ (49) ਨੂੰ ਐਨ.ਆਈ.ਏ. ਨੇ ਗ੍ਰਿਫਤਾਰ ਕਰ ਲਿਆ ਹੈ। ਏਜੰਸੀ ਨੂੰ ਇਹ ਮਾਮਲਾ ਪਿਛਲੇ ਸਾਲ ਦਸੰਬਰ 'ਚ ਸੌਂਪਿਆ ਗਿਆ ਸੀ।

ਭਾਰਤੀ ਖੁਫੀਆ ਏਜੰਸੀ ਨੇ ਪਾਕਿਸਤਾਨ ਨਾਲ ਜੁੜੇ ਇਸ ਜਾਸੂਸੀ ਰੈਕੇਟ ਦਾ ਪਰਦਾਫਾਸ਼ ਕਰਦੇ ਹੋਏ 20 ਦਸੰਬਰ 2019 ਨੂੰ ਭਾਰਤੀ ਨੇਵੀ ਫੌਜ ਦੇ 7 ਕਰਮਚਾਰੀਆਂ ਅਤੇ ਇਕ ਹਵਾਲਾ ਕਾਰੋਬਾਰੀ ਨੂੰ ਗ੍ਰਿਫਤਾਰ ਕੀਤਾ। ਲਕੜਾਵਾਲਾ ਦੀ ਗ੍ਰਿਫਤਾਰੀ ਨਾਲ ਹੀ ਵਿਸ਼ਾਖਾਪਟਨਮ ਜਾਸੂਸੀ ਮਾਮਲੇ 'ਚ ਹਾਲੇ ਤਕ ਕੁਲ 14 ਦੋਸ਼ੀ ਗ੍ਰਿਫਤਾਰ ਕੀਤੇ ਗਏ ਹਨ। ਇਨ੍ਹਾਂ 'ਚੋਂ 11 ਭਾਰਤੀ ਨੇਵੀ ਫੌਜ ਦੇ ਕਰਮਚਾਰੀ ਹਨ ਅਤੇ ਇਕ ਪਾਕਿਸਤਾਨੀ 'ਚ ਪੈਦਾ ਹੋਈ ਭਾਰਤੀ ਨਾਗਰਿਕ ਸ਼ਾਇਸਤਾ ਕੈਸਰ ਸ਼ਾਮਲ ਹੈ।

Inder Prajapati

This news is Content Editor Inder Prajapati