ਮਹਾਤਮਾ ਗਾਂਧੀ ਦਾ ਆਜ਼ਾਦੀ ਸੰਘਰਸ਼ ''ਡਰਾਮਾ'' ਸੀ : ਭਾਜਪਾ ਸੰਸਦ ਮੈਂਬਰ

02/03/2020 11:09:14 AM

ਬੈਂਗਲੁਰੂ— ਸਾਬਕਾ ਕੇਂਦਰੀ ਮੰਤਰੀ ਅਤੇ ਕਰਨਾਟਕ ਤੋਂ ਭਾਜਪਾ ਸੰਸਦ ਮੈਂਬਰ ਅਨੰਤ ਕੁਮਾਰ ਹੇਗੜੇ ਇਕ ਵਾਰ ਫਿਰ ਤੋਂ ਵਿਵਾਦਾਂ 'ਚ ਹਨ। ਇਸ ਵਾਰ ਹੇਗੜੇ ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ 'ਤੇ ਹਮਲਾ ਬੋਲਿਆ ਹੈ ਅਤੇ ਉਨ੍ਹਾਂ ਦੀ ਅਗਵਾਈ 'ਚ ਹੋਏ ਆਜ਼ਾਦੀ ਦੇ ਅੰਦੋਲਨ ਨੂੰ 'ਡਰਾਮਾ' ਕਰਾਰ ਦਿੱਤਾ ਹੈ। ਭਾਜਪਾ ਨੇਤਾ ਨੇ ਕਿਹਾ ਕਿ ਪਤਾ ਨਹੀਂ ਕਿਵੇਂ ਇਸ ਤਰ੍ਹਾਂ ਦੇ ਲੋਕਾਂ ਨੂੰ ਭਾਰਤ 'ਚ 'ਮਹਾਤਮਾ' ਕਿਹਾ ਜਾਂਦਾ ਹੈ।

ਸ਼ਨੀਵਾਰ ਨੂੰ ਬੈਂਗਲੁਰੂ 'ਚ ਆਯੋਜਿਤ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਉੱਤਰੀ ਕੰਨੜ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਹੇਗੜੇ ਨੇ ਕਿਹਾ ਕਿ ਪੂਰਾ ਆਜ਼ਾਦੀ ਸੰਘਰਸ਼ ਅੰਗਰੇਜ਼ਾਂ ਦੀ ਸਹਿਮਤੀ ਅਤੇ ਮਦਦ ਨਾਲ ਅੰਜ਼ਾਮ ਦਿੱਤਾ ਗਿਆ।'' ਹੇਗੜੇ ਨੇ ਕਿਹਾ,''ਇਨ੍ਹਾਂ ਨੇਤਾਵਾਂ 'ਚੋਂ ਕਿਸੇ ਨੇਤਾ ਨੂੰ ਪੁਲਸ ਨੇ ਇਕ ਵਾਰ ਵੀ ਨਹੀਂ ਕੁੱਟਿਆ ਸੀ। ਉਨ੍ਹਾਂ ਦਾ ਆਜ਼ਾਦੀ ਸੰਘਰਸ਼ ਇਕ ਵੱਡਾ ਡਰਾਮਾ ਸੀ।''

ਹੇਗੜੇ ਨੇ ਕਿਹਾ,''ਆਜ਼ਾਦੀ ਸੰਘਰਸ਼ ਨੂੰ ਇਨ੍ਹਾਂ ਨੇਤਾਵਾਂ ਨੇ ਬ੍ਰਿਟਿਸ਼ ਲੋਕਾਂ ਦੀ ਸਹਿਮਤੀ ਨਾਲ ਰੰਗਮੰਚ 'ਤੇ ਉਤਾਰਿਆ ਸੀ। ਇਹ ਅਸਲ ਸੰਘਰਸ਼ ਨਹੀਂ ਸੀ। ਇਹ ਮਿਲੀਭਗਤ ਨਾਲ ਹੋਇਆ ਆਜ਼ਾਦੀ ਸੰਘਰਸ਼ ਸੀ।'' ਭਾਜਪਾ ਨੇਤਾ ਨੇ ਮਹਾਤਮਾ ਗਾਂਧੀ ਦੀ ਭੁੱਖ ਹੜਤਾਲ ਅਤੇ ਸੱਤਿਆਗ੍ਰਹਿ ਨੂੰ ਇਕ ਡਰਾਮਾ ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ,''ਕਾਂਗਰਸ ਦਾ ਸਮਰਥਨ ਕਰਨ ਵਾਲੇ ਲੋਕ ਲਗਾਤਾਰ ਇਹ ਕਹਿੰਦੇ ਰਹਿੰਦੇ ਹਨ ਕਿ ਭੁੱਖ ਹੜਤਾਲ ਅਤੇ ਸੱਤਿਆਗ੍ਰਹਿ ਕਾਰਨ ਭਾਰਤ ਨੂੰ ਆਜ਼ਾਦੀ ਮਿਲੀ। ਇਹ ਸੱਚ ਨਹੀਂ ਹੈ। ਅੰਗਰੇਜ਼ ਸੱਤਿਆਗ੍ਰਹਿ ਕਾਰਨ ਭਾਰਤ ਤੋਂ ਨਹੀਂ ਗਏ। ਅੰਗਰੇਜ਼ਾਂ ਨੇ ਨਿਰਾਸ਼ਾ 'ਚ ਆ ਕੇ ਸਾਨੂੰ ਆਜ਼ਾਦੀ ਦਿੱਤੀ। ਜਦੋਂ ਮੈਂ ਇਤਿਹਾਸ ਪੜ੍ਹਦਾ ਹਾਂ ਤਾਂ ਮੇਰਾ ਖੂਨ ਖੌਲ ਉੱਠਦਾ ਹੈ। ਇਸ ਤਰ੍ਹਾਂ ਨਾਲ ਲੋਕ ਸਾਡੇ ਦੇਸ਼ 'ਚ ਮਹਾਤਮਾ ਬਣ ਗਏ।''

DIsha

This news is Content Editor DIsha