ਮਹਾਤਮਾ ਗਾਂਧੀ ਦੇ ਪੋਤੇ ਦੀ ਪਤਨੀ ਸ਼ਿਵਾਲਕਸ਼ਮੀ ਦਾ ਦਿਹਾਂਤ

05/08/2020 9:06:08 PM

ਸੂਰਤ (ਯੂ.ਐਨ.ਆਈ.) : ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਪੋਤੇ ਦੀ ਪਤਨੀ ਸ਼ਿਵਾਲਕਸ਼ਮੀ ਦਾ ਦਿਹਾਂਤ ਹੋ ਗਿਆ ਹੈ। ਪਰਵਾਰਿਕ ਸੂਤਰਾਂ ਦੇ ਅਨੁਸਾਰ ਮਹਾਤਮਾ ਗਾਂਧੀ ਦੇ ਪੋਤੇ ਕਨੁਭਾਈ ਗਾਂਧੀ ਦੀ ਪਤਨੀ ਸ਼ਿਵਾਲਕਸ਼ਮੀ ਨੇ ਇੱਥੇ ਦੇ ਗਲੋਬਲ ਹਸਪਤਾਲ 'ਚ ਵੀਰਵਾਰ ਰਾਤ ਆਖਰੀ ਸਾਹ ਲਈ। ਉਹ 94 ਸਾਲ ਦੀ ਸਨ ਅਤੇ ਪਿਛਲੇ ਲੰਬੇ ਸਮੇਂ ਤੋਂ ਬੀਮਾਰ ਸਨ। ਉਨ੍ਹਾਂ ਦਾ ਅੰਤਮ ਸੰਸਕਾਰ ਉਮਰਾ ਦੇ ਸ਼ਮਸ਼ਾਨ ਘਰ 'ਚ ਕੀਤਾ ਗਿਆ। ਮਹਾਤਮਾ ਗਾਂਧੀ ਦੇ ਤੀਜੇ ਪੁੱਤ ਰਾਮਦਾਸ ਦੇ ਪੁੱਤ ਕਨੁਭਾਈ ਦੇ ਨਾਲ ਸ਼ਿਵਾਲਕਸ਼ਮੀ 2013 'ਚ ਵਿਦੇਸ਼ ਤੋਂ ਭਾਰਤ ਆਈ ਸੀ। ਕਨੁਭਾਈ ਅਤੇ ਉਨ੍ਹਾਂ ਦੀ ਪਤਨੀ ਦਿੱਲੀ ਦੇ ਆਸ਼ਰਮ 'ਚ ਕੁੱਝ ਦਿਨ ਰਹਿਣ ਤੋਂ ਬਾਅਦ 2014 'ਚ ਸੂਰਤ ਆ ਗਏ ਸਨ। ਕਨੁਭਾਈ ਪਤਨੀ ਸ਼ਿਵਾਲਕਸ਼ਮੀ ਦੇ ਨਾਲ ਸੂਰਤ ਦੇ ਇੱਕ ਬਿਰਧ ਆਸ਼ਰਮ 'ਚ ਰਹਿੰਦੇ ਸਨ। ਕਨੁਭਾਈ ਗਾਂਧੀ ਅਮਰੀਕਾ ਦੀ ਆਕਾਸ਼ ਵਿਗਿਆਨ ਏਜੰਸੀ ਨਾਸਾ 'ਚ 25 ਸਾਲ ਵਿਗਿਆਨੀ ਰਹੇ। ਉਨ੍ਹਾਂ ਦਾ 2016 'ਚ ਦਿਹਾਂਤ ਹੋ ਗਿਆ ਸੀ। ਸ਼ਿਵਾਲਕਸ਼ਮੀ ਨੇ ਗਰੀਬ ਬੱਚਿਆਂ ਲਈ ਸ਼ਿਵਾਲਕਸ਼ਮੀ ਕਨੁਭਾਈ ਰਾਮਦਾਸ ਗਾਂਧੀ ਨਾਂ ਦਾ ਟਰੱਸਟ ਬਣਾਇਆ ਸੀ।

 

Inder Prajapati

This news is Content Editor Inder Prajapati