...ਜਦੋਂ ਪੈਰੀਂ ਹੱਥ ਲਾਉਣ ਵਾਲੀ ਬਜ਼ੁਰਗ ਔਰਤ ਤੋਂ ਗਾਂਧੀ ਨੇ ਮੰਗਿਆ ਸੀ ਇਕ ਰੁਪਇਆ

10/02/2019 2:07:42 PM

ਬਿਲਾਸਪੁਰ (ਵਾਰਤਾ)— ਛੱਤੀਸਗੜ੍ਹ ਦੀ ਦੰਤਕਥਾ ਵਿਚ ਸ਼ਬਰੀ ਨੇ ਭਗਵਾਨ ਰਾਮ ਦੇ ਦਰਸ਼ਨ-ਦੀਦਾਰ ਦੀ ਆਸ ਅਤੇ ਉਨ੍ਹਾਂ ਨੂੰ ਜੂਠੇ ਬੇਰ ਖੁਆਏ ਜਾਣ ਵਰਗੀ ਇਕ ਪ੍ਰਸੰਗ ਇੱਥੇ ਮਹਾਤਮਾ ਗਾਂਧੀ ਨਾਲ ਵੀ ਹੋਇਆ ਸੀ। ਗਾਂਧੀ ਜੀ ਨੇ ਜਦੋਂ ਆਪਣੇ ਪੈਰੀਂ ਹੱਥਣ ਲਾਉਣ ਦੀ ਇਕ ਬਜ਼ੁਰਗ ਔਰਤ ਦੀ ਇੱਛਾ ਤਾਂ ਪੂਰੀ ਕੀਤੀ ਪਰ ਇਸ ਲਈ ਇਕ ਰੁਪਇਆ ਵੀ ਮੰਗਿਆ। 24 ਨਵੰਬਰ 1933 ਉਹ ਇਤਿਹਾਸਕ ਦਿਨ ਸੀ, ਜਦੋਂ ਗਾਂਧੀ ਜੀ ਬਿਲਾਸਪੁਰ ਆਏ ਸਨ। ਇੱਥੇ ਗਾਂਧੀ ਜੀ ਕਾਰ 'ਚ ਆਏ ਸਨ। ਰਾਏਪੁਰ-ਬਿਲਾਸਪੁਰ ਦਰਮਿਆਨ ਨੰਦਘਾਟ ਕੋਲ ਇਕ ਬਜ਼ੁਰਗ ਔਰਤ ਗਾਂਧੀ ਜੀ ਦੇ ਦਰਸ਼ਨ ਲਈ ਸੜਕ ਵਿਚਾਲੇ ਹੀ ਫੁੱਲ ਮਾਲਾ ਲੈ ਕੇ ਖੜ੍ਹੀ ਸੀ। ਇਹ ਦੇਖ ਕੇ ਗਾਂਧੀ ਜੀ ਨੇ ਕਾਰ ਰੁਕਵਾਈ ਅਤੇ ਪੁੱਛਿਆ- ਕੀ ਗੱਲ ਹੈ? ਔਰਤ ਨੇ ਕਿਹਾ ਕਿ ਉਹ ਇਕ ਹਰੀਜਨ ਹੈ ਅਤੇ ਮਰਨ ਤੋਂ ਪਹਿਲਾਂ ਇਕ ਵਾਰ ਗਾਂਧੀ ਜੀ ਦੇ ਪੈਰ ਧੋ ਕੇ ਫੁੱਲ ਚੜ੍ਹਾਉਣਾ ਚਾਹੁੰਦੀ ਹੈ। ਗਾਂਧੀ ਜੀ ਨੇ ਹੱਸ ਦੇ ਹੋਏ ਕਿਹਾ- ਉਸ ਲਈ ਤਾਂ ਇਕ ਰੁਪਇਆ ਲਵਾਂਗਾ। 

ਔਰਤ ਨਾਰਾਜ਼ ਹੋ ਗਈ ਪਰ ਉਸ ਨੇ ਕਿਹਾ ਕਿ ਤਾਂ ਇੱਥੇ ਠਹਿਰ ਬਾਬਾ ਮੈਂ ਲੱਭ ਕੇ ਲਿਆਉਂਦੀ ਹਾਂ। ਗਾਂਧੀ ਜੀ ਨੇ ਹੋਰ ਮਜ਼ਾਕ ਕੀਤਾ ਅਤੇ ਕਿਹਾ ਕਿ ਮੇਰੇ ਕੋਲ ਤਾਂ ਰੁੱਕਣ ਦਾ ਸਮਾਂ ਨਹੀਂ ਹੈ। ਇਹ ਸੁਣ ਕੇ ਬਜ਼ੁਰਗ ਰੋ ਪਈ। ਇੰਨੇ ਵਿਚ ਹੀ ਗਾਂਧੀ ਜੀ ਨੇ ਆਪਣਾ ਇਕ ਪੈਰ ਅੱਗੇ ਵਧਾ ਦਿੱਤਾ ਅਤੇ ਔਰਤ ਦੀ ਆਸ ਪੂਰੀ ਹੋ ਗਈ। ਗਾਂਧੀ ਜੀ ਦੇ ਬਿਲਾਸਪੁਰ ਪਹੁੰਚਣ ਤੋਂ ਪਹਿਲਾਂ ਨਗਰ 'ਚ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਸੀ। ਸਵੇਰੇ 7 ਵਜੇ ਹੀ ਸੜਕਾਂ 'ਤੇ ਜਨ ਸੈਲਾਬ ਉਮੜ ਪਿਆ। ਗਾਂਧੀ ਜੀ ਸਵੇਰੇ ਕਰੀਬ 8 ਵਜੇ ਬਿਲਾਸਪੁਰ ਪੁੱਜੇ। ਮੁੱਖ ਮਾਰਗ 'ਤੇ ਤਾਂ ਪੈਦਲ ਚੱਲਣ ਦੀ ਵੀ ਥਾਂ ਨਹੀਂ ਸੀ। ਗਾਂਧੀ ਜੀ ਦੀ ਕਾਰ ਇਕ ਪਾਸਿਓਂ ਲੰਘਦੀ ਗਈ। ਘਰਾਂ ਦੀ ਛੱਤਾਂ 'ਤੇ ਖੜ੍ਹੇ ਲੋਕ ਸਿੱਕਿਆਂ ਦੀ ਬੌਛਾਰ ਕਰ ਰਹੇ ਸਨ। ਜਨ ਸਮੂਹ ਦਾ ਜੋਸ਼ ਦੇਖਣ ਵਾਲਾ ਸੀ। ਗਾਂਧੀ ਜੀ ਪ੍ਰਤੀ ਲਗਾਅ ਦਾ ਆਲਮ ਅਜਿਹਾ ਸੀ ਕਿ ਉਹ ਜਿਸ ਚਬੂਤਰੇ 'ਤੇ ਬੈਠਦੇ ਸਨ, ਉਸ ਦੇ ਇੱਟਾਂ-ਪੱਥਰਾਂ ਨੂੰ ਵੀ ਯਾਦਗਾਰੀ ਦੇ ਰੂਪ ਵਿਚ ਬਾਅਦ 'ਚ ਲੋਕ ਉਖਾੜ ਕੇ ਲੈ ਗਏ।

Tanu

This news is Content Editor Tanu