ਮਹਾਰਾਸ਼ਟਰ ''ਚ ਵਾਪਰੇ ਹਾਦਸੇ ''ਤੇ ਪੀ. ਐੱਮ. ਮੋਦੀ ਨੇ ਜਤਾਇਆ ਦੁੱਖ

01/29/2020 10:38:37 AM

ਨਾਸਿਕ— ਮਹਾਰਾਸ਼ਟਰ ਦੇ ਨਾਸਿਕ ਜ਼ਿਲੇ ਵਿਚ ਮੰਗਲਵਾਰ ਨੂੰ ਸੂਬਾ ਟਰਾਂਸਪੋਰਟ ਦੀ ਇਕ ਬੱਸ ਨੇ ਆਟੋ ਰਿਕਸ਼ਾ ਨੂੰ ਟੱਕਰ ਮਾਰੀ ਦਿੱਤੀ। ਇਸ ਹਾਦਸੇ ਵਿਚ 21 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਟੱਕਰ ਮਰਗੋਂ ਦੋਵੇਂ ਵਾਹਨ ਸੜਕ ਕੰਢੇ ਸਥਿਤ ਖੂਹ ਵਿਚ ਡਿੱਗ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਾਦਸੇ 'ਤੇ ਡੂੰਘਾ ਦੁੱਖ ਜ਼ਾਹਰ ਕੀਤਾ ਹੈ। ਪੀ. ਐੱਮ. ਮੋਦੀ ਨੇ ਜ਼ਖਮੀਆਂ ਦੇ ਛੇਤੀ ਸਿਹਤਮੰਦ ਹੋਣ ਦੀ ਕਾਮਨਾ ਕੀਤੀ ਹੈ। ਟਵਿੱਟਰ 'ਤੇ ਟਵੀਟ ਜ਼ਰੀਏ ਉਨ੍ਹਾਂ ਨੇ ਕਿਹਾ ਕਿ ਮਹਾਰਾਸ਼ਟਰ ਦੇ ਨਾਸਿਕ ਜ਼ਿਲੇ ਵਿਚ ਵਾਪਰਿਆ ਹਾਦਸਾ ਬਹੁਤ ਹੀ ਬਦਕਿਸਮਤੀ ਪੂਰਨ। ਇਹ ਬਹੁਤ ਹੀ ਉਦਾਸੀਨ ਹੈ ਅਤੇ ਮੇਰੀ ਹਮਦਰਦੀ ਉਨ੍ਹਾਂ ਪਰਿਵਾਰਾਂ ਨਾਲ ਹੈ, ਜਿਨ੍ਹਾਂ ਨੇ ਆਪਣਿਆਂ ਨੂੰ ਗਵਾਇਆ ਹੈ। ਮੈਂ ਜ਼ਖਮੀਆਂ ਦੇ ਛੇਤੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। 


ਇੱਥੇ ਦੱਸ ਦੇਈਏ ਕਿ ਸਵਾਰੀਆਂ ਨਾਲ ਭਰੀ ਸੂਬਾ ਟਰਾਂਸਪੋਰਟ ਦੀ ਬੱਸ ਨੇ ਆਟੋ ਰਿਕਸ਼ਾ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਬੱਸ, ਆਟੋ ਨੂੰ ਘਸੀੜ ਕੇ ਸੜਕ ਕੰਢੇ ਸਥਿਤ ਖੂਹ ਵਿਚ ਲੈ ਗਈ ਅਤੇ ਦੋਹਾਂ ਗੱਡੀਆਂ ਖੂਹ ਵਿਚ ਡਿੱਗ ਗਈਆਂ। ਇਹ ਹਾਦਸਾ ਮੰਗਲਵਾਰ ਸ਼ਾਮ ਨੂੰ ਵਾਪਰਿਆ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਬੱਸ ਧੁਲੇ ਜ਼ਿਲੇ ਤੋਂ ਨਾਸਿਕ ਦੇ ਕਲਿਆਣ ਜਾ ਰਹੀ ਸੀ, ਜਦਕਿ ਆਟੋ ਉਲਟ ਦਿਸ਼ਾ ਤੋਂ ਆ ਰਿਹਾ ਸੀ।

Tanu

This news is Content Editor Tanu