ਖਾਲੀ ਆਕਸੀਜਨ ਟੈਂਕਰਾਂ ਨੂੰ ਮੁੜ ਭਰਨ ਲਈ ਵਾਪਸ ਲਿਆਏਗੀ ਹਵਾਈ ਫ਼ੌਜ

04/23/2021 6:51:37 PM

ਮੁੰਬਈ- ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਆਕਸੀਜਨ ਦੀ ਸਪਲਾਈ 'ਚ ਲੱਗਣ ਵਾਲੇ ਸਮੇਂ ਨੂੰ ਘੱਟ ਕਰਨ ਦੇ ਟੀਚੇ ਨਾਲ ਹਸਪਤਾਲਾਂ ਤੋਂ ਖ਼ਾਲੀ ਹੋਏ 'ਆਕਸੀਜਨ' ਦੇ ਟੈਂਕਰਾਂ ਨੂੰ ਭਾਰਤੀ ਹਵਾਈ ਫ਼ੌਜ ਦੇ ਜਹਾਜ਼ਾਂ ਤੋਂ ਪਲਾਂਟਾਂ ਤੱਕ ਪਹੁੰਚਾਇਆ ਜਾਵੇਗਾ ਤਾਂ ਕਿ ਉਨ੍ਹਾਂ ਨੂੰ ਮੁੜ ਭਰਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਕੰਮ ਲਈ ਹਵਾਈ ਫ਼ੌਜ ਦੇ ਵਿਸ਼ੇਸ਼ ਜਹਾਜ਼ਾਂ ਦੀ ਵਰਤੋਂ ਕੀਤੀ ਜਾਵੇਗੀ। ਦੇਸ਼ 'ਚ ਕੋਵਿਡ-19 ਦੇ ਹਾਲਾਤ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਬੁਲਾਈ ਗਈ ਆਨਲਾਈਨ ਬੈਠਕ 'ਚ ਹਿੱਸਾ ਲੈਣ ਤੋਂ ਬਾਅਦ ਟੋਪੇ ਨੇ ਉਕਤ ਗੱਲ ਕਹੀ।

ਇਹ ਵੀ ਪੜ੍ਹੋ : ਆਫ਼ਤ ਦੀ ਸਥਿਤੀ 'ਚ ਭਾਰਤੀ ਹਵਾਈ ਫ਼ੌਜ ਨੇ ਸੰਭਾਲਿਆ ਮੋਰਚਾ, ਏਅਰਲਿਫ਼ਟ ਰਾਹੀਂ ਪਹੁੰਚਾ ਰਹੀ ਆਕਸੀਜਨ ਟੈਂਕਰ

ਉਨ੍ਹਾਂ ਪੱਤਰਕਾਰਾਂ ਨੂੰ ਕਿਹਾ,''ਆਕਸੀਜਨ ਲੈ ਕੇ ਆ ਰਹੀਆਂ ਟਰੇਨਾਂ ਨੂੰ ਮਹਾਰਾਸ਼ਟਰ ਪਹੁੰਚਣ 'ਚ ਸਮਾਂ ਲੱਗੇਗਾ ਪਰ ਸਮੇਂ ਬਚਾਉਣ ਦੇ ਟੀਚੇ ਨਾਲ, ਖਾਲੀ ਟੈਂਕਰਾਂ ਨੂੰ ਹਵਾਈ ਫ਼ੌਜ ਦੇ ਜਹਾਜ਼ ਰਾਹੀਂ ਵਾਪਸ ਭੇਜਿਆ ਜਾਵੇਗਾ। ਇਹ ਫ਼ੈਸਲਾ ਅੱਜ ਦੀ ਬੈਠਕ 'ਚ ਲਿਆ ਗਿਆ।'' ਤਰਲ ਮੈਡੀਕਲ ਆਕਸੀਜਨ ਨਾਲ ਭਰੇ ਟੈਂਕਰਾਂ ਨੂੰ ਲੈ ਕੇ ਵਿਸ਼ੇਸ਼ 'ਆਕਸੀਜਨ ਐਕਸਪ੍ਰੈੱਸ' ਵੀਰਵਾਰ ਨੂੰ ਹੀ ਵਿਸ਼ਾਖਾਪਟਨਮ ਤੋਂ ਮਹਾਰਾਸ਼ਟਰ ਲਈ ਰਵਾਨਾ ਹੋ ਗਈ ਹੈ। ਟੋਪੇ ਨੇ ਕਿਹਾ,''ਮਹਾਰਾਸ਼ਟਰ 'ਚ ਫ਼ਿਲਹਾਲ ਕਰੀਬ 7 ਲੱਖ ਲੋਕਾਂ ਦਾ ਕੋਵਿਡ-19 ਦਾ ਇਲ਼ਾਜ ਚੱਲ ਰਿਹਾ ਹੈ। ਆਮ ਤੌਰ 'ਤੇ ਕੁਲ ਮਰੀਜ਼ਾਂ ਦੇ 10 ਫੀਸਦੀ ਮਾਮਲੇ ਵਿਗੜਦੇ ਹਨ ਅਤੇ ਗੰਭੀਰ ਸਥਿਤ 'ਚ ਪਹੁੰਚਦੇ ਹਨ। ਸਾਡੀ ਮੰਗ ਹੀ ਹੈ ਕਿ ਮਰੀਜ਼ਾਂ ਲਈ ਆਕਸੀਜਨ ਦੀ ਸਪਲਾਈ ਉਸੇ ਅਨੁਪਾਤ 'ਚ ਹੋਣੀ ਚਾਹੀਦੀ ਹੈ।'' ਉਨ੍ਹਾਂ ਕਿਹਾ ਕਿ ਹੋਰ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਵੀ ਅਜਿਹੀਆਂ ਹੀ ਮੰਗਾਂ ਰੱਖੀਆਂ। ਮੰਤਰੀ ਨੇ ਕਿਹਾ,''ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਆਕਸੀਜਨ ਦੀ ਘਾਟ ਨੂੰ ਲੈ ਕੇ ਉਹ ਸਪਲਾਈਕਰਤਾਵਾਂ ਨਾਲ ਹੋਰ ਇਕ ਬੈਠਕ ਕਰਨਗੇ।

ਇਹ ਵੀ ਪੜ੍ਹੋ : ਕੋਰੋਨਾ ਬੇਲਗਾਮ, ਮਾਹਿਰਾਂ ਦੀ ਰਾਏ- ਘੱਟੋ -ਘੱਟ ਇੰਨੇ ਸਾਲਾਂ ਲਈ ਭਾਰਤ ਕਰੇ ਤਿਆਰੀ

DIsha

This news is Content Editor DIsha