ਮਹਾਰਾਸ਼ਟਰ 'ਚ ਸਾਧੂਆਂ ਦਾ ਬੇਰਹਿਮੀ ਨਾਲ ਕਤਲ, 110 ਲੋਕ ਗ੍ਰਿਫਤਾਰ, ਜਾਣੋ ਕੀ ਸੀ ਮਾਮਲਾ

04/20/2020 10:24:18 AM

ਪਾਲਘਰ- ਮਹਾਰਾਸ਼ਟਰ ਦੇ ਪਾਲਘਰ ਜ਼ਿਲੇ 'ਚ ਜੂਨਾ ਅਖਾੜੇ ਦੇ 2 ਸਾਧੂਆਂ ਦਾ ਬੇਰਹਿਮੀ ਨਾਲ ਕਤਲ ਦੇ ਮਾਮਲੇ 'ਚ 110 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਸਾਰੇ ਲੋਕਾਂ ਵਿਰੁੱਧ ਗੰਭੀਰ ਧਾਰਾਵਾਂ 'ਚ ਕੇਸ ਦਰਜ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ 110 ਲੋਕਾਂ 'ਚੋਂ 9 ਨਾਬਾਲਗ ਹਨ। ਸਾਰੇ ਦੋਸ਼ੀਆਂ ਨੂੰ 30 ਅਪ੍ਰੈਲ ਤੱਕ ਪੁਲਸ ਕਸਟਡੀ 'ਚ ਰੱਖਿਆ ਗਿਆ ਹੈ, ਉੱਥੇ ਹੀ ਨਾਬਾਲਗਾਂ ਨੂੰ ਸ਼ੈਲਟਰ ਹੋਮ 'ਚ ਭੇਜਿਆ ਗਿਆ ਹੈ। ਦੂਜੇ ਪਾਸੇ ਇਸ ਮਾਮਲੇ 'ਚ ਮਹਾਰਾਸ਼ਟਰ ਦੀ ਰਾਜਨੀਤੀ ਵੀ ਗਰਮਾ ਗਈ ਹੈ।

ਚੋਰ ਹੋਣ ਦੀ ਅਫਵਾਹ ਕਾਰਨ ਕੀਤੀ ਗਈ ਸਾਧੂਆਂ ਦੀ ਕੁੱਟਮਾਰ
ਮਹਾਰਾਸ਼ਟਰ ਦੇ ਪਾਲਘਰ ਦੇ ਗੜਚਿਨਚਲੇ ਪਿੰਡ 'ਚ 2 ਸਾਧੂਆਂ ਦਾ ਕੁੱਟਮਾਰ ਕਰ ਕੇ ਕਤਲ ਕਰ ਦਿੱਤਾ ਗਿਆ। ਘਟਨਾ ਦੇ ਦਿਨ ਦੋਵੇਂ ਸਾਧਊ ਇੰਟਰੀਰੀਅਰ ਰੋਡ ਤੋਂ ਹੁੰਦੇ ਹੋਏ ਮੁੰਬਈ ਤੋਂ ਗੁਜਰਾਤ ਜਾ ਰਹੇ ਸਨ। ਕਿਸੇ ਨੇ ਉਨਾਂ ਦੇ ਚੋਰ ਹੋਣ ਦੀ ਅਫਵਾਹ ਉੱਡਾ ਦਿੱਤੀ। ਇਸ ਤੋਂ ਬਾਅਦ ਦਰਜਨਾਂ ਲੋਕਾਂ ਦੀ ਭੀੜ ਉਨਾਂ ਦੇ ਉੱਪਰ ਟੁੱਟ ਪਈ। ਇਹ ਪੂਰੀ ਘਟਨਾ ਉੱਥੇ ਮੌਜੂਦ ਕੁਝ ਪੁਲਸ ਕਰਮਚਾਰੀਆਂ ਦੇ ਸਾਹਮਣੇ ਹੋਈ। ਦੋਸ਼ੀਆਂ ਨੇ ਸਾਧੂਆਂ ਨਾਲ ਇਕ ਡਰਾਈਵਰ ਅਤੇ ਪੁਲਸ ਕਰਮਚਾਰੀਆਂ 'ਤੇ ਵੀ ਹਮਲਾ ਕੀਤਾ। ਹਮਲੇ ਤੋਂ ਬਾਅਦ ਸਾਧੂਆਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।

110 ਲੋਕਾਂ 'ਤੇ ਦਰਜ ਕੀਤੀ ਗਈ ਹੈ ਐੱਫ.ਆਈ.ਆਰ.
ਪਾਲਘਰ ਦੇ ਡੀ.ਐੱਮ. ਕੇ. ਸ਼ਿੰਦੇ ਨੇ ਦੱਸਿਆ ਕਿ ਇਸ ਘਟਨਾ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ। ਇਸ ਵੀਡੀਓ 'ਚ ਦਿੱਸ ਰਿਹਾ ਹੈ ਕਿ ਪਿੰਡ ਵਾਲੇ ਕਾਰ 'ਤੇ ਲਾਠੀਆਂ ਅਤੇ ਪੱਥਰਾਂ ਨਾਲ ਹਮਲਾ ਕਰ ਰਹੇ ਹਨ। ਵੀਡੀਓ ਦੇ ਆਧਾਰ ਅਤੇ ਜਾਂਚ ਤੋਂ ਬਾਅਦ 110 ਲੋਕਾਂ ਨੂੰ ਚਿੰਨਿਤ ਕਰ ਕੇ ਉਨਾਂ ਵਿਰੁੱਧ ਐੱਫ.ਆਈ.ਆਰ. ਦਰਜ ਕੀਤੀ ਗਈ ਸੀ ਅਤੇ ਉਨਾਂ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਦੇਵੇਂਦਰ ਫੜਨਵੀਸ ਨੇ ਘਟਨਾ ਦੀ ਕੀਤੀ ਨਿੰਦਾ
ਇਸ ਘਟਨਾ ਤੋਂ ਬਾਅਦ ਸਿਆਸਤ ਸ਼ੁਰੂ ਹੋ ਗਈ ਹੈ। ਮਹਾਰਾਸ਼ਟਰ ਦੇ ਸਾਬਕਾ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਪਾਲਘਰ 'ਚ ਮੌਬ ਲਿੰਚਿੰਗ ਘਟਨਾ ਦਾ ਵੀਡੀਓ ਹੈਰਾਨ ਕਰਨ ਵਾਲਾ ਅਤੇ ਅਣਮਨੁੱਖੀ ਹੈ। ਅਜਿਹੀ ਹਾਲਾਤ ਦੇ ਸਮੇਂ ਇਸ ਤਰਾਂ ਦੀ ਘਟਨਾ ਹੋਰ ਵੀ ਵਧ ਪਰੇਸ਼ਾਨ ਕਰਨ ਵਾਲੀ ਹੈ। ਸਾਬਕਾ ਭਾਰਤੀ ਕ੍ਰਿਕੇਟਰ ਇਰਫਾਨ ਪਠਾਨ ਨੇ ਵੀ ਇਸ ਘਟਨਾ ਨੂੰ ਸ਼ਰਮਨਾਕ, ਭਿਆਨਕ ਦੱਸਿਆ।

DIsha

This news is Content Editor DIsha