ਮਹਾਰਾਸ਼ਟਰ ਦੇ ਮੰਤਰੀ ਅਸ਼ੋਕ ਚੌਹਾਨ ਨੇ ਕਿਹਾ ਕਿ ਨੰਦੇੜ ''ਚ ਕੋਰੋਨਾ ਪੰਜਾਬ ਤੋਂ ਪੁੱਜਾ

05/03/2020 1:16:45 AM

ਮੁੰਬਈ/ਔਰੰਗਾਬਾਦ (ਏਜੰਸੀਆਂ)- ਮਹਾਰਾਸ਼ਟਰ ਦੇ ਪੀ.ਡਬਲਿਊ.ਡੀ. ਮੰਤਰੀ ਅਸ਼ੋਕ ਚੌਹਾਨ ਦਾ ਦਾਅਵਾ ਹੈ ਕਿ ਮੂਲ ਰੂਪ ਤੋਂ ਨੰਦੇਸ਼ ਵਿਚ ਕੋਰੋਨਾ ਨਹੀਂ ਸੀ, ਉਥੇ ਕੋਰੋਨਾ ਪੰਜਾਬ ਤੋਂ ਪਹੁੰਚਿਆ। ਨੰਦੇੜ ਸ਼ਹਿਰ ਵਿਚ ਕੋਰੋਨਾ ਇਨਫੈਕਟਿਡਾਂ ਦੇ 26 ਮਾਮਲੇ ਸਾਹਮਣੇ ਆਉਣ 'ਤੇ ਉਨ੍ਹਾਂ ਨੇ ਚਿੰਤਾ ਜਤਾਈ। 26 ਇਨਫੈਕਟਿਡਾਂ ਦੀ ਗਿਣਤੀ 'ਤੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਵਿਚੋਂ ਇਕ ਮਹਿਲਾ ਸਣੇ 3 ਲੋਕ ਨੰਦੇੜ ਮਹਾਰਾਸ਼ਟਰ ਦੇ ਹੋਰ ਜ਼ਿਲਿਆਂ ਤੋਂ ਆਏ ਸਨ। ਬਾਕੀ 23 ਵਿਚੋਂ 20 ਲੋਕ ਗੁਰਦੁਆਰੇ ਵਿਚ ਸੇਵਾ ਕਰਨ ਵਾਲੇ ਲੋਕ ਹਨ। ਇਨ੍ਹਾਂ ਵਿਚ ਤਿੰਨ ਇਨਫੈਕਟਿਡ ਉਹ ਹਨ ਜੋ ਗੁਰਦੁਆਰੇ ਵਿਚ ਰੁਕੇ ਲੋਕਾਂ ਨੂੰ ਪੰਜਾਬ ਛੱਡਣ ਗਏ ਸਨ। ਗੁਰਦੁਆਰੇ ਵਿਚ ਤਕਰੀਬਨ 3 ਹਜ਼ਾਰ ਸ਼ਰਧਾਲੂ ਸਨ। ਉਨ੍ਹਾਂ ਨੇ ਕਿਹਾ ਕਿ ਜੇਕਰ ਗੁਰਰੁਆਰਾ ਕੋਰੋਨਾ ਦਾ ਕੇਂਦਰ ਹੁੰਦਾ ਤਾਂ ਇਨਫੈਕਟਿਡ ਪੂਰੇ ਨੰਦੇੜ ਸ਼ਹਿਰ ਫੈਲ ਜਾਂਦਾ ਪਰ ਅਜਿਹਾ ਨਹੀਂ ਹੋਇਆ। ਸ਼ਹਿਰ ਵਿਚ ਕੋਰੋਨਾ ਦਾ ਕੋਈ ਮਾਮਲਾ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ 38 ਗੱਡੀਆਂ ਪੰਜਾਬ ਤੋਂ ਆਈਆਂ ਅਤੇ ਸ਼ਰਧਾਲੂ ਨੂੰ ਲੈ ਕੇ ਗਈ।

ਇਹ ਬੱਸਾਂ ਰਸਤੇ ਵਿਚ 2-3 ਥਾਂ ਰੁਕ ਕੇ ਪੰਜਾਬ ਪਹੁੰਚੀਆਂ। ਉਨ੍ਹਾਂ ਨੇ ਦਾਅਵਾ ਕੀਤਾ ਕਿ ਪੰਜਾਬ ਤੋਂ 38 ਬੱਸਾਂ ਨੂੰ ਲੈ ਕੇ ਡਰਾਈਵ ਅਤੇ ਸਹਾਇਕ ਨੰਦੇੜ ਆਏ ਸਨ ਅਤੇ ਗੁਰਦੁਆਰੇ ਵਿਚ ਲੰਗਰ ਖਾਦਾ ਸੀ, ਉਨ੍ਹਾਂ ਜੇ ਜਾਣ ਤੋਂ ਬਾਅਦ ਗੁਰਦੁਆਰੇ ਦੇ 20 ਲੋਕ ਇਨਫੈਕਟਿਡ ਹੋ ਗਏ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਸ਼ਰਧਾਲੂਆਂ ਨੂੰ ਛੱਡਣ ਪੰਜਾਬ ਗਏ ਡਰਾਈਵਰ ਅਤੇ ਸਹਾਇਕ ਜਦੋਂ ਵਾਪਸ ਨੰਦੇੜ ਪਰਤੇ ਤਾਂ ਉਨ੍ਹਾਂ ਵਿਚੋਂ ਤਿੰਨ ਵਿਚ ਇਨਫੈਕਸ਼ਨ ਪਾਇਆ ਗਿਆ। ਇਧਰ, ਔਰੰਗਾਬਾਦ ਵਿਚ ਸਿਵਲ ਸਰਜਨ ਡਾ. ਨੀਲਕੰਠ ਭੋਸਿਕਰ ਨੇ ਨੰਦੇੜ ਤੋਂ ਕਈ ਸ਼ਰਧਾਲੂਆਂ ਨੇ 23 ਅਪ੍ਰੈਲ ਨੂੰ ਪੰਜਾਬ ਪਹੁੰਚਣ ਲਈ ਨਿੱਜੀ ਵਾਹਨਾਂ ਨੂੰ ਕਿਰਾਏ 'ਤੇ ਲਿਆ ਸੀ। ਰਸਤੇ ਵਿਚ 28 ਅਪ੍ਰੈਲ ਨੂੰ ਦੋ ਚਾਲਕਾਂ ਅਤੇ ਉਨ੍ਹਾਂ ਦੇ ਸਹਾਇਕਾਂ ਨੂੰ ਨੰਦੇੜ ਸਰਹੱਦ 'ਤੇ ਅਰਧਪੁਰ ਵਿਚ ਰੋਕਿਆ ਗਿਆ ਸੀ। ਉਨ੍ਹਾਂ ਨੇ ਨਮੂਨੇ ਲਏ ਗਏ ਜਿਸ ਵਿਚ ਉਨ੍ਹਾਂ ਦੇ ਕੋਰੋਨਾ ਇਨਫੈਕਸ਼ਨ ਹੋਣ ਦੀ ਪੁਸ਼ਟੀ ਹੋਈ ਸੀ। ਉਨ੍ਹਾੰ ਦਾ ਇਲਾਜ ਅਜੇ ਨੰਦੇੜ ਜ਼ਿਲੇ ਦੇ ਵਿਸ਼ਣੂਪੁਰੀ ਵਿਚ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਵਿਚ ਦੋ ਲੋਕਾਂ  ਦੀ ਇਲਾਜ ਦੌਰਾਨ ਮੌਤ ਹੋ ਗਈ।

Sunny Mehra

This news is Content Editor Sunny Mehra