ਮਹਾਰਾਸ਼ਟਰ : ਇਕ ਹੀ ਘਰ 'ਚੋਂ ਮਿਲੇ 69 ਦੇਸੀ ਬੰਬ, 2 ਦੋਸ਼ੀ ਗ੍ਰਿਫਤਾਰ

10/23/2019 12:27:18 PM

ਕੋਲਹਾਪੁਰ— ਮਹਾਰਾਸ਼ਟਰ ਦੇ ਕੋਲਹਾਪੁਰ ਇਲਾਕੇ 'ਚ ਕ੍ਰਾਈਮ ਬਰਾਂਚ ਦੀ ਟੀਮ ਨੇ ਇਕ ਘਰ 'ਚ ਦਬਿਸ਼ ਦੇ ਕੇ 69 ਦੇਸੀ ਬੰਬ ਬਰਾਮਦ ਕੀਤੇ ਹਨ। ਇਸ ਦੇ ਨਾਲ ਹੀ 2 ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਕੋਲੋਂ ਭਾਰੀ ਮਾਤਰਾ 'ਚ ਸਲਫ਼ਰ ਅਤੇ ਪੋਟੇਸ਼ੀਅਮ ਪਾਊਡਰ ਵੀ ਬਰਾਮਦ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਕੋਲਹਾਪੁਰ ਦੇ ਉਜਲਾਈਵਾੜੀ ਬਰਿੱਜ ਹੇਠਾਂ ਇਕ ਧਮਾਕਾ ਹੋਇਆ ਸੀ, ਜਿਸ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ। ਇਸ ਦੇ ਬਾਅਦ ਤੋਂ ਹੀ ਕ੍ਰਾਈਮ ਬਰਾਂਚ ਨੇ ਸਰਚ ਆਪਰੇਸ਼ਨ ਚਲਾਇਆ ਹੋਇਆ ਸੀ।

ਕ੍ਰਾਈਮ ਬਰਾਂਚ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸਨ ਅਤੇ ਉਹ ਮਾਮਲੇ ਦੀ ਜਾਂਚ ਕਰ ਰਹੀ ਸੀ। ਇਸ ਦੌਰਾਨ ਪੁਲਸ ਨੂੰ ਸੂਚਨਾ ਮਿਲੀ ਕਿ ਕੁਝ ਸ਼ੱਕੀ ਲੋਕ ਇਕ ਘਰ 'ਚ ਲੁਕੇ ਹਨ ਅਤੇ ਕਈ ਦਿਨਾਂ ਤੋਂ ਉਨ੍ਹਾਂ ਦੇ ਇੱਥੋਂ ਕੈਮੀਕਲਜ਼ ਦੀ ਵੱਡੀ ਖੇਪ ਆ ਰਹੀ ਹੈ। ਜਿਸ ਤੋਂ ਬਾਅਦ ਪੁਲਸ ਨੇ ਉੱਥੇ ਦਬਿਸ਼ ਦਿੱਤੀ ਤਾਂ ਉਨ੍ਹਾਂ ਦੇ ਕੋਲੋਂ 69 ਦੇਸੀ ਬੰਬ ਬਰਾਮਦ ਕੀਤੇ ਗਏ। ਇਸ ਦੇ ਨਾਲ ਹੀ ਉੱਥੋਂ ਬੰਬ ਬਣਾਉਣ ਦੀਆਂ ਕਈ ਕਿਤਾਬਾਂ ਅਤੇ ਹੋਰ ਸ਼ੱਕੀ ਵਸਤੂਆਂ ਬਰਾਮਦ ਕੀਤੀਆਂ ਗਈਆਂ ਹਨ।

DIsha

This news is Content Editor DIsha