ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਯਾਰੀ ਛੱਡਣਗੇ ਅਹੁਦਾ, PM ਮੋਦੀ ਸਾਹਮਣੇ ਜਤਾਈ ਇੱਛਾ

01/23/2023 5:05:41 PM

ਨਵੀਂ ਦਿੱਲੀ- ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਯਾਰੀ ਨੇ ਸੋਮਵਾਰ ਨੂੰ ਅਹੁਦਾ ਛੱਡਣ ਦੀ ਇੱਛਾ ਜਤਾਈ ਹੈ। ਕੋਸ਼ਯਾਰੀ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੈਂ ਸਾਰੀਆਂ ਸਿਆਸੀ ਜ਼ਿੰਮੇਵਾਰੀਆਂ ਛੱਡਣ ਦੀ ਇੱਛਾ ਜ਼ਾਹਰ ਕਰ ਦਿੱਤੀ ਹੈ।

ਕੋਸ਼ਯਾਰੀ ਨੇ ਕਿਹਾ ਕਿ ਮੈਂ ਹਾਲ ਹੀ ਵਿਚ ਮੁੰਬਈ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਿਆ। ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਸਾਰੀਆਂ ਸਿਆਸੀ ਜ਼ਿੰਮੇਵਾਰੀਆਂ ਤੋਂ ਮੁਕਤ ਹੋਣਾ ਚਾਹੁੰਦਾ ਹਾਂ। ਮੈਂ ਉਨ੍ਹਾਂ ਨੂੰ ਕਿਹਾ ਕਿ ਬਚਿਆ ਹੋਈ ਜ਼ਿੰਦਗੀ ਮੈਂ ਲਿਖਣ-ਪੜ੍ਹਨ ਅਤੇ ਦੂਜੀਆਂ ਗਤੀਵਿਧੀਆਂ ਵਿਚ ਬਿਤਾਉਣਾ ਚਾਹੁੰਦਾ ਹਾਂ। ਕੋਸ਼ਯਾਰੀ ਨੇ ਅੱਗੇ ਕਿਹਾ ਕਿ ਮਹਾਰਾਸ਼ਟਰ 'ਚ ਸੰਤਾਂ, ਸਮਾਜ ਸੁਧਾਰਕਾਂ ਅਤੇ ਵੀਰਾਂ ਦੀ ਮਹਾਨ ਭੂਮੀ ਦਾ ਰਾਜਪਾਲ ਹੋਣਾ ਮੇਰੇ ਲਈ ਸੌਭਾਗ ਦੀ ਗੱਲ ਸੀ। ਪ੍ਰਦੇਸ਼ ਦੀ ਜਨਤਾ ਤੋਂ 3 ਸਾਲ ਤੋਂ ਵੱਧ ਸਮੇਂ ਤੱਕ ਮਿਲੇ ਪਿਆਰ ਅਤੇ ਸਨੇਹ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।

ਦੱਸ ਦੇਈਏ ਕਿ ਸ਼ਿਵਾਜੀ 'ਤੇ ਦਿੱਤੇ ਗਏ ਬਿਆਨ ਨੂੰ ਲੈ ਕੇ ਕੋਸ਼ਯਾਰੀ ਵਿਵਾਦਾਂ ਵਿਚ ਰਹੇ ਹਨ। ਰਾਜਪਾਲ ਕੋਸ਼ਯਾਰੀ ਨੇ ਬੀਤੇ ਸਾਲ ਔਰੰਗਾਬਾਦ 'ਚ ਇਕ ਯੂਨੀਵਰਸਿਟੀ ਪ੍ਰੋਗਰਾਮ 'ਚ ਛੱਤਰਪਤੀ ਸ਼ਿਵਾਜੀ ਮਹਾਰਾਜ ਨੂੰ ਪੁਰਾਣੇ ਦਿਨਾਂ ਦਾ ਆਈਕਨ ਕਿਹਾ ਸੀ। 
 

Tanu

This news is Content Editor Tanu