ਮਹਾਰਾਸ਼ਟਰ ਸਰਕਾਰ ਜਲਦ ਮੁਸਲਿਮ ਰਾਖਵਾਂਕਰਣ ਬਿੱਲ ਲਿਆਵੇਗੀ : ਨਵਾਬ ਮਲਿਕ

02/01/2020 11:44:56 PM

ਮੁੰਬਈ —  ਮਹਾਰਾਸ਼ਟਰ ਦੇ ਘੱਟਗਿਣਤੀ ਮਾਮਲਿਆਂ ਦੇ ਮੰਤਰੀ ਨਵਾਬ ਮਲਿਕ ਨੇ ਸ਼ਨੀਵਾਰ ਨੂੰ ਕਿਹਾ ਹੈ ਕਿ ਉਧਵ ਠਾਕਰੇ ਦੀ ਅਗਵਾਈ ਵਾਲੀ ਸੂਬਾ ਸਰਕਾਰ ਪ੍ਰਦੇਸ਼ 'ਚ ਪੰਜ ਫੀਸਦੀ ਰਾਖਵਾਂਕਰਣ ਵਾਪਸ ਲਿਆਉਣ ਲਈ ਕਾਨੂੰਨੀ ਸਲਾਹ ਲਵੇਗੀ। ਉਨ੍ਹਾਂ ਕਿਹਾ ਕਿ ਮੁਸਲਮਾਨਾਂ ਲਈ ਰਾਖਵੇਂਕਰਣ ਦੀ ਵਿਵਸਥਾ ਯਕੀਨੀ ਕਰਨਾ ਪ੍ਰਦੇਸ਼ 'ਚ ਸੱਤਾਧਾਰੀ ਮਹਾਰਾਸ਼ਟਰ ਵਿਕਾਸ ਅਘਾੜੀ ਦੀ ਘੱਟ ਤੋਂ ਘੱਟ ਸਾਂਝਾ ਪ੍ਰੋਗਰਾਮ 'ਚ ਸ਼ਾਮਲ ਹੈ ਜਿਸ ਨੂੰ ਪਿਛਲੀ ਸੱਤਾ 'ਚ ਆਉਣ ਤੋਂ ਪਹਿਲਾਂ ਅਘਾੜ ਦੇ ਭਾਗ- ਸ਼ਿਵ ਸੈਨਾ, ਰਾਕਾਂਪਾ ਅਤੇ ਕਾਂਗਰਸ ਨੇ ਮਿਲ ਕੇ ਬਣਾਇਆ ਸੀ।
ਮਲਿਕ ਨੇ ਕਿਹਾ, 'ਮੁਸਲਿਮਾਂ ਲਈ ਰਾਖਵੇਂਕਰਣ ਦੀ ਵਿਵਸਥਾ ਵਾਪਸ ਲਿਆਉਣ ਲਈ ਅਸੀਂ ਲੋਕ ਕਾਨੂੰਨੀ ਸਲਾਹ ਲਿਆਂਗੇ। ਜਦੋਂ ਤਕ ਇਸ ਬਾਰੇ ਕੋਈ ਫੈਸਲਾ ਨਹੀਂ ਕੀਤਾ ਗਿਆ ਹੈ ਪਰ ਯਕੀਨੀ ਤੌਰ 'ਤੇ ਇਸ ਦਿਸ਼ਾ 'ਚ ਕਦਮ ਚੁੱਕੇ ਜਾਣਗੇ। ਮਹਾਰਾਸ਼ਟਰ 'ਚ 2014 'ਚ ਵਿਧਾਨ ਸਭਾ ਚੋਣ ਤੋਂ ਪਹਿਲਾਂ ਜੂਨ ਮਹੀਨੇ 'ਚ ਪ੍ਰਦੇਸ਼ ਦੀ ਤਤਕਾਲੀਨ ਕਾਂਗਰਸ ਰਾਕਾਂਪਾ ਗਠਜੋੜ ਸਰਕਾਰ ਨੇ ਮੁਸਲਿਮਾਂ ਲਈ ਪੰਜ ਫੀਸਦੀ ਰਾਖਵੇਂਕਰਣ ਦੀ ਵਿਵਸਥਾ ਕੀਤੀ ਸੀ ਅਤੇ ਇਸ ਸਬੰਧ 'ਚ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਸੀ।

Inder Prajapati

This news is Content Editor Inder Prajapati