ਉੱਪ ਮੁੱਖ ਮੰਤਰੀ ਬਣਨ ਦੇ 48 ਘੰਟਿਆਂ ਬਾਅਦ ਅਜੀਤ ਨੂੰ 9 ਮਾਮਲਿਆਂ ''ਚ ਮਿਲੀ ਕਲੀਨ ਚਿੱਟ

11/25/2019 6:35:38 PM

ਮੁੰਬਈ— ਮਹਾਰਾਸ਼ਟਰ ਦੇ ਉੱਪ ਮੁੱਖ ਮੰਤਰੀ ਅਜੀਤ ਪਵਾਰ ਨੂੰ ਸਿੰਚਾਈ ਘਪਲੇ 'ਚ ਵੱਡੀ ਰਾਹਤ ਮਿਲੀ ਹੈ। ਅਜੀਤ ਪਵਾਰ ਵਿਰੁੱਧ ਸਿੰਚਾਈ ਘਪਲੇ ਦੇ 9 ਮਾਮਲਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ। ਐਂਟਰੀ ਕਰਪਸ਼ਨ ਬਿਊਰੋ (ਏ.ਸੀ.ਬੀ.) ਸੂਤਰਾਂ ਅਨੁਸਾਰ, ਸਿੰਚਾਈ ਘਪਲੇ ਨਾਲ ਸੰਬੰਧਤ 3 ਹਜ਼ਾਰ ਪ੍ਰਾਜੈਕਟਸ ਜਾਂਚ ਦੇ ਘੇਰੇ 'ਚ ਹਨ ਅਤੇ ਇਨ੍ਹਾਂ 'ਚੋਂ 9 ਮਾਮਲਿਆਂ ਨੂੰ ਸਬੂਤਾਂ ਦੀ ਕਮੀ ਕਾਰਨ ਬੰਦ ਕਰ ਦਿੱਤਾ ਗਿਆ ਹੈ। ਹਾਲੇ ਤੱਕ ਜਿਹੜੇ ਟੈਂਡਰ ਦੀ ਜਾਂਚ ਕੀਤੀ ਗਈ ਹੈ, ਉਨ੍ਹਾਂ 'ਚ ਏ.ਸੀ.ਬੀ. ਨੂੰ ਅਜੀਤ ਪਵਾਰ ਵਿਰੁੱਧ ਕੁਝ ਵੀ ਨਹੀਂ ਮਿਲਿਆ ਹੈ। ਤਕਨੀਕੀ ਤੌਰ 'ਤੇ 3 ਹਜ਼ਾਰ ਟੈਂਡਰ ਜਾਂਚ ਦੇ ਘੇਰੇ 'ਚ ਹਨ ਅਤੇ ਅਜੀਤ ਪਵਾਰ ਨੂੰ ਕਲੀਨ ਚਿੱਟ ਨਹੀਂ ਮਿਲੀ ਹੈ। ਏ.ਸੀ.ਬੀ. ਅਨੁਸਾਰ ਸਿਰਫ਼ 9 ਟੈਂਡਰਜ਼ ਦੇ ਕੇਸ 'ਚ ਅਜੀਤ ਪਵਾਰ ਨੂੰ ਰਾਹਤ ਮਿਲੀ ਹੈ ਅਤੇ ਇਹ ਕੇਸ ਸਬੂਤ ਨਾ ਮਿਲਣ ਕਾਰਨ ਬੰਦ ਕਰ ਦਿੱਤੇ ਗਏ ਹਨ।

ਉੱਥੇ ਹੀ ਅਜੀਤ ਪਵਾਰ ਨੂੰ ਕਲੀਨ ਚਿੱਟ ਮਿਲਦੇ ਹੀ ਕਾਂਗਰਸ ਨੂੰ ਮੋਦੀ ਸਰਕਾਰ 'ਤੇ ਹਮਲਾ ਕਰਨ ਦਾ ਮੌਕਾ ਮਿਲ ਗਿਆ। ਕਾਂਗਰਸ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕਰ ਕੇ ਕਿਹਾ ਕਿ ਭਾਜਪਾ-ਅਜੀਤ ਪਵਾਰ ਵਲੋਂ ਮਹਾਰਾਸ਼ਟਰ ਦੇ ਪ੍ਰਜਾਤੰਤਰ ਚੀਰਹਰਣ ਅਧਿਆਏ ਦੀ ਅਸਲੀਅਤ ਉਜਾਗਰ। ਇਕ ਨਾਜਾਇਜ਼ ਸਰਕਾਰ ਵਲੋਂ ਐਂਟੀ ਕਰਪਸ਼ਨ ਬਿਊਰੋ (ਭ੍ਰਿਸ਼ਟਾਚਾਰ ਵਿਰੋਧੀ ਬਿਊਰੋ) ਨੂੰ ਸਾਰੇ ਮੁਕੱਦਮੇ ਬੰਦ ਕਰਨ ਦਾ ਆਦੇ। ਖਾਉਣਗੇ ਅਤੇ ਖੁਆਉਣਗੇ ਵੀ। ਕਿਉਂਕਿ ਇਹ ਈਮਾਨਦਾਰੀ ਲਈ 'ਜ਼ੀਰੋ ਟਾਲਰੈਂਸ' ਵਾਲੀ ਸਰਕਾਰ ਹੈ। ਮੋਦੀ ਹੈ ਤਾਂ ਮੁਮਕਿਨ ਹੈ।

ਇਸ ਵਿਚ ਏ.ਸੀ.ਬੀ. ਨੇ ਸਫ਼ਾਈ ਦਿੱਤੀ ਹੈ ਕਿ ਜਿਨ੍ਹਾਂ ਮਾਮਲਿਆਂ ਨੂੰ ਬੰਦ ਕੀਤਾ ਗਿਆ ਹੈ, ਉਹ ਅਜੀਤ ਪਵਾਰ ਨਾਲ ਜੁੜੇ ਨਹੀਂ ਹਨ। ਮਹਾਰਾਸ਼ਟਰ ਏ.ਸੀ.ਬੀ. ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ 9 ਮਾਮਲਿਆਂ ਨੂੰ ਬੰਦ ਕਰ ਦਿੱਤਾ ਹੈ। ਇਹ ਮਾਮਲੇ ਅਜੀਤ ਪਵਾਰ ਨਾਲ ਜੁੜੇ ਹੋਏ ਨਹੀਂ ਹਨ।

ਦੱਸਣਯੋਗ ਹੈ ਕਿ ਅਜੀਤ ਪਵਾਰ ਕਰੋੜਾਂ ਦੇ ਸਿੰਚਾਈ ਘਪਲੇ 'ਚ ਦੋਸ਼ੀ ਹਨ ਅਤੇ ਭਾਜਪਾ ਖੁਦ ਇਸ ਮੁੱਦੇ 'ਤੇ ਉਨ੍ਹਾਂ ਨੂੰ ਕਈ ਵਾਰ ਘੇਰ ਚੁਕੀ ਹੈ। ਰਾਜ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਖੁਦ ਕਦੇ ਉਨ੍ਹਾਂ ਨੂੰ ਜੇਲ ਭਿਜਵਾਉਣ ਦੀ ਗੱਲ ਕਹਿ ਚੁਕੇ ਹਨ। ਦਰਅਸਲ 2010 'ਚ ਕਾਂਗਰਸ-ਐੱਨ.ਸੀ.ਪੀ. ਦੀ ਸਰਕਾਰ 'ਚ ਅਜੀਤ ਪਵਾਰ ਪਹਿਲੀ ਵਾਰ ਉੱਪ ਮੁੱਖ ਮੰਤਰੀ ਬਣੇ ਪਰ 2 ਸਾਲ ਬਾਅਦ ਘਪਲੇ ਦੇ ਦੋਸ਼ 'ਚ ਉਨ੍ਹਾਂ ਨੂੰ ਅਸਤੀਫ਼ਾ ਦੇਣਾ ਪਿਆ। 2018 'ਚ ਮਹਾਰਾਸ਼ਟਰ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਨੇ ਅਜੀਤ ਪਵਾਰ ਨੂੰ 70 ਹਜ਼ਾਰ ਕਰੋੜ ਦੇ ਕਥਿਤ ਸਿੰਚਾਈ ਘਪਲੇ 'ਚ ਦੋਸ਼ੀ ਠਹਿਰਾਇਆ ਸੀ।

DIsha

This news is Content Editor DIsha