ਮਹਾਰਾਸ਼ਟਰ ''ਚ ਬਾਲਾਸਾਹਿਬ ਥੋਰਾਟ ਚੁਣੇ ਗਏ ਕਾਂਗਰਸ ਵਿਧਾਇਕ ਦਲ ਦੇ ਨੇਤਾ

11/26/2019 2:51:37 PM

ਮੁੰਬਈ—ਮਹਾਰਾਸ਼ਟਰ 'ਚ ਜਾਰੀ ਸਿਆਸੀ ਸੰਘਰਸ਼ ਦੌਰਾਨ ਸੂਬਾ ਕਾਂਗਰਸ ਪ੍ਰਧਾਨ ਬਾਲਾਸਾਹਿਬ ਥੋਰਾਟ ਨੂੰ ਕਾਂਗਰਸ ਦੇ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਗਿਆ ਹੈ। ਮੁੰਬਈ ਦੇ ਜੇ.ਡਬਲਿਊ. ਮੈਰਿਟ ਹੋਟਲ 'ਚ ਕਾਂਗਰਸ ਵਿਧਾਇਕਾਂ ਦੀ ਬੈਠਕ 'ਚ ਇਹ ਫੈਸਲਾ ਕੀਤਾ ਗਿਆ ਹੈ। ਦੱਸ ਦੇਈਏ ਕਿ ਰਾਜਪਾਲ ਦੇ ਕੋਲ ਪ੍ਰੋਟੈੱਸ ਸਪੀਕਰ ਦੇ ਤੌਰ 'ਤੇ ਨਿਯੁਕਤ ਕਰਨ ਲਈ ਥੋਰਾਟ ਦਾ ਨਾਂ 5 ਹੋਰ ਨਾਂਵਾ ਨਾਲ ਭੇਜਿਆ ਜਾ ਚੁੱਕਾ ਹੈ ਅਤੇ ਉਹ ਇਸ ਰੇਸ 'ਚ ਸਭ ਤੋਂ ਅੱਗੇ ਹਨ।

ਮੁੰਬਈ ਦੇ ਮੈਰਿਅਲ ਹੋਟਲ 'ਚ ਹੋਈ ਬੈਠਕ 'ਚ ਕਾਂਗਰਸ ਦੇ ਸੀਨੀਅਰ ਨੇਤਾ ਮਲਿਕਾਜੁਨ ਖੜਗੇ, ਬਾਲਾਸਾਹੇਬ ਥੋਰਾਟ ਅਤੇ ਅਸ਼ੋਕ ਚੌਹਾਨ ਮੌਜੂਦ ਸੀ। ਇੱਥੇ ਇਸ ਗੱਲ 'ਤੇ ਫੈਸਲਾ ਕੀਤਾ ਗਿਆ ਕਿ ਵਿਧਾਇਕ ਦਲ ਦੇ ਨੇਤਾ ਥੋਰਾਟ ਹੋਣਗੇ। ਖੜਗੇ ਨੇ ਵਿਧਾਇਕਾਂ ਨੂੰ ਕਿਹਾ ਹੈ,''ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਮਹਾਰਾਸ਼ਟਰ ਵਿਧਾਨ ਸਭਾ 'ਚ ਕਾਂਗਰਸ ਵਿਧਾਇਕ ਦਲ ਦੇ ਨੇਤਾ ਦੇ ਤੌਰ 'ਤੇ ਬਾਲਾਸਾਹਿਬ ਥੋਰਾਟ ਦੇ ਨਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ।''

ਦੱਸਣਯੋਗ ਹੈ ਕਿ ਪ੍ਰੋਟੈੱਸ ਸਪੀਕਰ ਲਈ ਵਿਧਾਨ ਮੰਡਲ ਚੁਣੇ ਹੋਏ ਨਾਵਾਂ ਦਾ ਸੁਝਾਅ ਮੁੱਖ ਮੰਤਰੀ ਨੂੰ ਦਿੰਦਾ ਹੈ। ਇਸ ਤੋਂ ਬਾਅਦ ਮੁੱਖ ਮੰਤਰੀ ਰਾਜਪਾਲ ਦੇ ਸਾਹਮਣੇ 3-4 ਨਾਵਾਂ ਦੀ ਸਿਫਾਰਿਸ਼ ਕਰਦੇ ਹਨ। ਪ੍ਰੋਟੈੱਸ ਸਪੀਕਰ ਦੀ ਨਿਯੁਕਤੀ ਰਾਜਪਾਲ ਤੈਅ ਕਰਦੇ ਹਨ।

ਜ਼ਿਕਰਯੋਗ ਹੈ ਕਿ ਥੋਰਾਟ 8 ਵਾਰ ਵਿਧਾਇਕ ਰਹਿ ਚੁੱਕੇ ਹਨ ਅਤੇ ਵਰਤਮਾਨ 'ਚ ਮਹਾਰਾਸ਼ਟਰ ਸੂਬਾ ਕਾਂਗਰਸ ਕਮੇਟੀ ਦੇ ਮੁਖੀ ਹਨ। ਮਹਾਰਾਸ਼ਟਰ 'ਚ ਸਰਕਾਰ ਬਣਾਉਣ ਲਈ ਕਾਂਗਰਸ ਨੇ ਰਾਕਾਂਪਾ ਅਤੇ ਸ਼ਿਵਸੈਨਾ ਦੇ ਨਾਲ ਗਠਜੋੜ ਕੀਤਾ ਹੈ।
 

Iqbalkaur

This news is Content Editor Iqbalkaur