ਮਹਾਰਾਸ਼ਟਰ : ਦਵਿੰਦਰ ਫੜਨਵੀਸ ਨੇ ਮੁੱਖ ਮੰਤਰੀ ਅਹੁਦੇ ਤੋਂ ਦਿੱਤਾ ਅਸਤੀਫਾ

11/08/2019 5:09:21 PM

ਪੁਣੇ— ਮਹਾਰਾਸ਼ਟਰ ਵਿਚ ਸਰਕਾਰ ਗਠਨ ਨੂੰ ਲੈ ਕੇ ਦੁਵਿਧਾ ਬਰਕਰਾਰ ਹੈ। ਇਸ ਦਰਮਿਆਨ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹ੍ਹਾਂ ਨੇ ਰਾਜ ਭਵਨ ਪਹੁੰਚ ਕੇ ਰਾਜਪਾਲ ਭਗਤ ਸਿੰਘ ਕੋਸ਼ਯਾਰੀ ਨੂੰ ਆਪਣਾ ਅਸਤੀਫਾ ਸੌਂਪਿਆ ਹੈ। ਇੱਥੇ ਦੱਸ ਦੇਈਏ ਕਿ ਬੀਤੀ 21 ਅਕਤੂਬਰ ਨੂੰ ਮਹਾਰਾਸ਼ਟਰ 'ਚ 288 ਸੀਟਾਂ 'ਤੇ ਵਿਧਾਨ ਸਭਾ ਚੋਣਾਂ ਹੋਈਆਂ ਸਨ ਅਤੇ 24 ਅਕਤੂਬਰ ਨੂੰ ਨਤੀਜੇ ਆਏ ਸਨ। ਨਤੀਜੇ ਆਉਣ ਦੇ 15 ਦਿਨ ਬੀਤਣ ਮਗਰੋਂ ਪਰ ਇਹ ਤੈਅ ਨਹੀਂ ਹੋ ਸਕਿਆ ਕਿ ਸਰਕਾਰ ਕੌਣ ਬਣਾਏਗਾ। ਇਨ੍ਹਾਂ ਚੋਣਾਂ 'ਚ ਭਾਜਪਾ 105 ਅਤੇ ਸ਼ਿਵ ਸੈਨਾ 56 ਸੀਟਾਂ 'ਤੇ ਮਿਸਟ ਗਈ ਸੀ। ਯਾਨੀ ਕਿ ਦੋਹਾਂ ਪਾਰਟੀਆਂ ਨੇ ਮਿਲ ਕੇ 161 ਸੀਟਾਂ ਜਿੱਤੀਆਂ ਸਨ, ਜੋ ਕਿ ਸਰਕਾਰ ਬਣਾਉਣ ਲਈ 145 ਦੇ ਅੰਕੜੇ ਤੋਂ ਜ਼ਿਆਦਾ ਹੈ ਪਰ ਮੁੱਖ ਮੰਤਰੀ ਕਿਸ ਪਾਰਟੀ ਦਾ ਹੋਵੇਗਾ ਇਸ ਨੂੰ ਲੈ ਕੇ ਗਤੀਰੋਧ ਬਣਿਆ ਰਿਹਾ। ਸ਼ਿਵ ਸੈਨਾ ਜੋ ਕਿ 50-50 ਫਾਰਮੂਲੇ ਤਹਿਤ ਸੀ. ਐੱਮ. ਅਹੁਦੇ 'ਤੇ ਅੜੀ ਰਹੀ ਪਰ ਦੂਜੇ ਪਾਸੇ ਭਾਜਪਾ ਸੀ. ਐੱਮ. ਅਹੁਦਾ ਸ਼ਿਵ ਸੈਨਾ ਨਾਲ ਵੰਡਣਾ ਨਹੀਂ ਚਾਹੁੰਦੀ ਸੀ। ਦੋਹਾਂ ਪਾਰਟੀਆਂ ਵਿਚ ਤਕਰਾਰਬਾਜ਼ੀ ਹੋਣ ਕਾਰਨ ਸਰਕਾਰ ਬਣਨ 'ਚ ਰੁਕਾਵਟ ਪੈਦਾ ਹੋਈ।

ਅਸਤੀਫਾ ਦੇਣ ਮਗਰੋਂ ਫੜਨਵੀਸ ਨੇ ਪ੍ਰੈੱਸ ਕਾਨਫਰੰਸ ਕੀਤੀ, ਉਨ੍ਹਾਂ ਕਿਹਾ-
— ਸ਼ਿਵ ਸੈਨਾ ਨਾਲ 50-50 ਫਾਰਮੂਲੇ 'ਤੇ ਕੋਈ ਗੱਲ ਨਹੀਂ ਹੋਈ ਸੀ। 
— ਮਹਾਰਾਸ਼ਟਰ ਵਿਚ ਜਨਾਦੇਸ਼ ਗਠਜੋੜ ਨੂੰ ਮਿਲਿਆ ਸੀ।
— ਪਿਛਲੇ 5 ਸਾਲ 'ਚ ਦੇਸ਼ ਦੀ ਸੇਵਾ ਕਰਨ ਦਾ ਮੌਕਾ ਮਿਲਿਆ। 
— ਮੈਂ ਆਪਣਾ ਅਸਤੀਫਾ ਰਾਜਪਾਲ ਨੂੰ ਸੌਂਪਿਆ ਹੈ ਅਤੇ ਮੇਰਾ ਅਸਤੀਫਾ ਸਵੀਕਾਰ ਕਰ ਲਿਆ ਗਿਆ।
— ਉਨ੍ਹਾਂ ਨੇ ਉਧਵ ਠਾਕਰੇ ਨੂੰ ਕਈ ਵਾਰ ਫੋਨ ਕੀਤਾ ਪਰ ਉਨ੍ਹਾਂ ਨੇ ਜਵਾਬ ਨਹੀਂ ਦਿੱਤਾ। ਅਸੀਂ ਨਹੀਂ ਸਗੋਂ ਸ਼ਿਵ ਸੈਨਾ ਨੇ ਚਰਚਾ ਤੋਂ ਇਨਕਾਰ ਕੀਤਾ ਹੈ।

Tanu

This news is Content Editor Tanu