ਗੈਂਗਰੇਪ ਦੇ ਦੋਸ਼ੀਆਂ ਨੂੰ ਮਿਲੀ ਫਾਂਸੀ ਦੀ ਸਜ਼ਾ, ਲਾੜੀ ਦੀ ਤਰ੍ਹਾਂ ਸਜਾਇਆ ਗਿਆ ਪੁਲਸ ਸਟੇਸ਼ਨ

08/14/2020 1:07:13 PM

ਬੁਲਢਾਣਾ- ਮਹਾਰਾਸ਼ਟਰ ਦੇ ਬੁਲਢਾਣਾ 'ਚ ਇਕ ਸਾਲ ਪਹਿਲਾਂ ਮਾਸੂਮ ਨਾਲ ਗੈਂਗਰੇਪ ਮਾਮਲੇ 'ਚ 2 ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਵੀਰਵਾਰ ਨੂੰ ਬੁਲਢਾਣਾ ਦੀ ਵਿਸ਼ੇਸ਼ ਜ਼ਿਲ੍ਹਾ ਅਤੇ ਸੈਸ਼ਨ ਕੋਰਟ ਨੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ। ਕੋਰਟ ਦੇ ਫੈਸਲੇ ਤੋਂ ਬਾਅਦ ਚਿਖਲੀ ਪੁਲਸ ਸਟੇਸ਼ਨ ਦੇ ਕਰਮੀਆਂ ਨੇ ਪੂਰੇ ਮੁਸਲਿਮ ਸਟੇਸ਼ਨ ਨੂੰ ਲਾੜੀ ਦੀ ਤਰ੍ਹਾਂ ਸਜਾਇਆ ਅਤੇ ਪਟਾਕੇ ਵੀ ਚਲਾਏ। ਚਿਖਲੀ ਸ਼ਹਿਰ 'ਚ 26 ਅਪ੍ਰੈਲ 2019 ਦੀ ਰਾਤ 2 ਨੌਜਵਾਨਾਂ ਨੇ ਇਕ 9 ਸਾਲ ਦੀ ਮਾਸੂਮ ਨਾਲ ਹੈਵਾਨੀਅਤ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ। ਮਾਸੂਮ ਆਪਣੇ ਮਾਤਾ-ਪਿਤਾ ਨਾਲ ਸੁੱਤੀ ਹੋਈ ਸੀ, ਜਦੋਂ 2 ਨੌਜਵਾਨ ਉਸ ਨੂੰ ਚੁੱਕ ਕੇ ਲੈ ਗਏ। ਦੋਵੇਂ ਨੌਜਵਾਨ ਬੱਚੀ ਨੂੰ ਸ਼ਹਿਰ ਦੀ ਸੁੰਨਸਾਨ ਜਗ੍ਹਾ ਲੈ ਗਏ, ਜਿੱਥੇ ਉਸ ਨਾਲ ਗੈਂਗਰੇਪ ਕੀਤਾ।

ਬੱਚੀ ਦੇ 2 ਵੱਡੇ ਆਪਰੇਸ਼ਨ ਹੋਏ ਸਨ
ਇਸ ਅਪਰਾਧ ਨਾਲ ਪੂਰੇ ਜ਼ਿਲ੍ਹੇ 'ਚ ਗੁੱਸੇ ਦਾ ਮਾਹੌਲ ਸੀ। ਲੋਕ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਦੀ ਮੰਗ ਕਰ ਰਹੇ ਸਨ। ਘਟਨਾ ਤੋਂ ਬਾਅਦ ਜਿਸ ਮਹਿਲਾ ਕਰਮੀ ਨੇ ਮਾਸੂਮ ਦਾ ਮੈਡੀਕਲ ਕਰਵਾਇਆ, ਉਸ ਨੇ ਦੱਸਿਆ ਸੀ ਕਿ ਔਰੰਗਾਬਾਦ 'ਚ ਬੱਚੀ ਦੇ 2 ਵੱਡੇ ਆਪਰੇਸ਼ਨ ਹੋਏ ਸਨ। ਚਿਖਲੀ ਪੁਲਸ ਦੇ ਸਾਰੇ ਕਰਮੀਆਂ ਨੇ ਇਸ ਪੀੜਤ ਪਰਿਵਾਰ ਦੀ ਹਰ ਸੰਭਵ ਮਦਦ ਦੀ ਕੋਸ਼ਿਸ਼ ਕੀਤੀ। ਪੀੜਤਾ ਦੇ ਪਿਤਾ ਦੀ ਸ਼ਿਕਾਇਤ 'ਤੇ ਦੋਸ਼ੀ ਸਾਗਰ ਵਿਸ਼ਵਨਾਥ ਬੋਰਕਰ ਅਤੇ ਨਿਖਿਲ ਸ਼ਿਵਾਜੀ ਗੋਲਾਈਤ ਵਿਰੁੱਧ ਰੇਪ, ਪੋਕਸੋ ਅਤੇ ਏਟ੍ਰੋਸਿਟੀ ਐਕਟ ਦੇ ਅਧੀਨ ਕੇਸ ਦਰਜ ਕੀਤਾ ਗਿਆ ਸੀ, ਜਿਸ ਤੋਂ ਬਾਅਦ ਦੋਸ਼ੀਆਂ ਵਿਰੁੱਧ ਕੋਰਟ 'ਚ ਕੇਸ ਚੱਲਿਆ ਅਤੇ ਇਕ ਸਾਲ ਬਾਅਦ ਹੁਣ ਦੋਵੇਂ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ।

ਪਟਾਕੇ ਵੀ ਚਲਾਏ ਗਏ
ਕੋਰਟ ਦਾ ਫੈਸਲਾ ਆਉਂਦੇ ਹੀ ਚਿਖਲੀ ਪੁਲਸ ਸਟੇਸ਼ਨ ਦੇ ਕਰਮੀਆਂ ਨੇ ਪੁਲਸ ਸਟੇਸ਼ਨ ਨੂੰ ਲਾੜੀ ਦੀ ਤਰ੍ਹਾਂ ਸਜਾਇਆ ਅਤੇ ਪਟਾਕੇ ਚਲਾਏ। ਚਿਖਲੀ ਪੁਲਸ ਸਟੇਸ਼ਨ ਅਜਿਹਾ ਪਹਿਲਾ ਥਾਣਾ ਹੋਵੇਗਾ, ਜਿੱਥੇ ਦੋਸ਼ੀਆਂ ਨੂੰ ਸਜ਼ਾ ਤੋਂ ਬਾਅਦ ਇਸ ਤਰ੍ਹਾਂ ਖੁਸ਼ੀ ਮਨਾਈ ਗਈ।

DIsha

This news is Content Editor DIsha