ਕਾਰ ਅਤੇ ਟਰੱਕ ਨਾਲ ਟਕਰਾਉਣ ''ਤੇ 7 ਲੋਕਾਂ ਦੀ ਮੌਤ, ਤਿੰਨ ਜ਼ਖਮੀ

11/11/2019 3:45:27 PM

ਬੀੜ— ਮਹਾਰਾਸ਼ਟਰ ਦੇ ਬੀੜ ਜ਼ਿਲੇ 'ਚ ਸੋਮਵਾਰ ਨੂੰ ਸਵੇਰ ਤੱਕ ਐੱਸ.ਯੂ.ਵੀ. ਕਾਰ ਸੜਕ 'ਤੇ ਖੜ੍ਹੇ ਟਰੱਕ ਨਾਲ ਜਾ ਟਕਰਾਈ। ਇਸ ਹਾਦਸੇ 'ਚ ਇਕ ਬੱਚੇ ਸਮੇਤ 7 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ ਤਿੰਨ ਜ਼ਖਮੀ ਹੋ ਗਏ। ਪਟੋਦਾ ਪੁਲਸ ਥਾਣੇ ਦੇ ਸਹਾਇਕ ਨਿਰੀਖਕ ਏ. ਪਠਾਨ ਨੇ ਦੱਸਿਆ ਕਿ ਮ੍ਰਿਤਕਾਂ 'ਚ 2 ਔਰਤਾਂ ਵੀ ਹਨ। ਉਨ੍ਹਾਂ ਨੇ ਦੱਸਿਆ ਕਿ ਘਟਨਾ ਸਵੇਰੇ ਕਰੀਬ 10  ਵਜੇ ਹੋਈ, ਜਦੋਂ ਐੱਸ.ਯੂ.ਵੀ. ਦੇ ਚਾਲਕ ਨੇ ਵਾਹਨ ਤੋਂ ਕੰਟਰੋਲ ਗਵਾ ਦਿੱਤਾ ਸੀ, ਜਿਸ ਤੋਂ ਬਾਅਦ ਵਾਹਨ ਪਟੋਦਾ ਤਹਿਸੀਲ ਦੇ ਮੰਜੂਰਸੁਬਾ ਮਾਰਗ 'ਤੇ ਖੜ੍ਹੇ ਇਕ ਟਰੱਕ ਨਾਲ ਜਾ ਟਕਰਾਇਆ।

ਅਧਿਕਾਰੀ ਨੇ ਕਿਹਾ,''ਹਾਦਸੇ 'ਚ 7 ਲੋਕਾਂ ਦੀ ਜਾਨ ਚੱਲੀ ਗਈ ਅਤੇ ਹੋਰ ਤਿੰਨ ਜ਼ਖਮੀ ਹੋਏ ਹਨ।'' ਉਨ੍ਹਾਂ ਨੇ ਦੱਸਿਆ ਕਿ ਸਾਰੇ ਮ੍ਰਿਤਕ ਬੀਡ ਦੇ ਵੈਦਕਿਨੀ ਪਿੰਡ ਦੇ ਰਹਿਣ ਵਾਲੇ ਸਨ। ਹਾਦਸੇ ਦੇ ਸਮੇਂ ਐੱਸ.ਯੂ.ਵੀ. 'ਚ ਚਾਲਕ ਸਮੇਤ ਕਰੀਬ 12 ਲੋਕ ਸਵਾਰ ਸਨ। ਉਨ੍ਹਾਂ ਨੇ ਦੱਸਿਆ ਕਿ ਕੁਝ ਸਥਾਨਕ ਲੋਕਾਂ ਨੇ ਜ਼ਖਮੀਆਂ ਨੂੰ ਬੀੜ ਦੇ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ 7 ਲੋਕਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ 'ਚੋਂ ਤਿੰਨ ਦੀ ਪਛਾਣ ਵੈਜਨਾਥ ਗਿਆਨੋਬਾ ਤੰਦਲੇ, ਬਾਲੂ ਪੰਡਰੀਨਾਥ ਮੁੰਡੇ ਅਤੇ ਕੇਸਰਬਾਈ ਬੰਸੀ ਮੁੰਡੇ ਦੇ ਤੌਰ 'ਤੇ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਜ਼ਖਮੀਆਂ ਦਾ ਸਰਕਾਰੀ ਹਸਪਤਾਲ 'ਚ ਇਲਾਜ ਜਾਰੀ ਹੈ।

DIsha

This news is Content Editor DIsha