ਮਹਾਰਾਸ਼ਟਰ : ਪੁਣੇ ''ਚ ਪੋਲਿੰਗ ਬੂਥ ਦੀ ਬੱਤੀ ਗੁਲ, ਵੋਟਿੰਗ ਮੋਮਬੱਤੀ ਦੇ ''ਸਹਾਰੇ''

10/21/2019 11:11:46 AM

ਪੁਣੇ—  ਮਹਾਰਾਸ਼ਟਰ 'ਚ ਵਿਧਾਨ ਸਭਾ ਲਈ 288 ਸੀਟਾਂ 'ਤੇ ਵੋਟਾਂ ਪੈ ਰਹੀਆਂ ਹਨ। ਵੋਟਿੰਗ ਲਈ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਸਵੇਰੇ 10 ਵਜੇ ਤਕ 5.69 ਫੀਸਦੀ ਵੋਟਾਂ ਪੈ ਚੁੱਕੀਆਂ ਹਨ। 288 ਸੀਟਾਂ 'ਤੇ 3,237 ਉਮੀਦਵਾਰ ਚੋਣ ਮੈਦਾਨ 'ਚ ਹਨ। ਮਹਾਰਾਸ਼ਟਰ ਦੇ ਸ਼ਹਿਰ ਪੁਣੇ 'ਚ ਸ਼ਿਵਾਜੀ ਨਗਰ 'ਚ ਪੋਲਿੰਗ ਬੂਥ 'ਤੇ ਬੱਤੀ ਚਲੀ ਗਈ, ਜਿਸ ਕਾਰਨ ਮੋਮਬੱਤੀ ਦੇ ਸਹਾਰੇ ਹੀ ਇੱਥੇ ਵੋਟਾਂ ਪੈ ਰਹੀਆਂ ਹਨ। ਵੋਟਿੰਗ ਲਈ ਡਿਊਟੀ ਨਿਭਾ ਰਹੀਆਂ ਔਰਤਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਦੱਸਣਯੋਗ ਹੈ ਕਿ ਸੂਬੇ ਵਿਚ ਭਾਜਪਾ 164 ਸੀਟਾਂ 'ਤੇ ਉਮੀਦਵਾਰ ਖੜ੍ਹੇ ਕੀਤੇ ਹਨ, ਜਿਸ ਵਿਚ ਛੋਟੇ ਸਹਿਯੋਗੀ ਦਲ ਵੀ ਹਨ ਜੋ ਪਾਰਟੀ ਚੋਣ ਚਿੰਨ੍ਹ ਕਮਲ ਤਹਿਤ ਚੋਣ ਲੜ ਰਹੇ ਹਨ। ਸਹਿਯੋਗੀ ਸ਼ਿਵ ਸੈਨਾ 124 ਸੀਟਾਂ 'ਤੇ ਚੋਣ ਲੜ ਰਹੀ ਹੈ। ਦੂਜੇ ਪਾਸੇ ਕਾਂਗਰਸ 147 ਸੀਟਾਂ 'ਤੇ ਉਮੀਦਵਾਰਾਂ ਹਨ, ਜਦਕਿ ਸਹਿਯੋਗੀ ਰਾਕਾਂਪਾ ਨੇ 121 ਸੀਟਾਂ 'ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ।  

Tanu

This news is Content Editor Tanu