ਮਹਾਰਾਸ਼ਟਰ : ਟੱਕਰ ਤੋਂ ਬਾਅਦ ਖੂਹ 'ਚ ਡਿੱਗੇ ਆਟੋ ਤੇ ਬੱਸ, 21 ਦੀ ਮੌਤ

01/28/2020 9:20:15 PM

ਮੁੰਬਈ - ਮਹਾਰਾਸ਼ਟਰ ਦੇ ਮਾਲੇਗਾਓਂ ਨੇੜੇ ਮੰਗਲਵਾਰ ਨੂੰ ਸੂਬਾ ਆਵਾਜਈ ਦੀ ਇਕ ਬੱਸ ਨੇ ਆਟੋ ਰਿਕਸ਼ਾ ਨੂੰ ਟੱਕਰ ਮਾਰ ਦਿੱਤੀ। ਹਾਦਸੇ 'ਚ 21 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਟੱਕਰ ਤੋਂ ਬਾਅਦ ਦੋਵਾਂ ਗੱਡੀਆਂ ਸੜਕ ਨੇੜੇ ਸਥਿਤ ਖੂਹ 'ਚ ਡਿੱਗ ਗਈ। ਅਧਿਕਾਰੀ ਨੇ ਦੱਸਿਆ ਕਿ ਉੱਤਰੀ ਮਹਾਰਾਸ਼ਟਰ ਦੇ ਜ਼ਿਲੇ ਚ ਮਾਲੇਗਾਓਂ-ਦੇਓਲਾ ਸੜਕ 'ਤੇ ਮੇਸ਼ੀ ਫਾਟਾ 'ਤੇ ਸ਼ਾਮ ਨੂੰ ਵਾਪੇਰ ਹਾਦਸੇ 'ਚ 18 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਹਨ। ਉਨ੍ਹਾਂ ਦੱਸਿਆ ਕਿ ਰਾਜ ਆਵਾਜਾਈ ਦੀ ਤੇਜ ਰਫਤਾਰ ਨਾਲ ਆ ਰਹੀ ਬੱਸ ਨੇ ਆਟੋ ਰਿਕਸ਼ਾ ਨੂੰ ਟੱਕਰ ਮਾਰ ਦਿੱਤੀ, ਜਿਸ 'ਚ 9 ਲੋਕਾਂ ਦੀ ਮੌਤ ਹੋ ਗਈ।

ਨਾਸਿਕ ਦਿਹਾਤੀ ਦੇ ਪੁਲਸ ਅਧਿਕਾਰੀ ਆਰਤੀ ਸਿੰਘ ਨੇ ਦੱਸਿਆ ਕਿ 21 ਲਾਸ਼ਾਂ ਬਰਾਮਦ ਕੀਤੇ ਗਏ ਹਨ ਅਤੇ 18 ਜ਼ਖਮੀਆਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਬਚਾਅ ਮੁਹਿੰਮ ਫਿਲਹਾਲ ਜਾਰੀ ਹੈ, ਮਰਨ ਵਾਲਿਆਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ। ਅਧਿਕਾਰੀ ਨੇ ਦੱਸਿਆ ਕਿ ਜ਼ਖਮੀਆਂ 'ਚ ਜ਼ਿਆਦਤਰ ਬੱਸਾਂ ਦੀਆਂ ਸਵਾਰੀਆਂ ਹਨ। ਅਧਿਕਾਰੀ ਨੇ ਦੱਸਿਆ ਕਿ ਖੂਹ 'ਚੋਂ ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਸ ਅਤੇ ਸਥਾਨਕ ਬਚਾਅ ਟੀਮਾਂ ਨੂੰ ਮੌਕੇ 'ਤੇ ਭੇਜ ਦਿੱਤਾ ਗਿਆ।

Inder Prajapati

This news is Content Editor Inder Prajapati