ਮਹਾਰਾਸ਼ਟਰ : ਲਿੰਗ ਤਬਦੀਲੀ ਨਾਲ ਸਬੰਧਤ ਸਰਜਰੀ ਕਰਵਾਉਣ ਤੋਂ ਬਾਅਦ ਪੁਲਸ ਮੁਲਾਜ਼ਮ ਬਣਿਆ ਪਿਤਾ

01/20/2024 6:02:25 PM

ਬੀਡ- ਮਹਾਰਾਸ਼ਟਰ ਦੇ ਬੀਡ ਜ਼ਿਲੇ ਵਿਚ ਕੁਝ ਸਾਲ ਪਹਿਲਾਂ ਲਿੰਗ ਤਬਦੀਲੀ ਦੀ ਸਰਜਰੀ ਕਰਵਾ ਕੇ ਲਲਿਤਾ ਤੋਂ ਲਲਿत ਬਣੇ ਪੁਲਸ ਕਾਂਸਟੇਬਲ ਨੇ ਇਕ ਕਮਾਲ ਦਾ ਸਫਰ ਤੈਅ ਕੀਤਾ ਹੈ ਅਤੇ ਹੁਣ ਉਹ ਪਿਤਾ ਬਣ ਗਏ ਹਨ। ਕਾਂਸਟੇਬਲ ਲਲਿਤ ਕੁਮਾਰ ਸਾਲਵੇ, ਜਿਸ ਨੇ ਮਰਦ ਬਣਨ ਲਈ ਸਰਜਰੀ ਕਰਵਾਈ ਸੀ, ਨੇ 2020 ਵਿੱਚ ਵਿਆਹ ਕਰਵਾ ਲਿਆ ਅਤੇ 15 ਜਨਵਰੀ ਨੂੰ ਇੱਕ ਬੱਚੇ ਦਾ ਪਿਤਾ ਬਣਿਆ। ਬੀਡ ਜ਼ਿਲੇ ਦੇ ਮਾਜਲਗਾਓਂ ਤਾਲੁਕਾ ਦੇ ਰਾਜੇਗਾਓਂ ਨਿਵਾਸੀ ਸਾਲਵੇ ਪਰਿਵਾਰ 'ਚ ਨਵੇਂ ਮੈਂਬਰ ਦੇ ਆਉਣ ਨਾਲ ਖੁਸ਼ ਹਨ। ਪਰ ਔਰਤ ਬਣਨ ਤੋਂ ਲੈ ਕੇ ਮਰਦ ਬਣਨ ਤੱਕ ਦਾ ਆਪਣਾ ਸੰਘਰਸ਼ ਅੱਜ ਵੀ ਉਨ੍ਹਾਂ ਨੂੰ ਯਾਦ ਹੈ। ਲਲਿਤ ਦਾ ਜਨਮ ਜੂਨ 1988 ਵਿੱਚ ਲਲਿਤਾ ਸਾਲਵੇ ਦੇ ਰੂਪ ਵਿੱਚ ਹੋਇਆ ਸੀ। ਉਹ 2010 ਵਿੱਚ ਇੱਕ ਮਹਿਲਾ ਵਜੋਂ ਪੁਲਸ ਵਿੱਚ ਭਰਤੀ ਹੋਏ ਸਨ। ਪੁਲਸ ਨੇ 2013 ਵਿੱਚ ਉਨ੍ਹਾਂ ਦੇ ਸਰੀਰ ਵਿੱਚ ਬਦਲਾਅ ਦੇਖਣਾ ਸ਼ੁਰੂ ਕੀਤਾ ਅਤੇ ਮੈਡੀਕਲ ਟੈਸਟ ਕਰਵਾਏ ਜਿਸ ਵਿੱਚ ਵਾਈ ਕ੍ਰੋਮੋਸੋਮ ਦੀ ਮੌਜੂਦਗੀ ਦੀ ਪੁਸ਼ਟੀ ਹੋਈ।
ਡਾਕਟਰਾਂ ਨੇ ਦੱਸਿਆ ਕਿ ਪੁਰਸ਼ਾਂ ਵਿੱਚ ਇੱਕ ਐਕਸ ਅਤੇ ਇੱਕ ਵਾਈ ਕ੍ਰੋਮੋਸੋਮ ਹੁੰਦੇ ਹਨ, ਔਰਤਾਂ ਵਿੱਚ ਦੋ ਐਕਸ ਕ੍ਰੋਮੋਸੋਮ ਹੁੰਦੇ ਹਨ। ਉਨ੍ਹਾਂ ਨੇ ਦੱਸਿਆ ਸੀ ਕਿ ਸਾਲਵੇ ਨੂੰ 'ਜੈਂਡਰ ਡਿਸਫੋਰੀਆ' ਹੈ  ਅਤੇ ਉਨ੍ਹਾਂ ਨੇ ਲਿੰਗ ਰੀ-ਅਸਾਇਨਮੈਂਟ ਸਰਜਰੀ ਕਰਵਾਉਣ ਦੀ ਸਲਾਹ ਦਿੱਤੀ ਸੀ।

ਇਹ ਵੀ ਪੜ੍ਹੋ- ਅਯੁੱਧਿਆ 'ਚ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ 'ਚ ਸ਼ਾਮਲ ਹੋਣਗੇ ਹਰਭਜਨ ਸਿੰਘ

ਰਾਜ ਸਰਕਾਰ ਤੋਂ ਇਜਾਜ਼ਤ ਮਿਲਣ ਤੋਂ ਬਾਅਦ ਕਾਂਸਟੇਬਲ ਨੇ 2018 ਵਿੱਚ ਲਿੰਗ-ਤਬਦੀਲੀ ਦੀ ਸਰਜਰੀ ਕਰਵਾਈ ਸੀ। ਉਨ੍ਹਾਂ ਨੇ 2018 ਤੋਂ 2020 ਦਰਮਿਆਨ ਤਿੰਨ ਸਰਜਰੀਆਂ ਕਰਵਾਈਆਂ। ਸਾਲਵੇ ਨੇ 2020 ਵਿੱਚ ਛਤਰਪਤੀ ਸੰਭਾਜੀਨਗਰ ਦੀ ਰਹਿਣ ਵਾਲੀ ਸੀਮਾ ਨਾਲ ਵਿਆਹ ਕੀਤਾ ਸੀ। ਸਾਲਵੇ ਨੇ ਪੱਤਰਕਾਰਾਂ ਨੂੰ ਕਿਹਾ, 'ਔਰਤ ਤੋਂ ਮਰਦ ਬਣਨ ਤੱਕ ਦਾ ਮੇਰਾ ਸਫਰ ਸੰਘਰਸ਼ਾਂ ਨਾਲ ਭਰਿਆ ਰਿਹਾ। ਇਸ ਸਮੇਂ ਦੌਰਾਨ, ਮੈਨੂੰ ਬਹੁਤ ਸਾਰੇ ਲੋਕਾਂ ਦਾ ਸਮਰਥਨ ਪ੍ਰਾਪਤ ਹੋਣ ਦਾ ਸੁਭਾਗ ਮਿਲਿਆ। ਅਸੀਂ ਚਾਹੁੰਦੇ ਸੀ ਕਿ ਸਾਡਾ ਆਪਣਾ ਬੱਚਾ ਹੋਵੇ।
ਉਨ੍ਹਾਂ ਨੇ ਕਿਹਾ, 'ਮੈਂ ਖੁਸ਼ ਹਾਂ ਕਿ ਮੈਂ ਹੁਣ ਪਿਤਾ ਬਣ ਗਿਆ ਹਾਂ।'

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

Aarti dhillon

This news is Content Editor Aarti dhillon