ਮਹਾਰਾਸ਼ਟਰ : ਰਾਜਪਾਲ ਨੇ ਬੀਜੇਪੀ ਨੂੰ ਦਿੱਤਾ ਸਰਕਾਰ ਬਣਾਉਣ ਦਾ ਸੱਦਾ

11/09/2019 8:52:30 PM

ਮੁੰਬਈ — ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਯਾਰੀ ਨੇ ਭਾਰਤੀ ਜਨਤਾ ਪਾਰਟੀ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਹੈ। ਵਿਧਾਨ ਸਭਾ ਚੋਣ 'ਚ ਬੀਜੇਪੀ 105 ਸੀਟ ਹਾਸਲ ਕਰ ਸਭ ਤੋਂ ਵੱਡੀ ਪਾਰਟੀ ਬਣੀ ਸੀ। ਭਾਜਪਾ ਨੂੰ 11 ਨਵੰਬਰ ਤਕ ਬਹੁਮਤ ਸਾਬਤ ਕਰਨਾ ਹੋਵੇਗਾ। ਦੇਵੇਂਦਰ ਫੜਨਵੀਸ ਨੇ ਸ਼ੁੱਕਰਵਾਰ ਨੂੰ ਹੀ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਮਹਾਰਾਸ਼ਟਰ 'ਚ 24 ਅਕਤੂਬਰ ਨੂੰ ਆਏ ਚੋਣ ਨਤੀਜਿਆਂ ਤੋਂ ਬਾਅਦ 15 ਦਿਨ ਲੰਘ ਚੁੱਕੇ ਹਨ ਪਰ ਨਾ ਤਾਂ ਕੋਈ ਪਾਰਟੀ ਅਤੇ ਨਾ ਹੀ ਕਿਸੇ ਪਾਰਟੀ ਦੀ ਗਠਜੋੜ ਸਰਕਾਰ ਬਣਾਉਣ ਲਈ ਅੱਗੇ ਆਈ। ਇਸੇ ਕਾਰਨ ਰਾਜਪਾਲ ਨੇ ਖੁਦ ਸਰਕਾਰ ਬਣਾਉਣ ਦੀਆਂ ਸੰਭਾਵਾਨਾਵਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ।
ਇਸ ਤੋਂ ਪਹਿਲਾਂ ਸ਼ਿਵ ਸੇਨਾ ਨੇ ਦਾਅਵਾ ਕੀਤਾ ਸੀ ਕਿ ਲੋਕ ਸਭਾ ਚੋਣ ਤੋਂ ਪਹਿਲਾਂ ਦੋਵਾਂ ਗਠਜੋੜ ਸਹਿਯੋਗੀਆਂ ਨੇ ਅਗਲੇ ਕਾਰਜਕਾਲ 'ਚ ਢਾਈ ਢਾਈ ਸਾਲ ਲਈ ਮੁੱਖ ਮੰਤਰੀ ਅਹੁਦੇ ਦੀ ਸਾਂਝੇਦਾਰੀ ਦਾ ਫੈਸਲਾ ਕੀਤਾ ਸੀ।

Inder Prajapati

This news is Content Editor Inder Prajapati