ਮੱਧ ਪ੍ਰਦੇਸ਼ : ਬਿਨਾਂ ਸਰਜਰੀ ਔਰਤ ਨੇ 6 ਬੱਚਿਆਂ ਨੂੰ ਦਿੱਤਾ ਜਨਮ

02/29/2020 6:38:54 PM

ਸ਼ੀਓਪਰ— ਮੱਧ ਪ੍ਰਦੇਸ਼ ਦੇ ਸ਼ੀਓਪਰ ਜ਼ਿਲਾ ਹਸਪਤਾਲ 'ਚ ਅੱਜ ਯਾਨੀ ਸ਼ਨੀਵਾਰ ਨੂੰ ਇਕ ਔਰਤ ਨੇ 6 ਬੱਚਿਆਂ ਨੂੰ ਇਕੱਠੇ ਜਨਮ ਦਿੱਤਾ, ਜਿਸ 'ਚੋਂ 2 ਬੱਚੀਆਂ ਦੀ ਮੌਤ ਹੋ ਗਈ। ਉੱਥੇ ਹੀ 4 ਬੱਚਿਆਂ ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ। ਜ਼ਿਲਾ ਸਿਵਲ ਸਰਜਨ ਡਾ. ਆਰਬੀ ਗੋਇਲ ਨੇ ਦੱਸਿਆ ਕਿ ਅੱਜ ਯਾਨੀ ਸ਼ਨੀਵਾਰ ਸਵੇਰੇ ਬੜੌਦਾ ਕਸਬੇ ਦੀ ਰਹਿਣ ਵਾਲੀ ਮੂਰਤੀ ਮਾਲੀ ਨੂੰ ਭਰਤੀ ਕਰਵਾਇਆ ਗਿਆ ਸੀ।

ਸੋਨੋਗ੍ਰਾਫੀ 'ਚ ਚਾਰ ਬੱਚੇ ਦਿਖਾਈ ਦਿੱਤੇ। ਉਨ੍ਹਾਂ ਨੇ ਦੱਸਿਆ ਕਿ ਔਰਤ ਦੀ ਨਾਰਮਲ ਡਿਲੀਵਰੀ ਕਰਵਾਈ ਤਾਂ ਉਸ ਨੇ 6 ਬੱਚਿਆਂ ਨੂੰ ਜਨਮ ਦਿੱਤਾ। 2 ਬੱਚਿਆਂ ਦਾ ਭਾਰ 380 ਗ੍ਰਾਮ ਦੇ ਨੇੜੇ-ਤੇੜੇ ਸੀ, ਜੋ ਬੇਹੱਦ ਘੱਟ ਹੋਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਚਾਰ ਬੱਚਿਆਂ ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।

DIsha

This news is Content Editor DIsha