ਮੱਧ ਪ੍ਰਦੇਸ਼ 'ਚ ਮੀਂਹ ਦਾ ਕਹਿਰ ਜਾਰੀ, 3 ਲੋਕ ਰੁੜ੍ਹੇ

09/09/2019 9:27:00 AM

ਭੋਪਾਲ : ਮੱਧ ਪ੍ਰਦੇਸ਼ ਵਿਚ ਮੀਂਹ ਦਾ ਕਹਿਰ ਲਗਾਤਾਰ ਜ਼ਾਰੀ ਹੈ। 2 ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਮੱਧ ਪ੍ਰਦੇਸ਼ ਦਾ ਹਾਲ-ਬੇਹਾਲ ਕਰ ਦਿੱਤਾ ਹੈ। ਨਦੀਆਂ-ਨਾਲੇ ਊਫਾਨ 'ਤੇ ਹਨ। ਰਾਜਧਾਨੀ ਭੋਪਾਲ ਅਤੇ ਵਿਦਿਸ਼ਾ ਵਿਚ ਮੀਂਹ ਕਾਰਨ ਕਈ ਘਰਾਂ ਵਿਚ ਪਾਣੀ ਦਾਖਲ ਹੋ ਗਿਆ ਹੈ।

ਭੋਪਾਲ ਸਮੇਤ ਕਈ ਜ਼ਿਲਿਆਂ ਵਿਚ ਅੱਜ ਸਕੂਲ-ਕਾਲਜ ਬੰਦ ਰਹਿਣਗੇ। ਉਥੇ ਹੀ ਸਿਵਨੀ-ਵੈਨਗੰਗਾ ਨਦੀ ਵਿਚ ਪਾਣੀ ਦੇ ਤੇਜ਼ ਵਹਾਅ ਨਾਲ 3 ਲੋਕ ਰੁੜ੍ਹ ਗਏ ਹਨ, ਜਿਨ੍ਹਾਂ ਵਿਚੋਂ 1 ਨੂੰ ਬਚਾ ਲਿਆ ਗਿਆ ਹੈ ਜਦਕਿ 2 ਅਜੇ ਲਾਪਤਾ ਹਨ। ਏ.ਐਸ.ਪੀ. ਅਤੇ ਹੋਮਗਾਰਡ ਕਮਾਂਡੇਂਟ ਮੌਕੇ 'ਤੇ ਤਾਇਨਾਤ ਹਨ। ਮੀਂਹ ਕਾਰਨ ਹੇਠਲੀ ਬੱਸਤੀਆਂ ਵਿਚ ਪਾਣੀ ਭਰ ਗਿਆ ਹੈ ਅਤੇ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ। ਮੰਡਲਾ ਜ਼ਿਲੇ ਵਿਚ ਰਿਕਾਰਡ 134 ਮਿਲੀ ਮੀਟਰ ਮੀਂਹ ਪਿਆ ਹੈ। ਸੀਹੋਰ ਵਿਚ ਪਾਰਵਤੀ ਨਦੀ ਊਫਾਨ 'ਤੇ ਹੈ। ਮੀਂਹ ਨਾਲ ਜਬਲਪੁਰ ਵਿਚ ਨਰਮਦਾ ਨਦੀ 'ਤੇ ਬਣਿਆ ਬਰਗੀ ਬੰਨ੍ਹ ਪਾਣੀ ਵਿਚ ਡੁੱਬ ਗਿਆ ਹੈ। ਪੂਰੇ ਮੱਧ ਪ੍ਰਦੇਸ਼ ਵਿਚ ਅਗਲੇ 3-4 ਦਿਨਾਂ ਤੱਕ ਮੀਂਹ ਦੀ ਚਿਤਾਵਨੀ ਹੈ। ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਸਮੇਤ ਸੂਬੇ ਦੇ ਕਈ ਹਿੱਸਿਆਂ ਵਿਚ ਪਏ ਮੀਂਹ ਕਾਰਨ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।

cherry

This news is Content Editor cherry