ਕਦੋਂ ਤੇ ਕਿੱਥੇ ਸਰਜੀਕਲ ਸਟਰਾਈਕ ਕੀਤੀ, ਇਸ ਬਾਰੇ ਦੇਸ਼ ਨੂੰ ਦੱਸੇ ਭਾਜਪਾ : ਕਮਲਨਾਥ

02/20/2020 3:27:43 PM

ਛਿੰਦਵਾੜਾ— ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨੇ ਇਕ ਵਾਰ ਫਿਰ ਭਾਜਪਾ 'ਤੇ ਹਮਲਾ ਬੋਲਦੇ ਹੋਏ ਸਰਜੀਕਲ ਸਟਰਾਈਕ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਵੀਰਵਾਰ ਨੂੰ ਛਿੰਦਵਾੜਾ 'ਚ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ 'ਤੇ ਵੀ ਹਮਲਾ ਬੋਲਿਆ।

ਸ਼ਿਵਰਾਜ ਦਾ ਮੂੰਹ ਬਹੁਤ ਚੱਲਦਾ ਹੈ
ਕਮਲਨਾਥ ਨੇ ਕਿਹਾ,''ਇਨ੍ਹਾਂ (ਭਾਜਪਾ ਨੂੰ) ਧਿਆਨ ਨਹੀਂ ਕਿ ਇੰਦਰਾਜੀ ਦੀ ਸਰਕਾਰ ਦੇ ਸਮੇਂ 90 ਹਜ਼ਾਰ ਪਾਕਿਸਤਾਨੀ ਜਵਾਨਾਂ ਨੇ ਸਮਰਪਣ ਕੀਤਾ ਸੀ। ਇਹ ਉਸ ਦੀ ਗੱਲ ਨਹੀਂ ਕਰਨਗੇ। ਇਹ ਕਹਿੰਦੇ ਹਨ ਕਿ ਮੈਂ ਸਰਜੀਕਲ ਸਟਰਾਈਕ ਕੀਤੀ, ਕਿਹੜੀ ਸਰਜੀਕਲ ਸਟਰਾਈਕ? ਕਦੋਂ ਅਤੇ ਕਿੱਥੇ ਸਰਜੀਕਲ ਸਟਰਾਈਕ ਕੀਤੀ, ਇਸ ਬਾਰੇ ਦੇਸ਼ ਨੂੰ ਖੁੱਲ੍ਹ ਕੇ ਦੱਸੋ।'' ਸ਼ਿਵਰਾਜ 'ਤੇ ਹਮਲਾ ਬੋਲਦੇ ਹੋਏ ਕਮਲਨਾਥ ਨੇ ਕਿਹਾ ਕਿ ਉਹ ਸਿਹਰਾ ਲੈਣ ਦੀ ਰਾਜਨੀਤੀ ਕਰਦੇ ਹਨ ਅਤੇ ਉਨ੍ਹਾਂ ਦਾ ਮੂੰਹ ਬਹੁਤ ਚੱਲਦਾ ਹੈ।

ਮੂੰਹ ਚਲਾਉਣ ਤੇ ਦੇਸ਼ ਚਲਾਉਣ 'ਚ ਬਹੁਤ ਅੰਤਰ ਹੁੰਦਾ ਹੈ
ਦੱਸਣਯੋਗ ਹੈ ਕਿ ਮੁੱਖ ਮੰਤਰੀ ਕਮਲਨਾਥ ਇਸ ਤੋਂ ਪਹਿਲਾਂ ਵੀ ਬੇਰੋਜ਼ਗਾਰੀ, ਅਰਥ ਵਿਵਸਥਾ ਸਮੇਤ ਕਈ ਮੁੱਦਿਆਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਬੋਲ ਚੁਕੇ ਹਨ। ਇਸ ਦੇ ਪਹਿਲੇ ਸਾਗਰ ਜ਼ਿਲੇ 'ਚ ਕਮਲਨਾਥ ਨੇ ਕਿਹਾ ਸੀ ਕਿ ਮੋਦੀ ਜੀ ਧਿਆਨ ਮੋੜਨ ਲਈ ਕਦੇ ਰਾਸ਼ਟਰਵਾਦ ਦੀ ਗੱਲ ਕਰਨਗੇ, ਕਦੇ ਪਾਕਿਸਤਾਨ ਦੀ ਗੱਲ ਕਰਨਗੇ ਪਰ ਨੌਜਵਾਨਾਂ ਅਤੇ ਕਿਸਾਨਾਂ ਦੀ ਗੱਲ ਨਹੀਂ ਕਰਨਗੇ। ਮੂੰਹ ਚਲਾਉਣ 'ਚ ਅਤੇ ਦੇਸ਼ ਚਲਾਉਣ 'ਚ ਬਹੁਤ ਅੰਤਰ ਹੁੰਦਾ ਹੈ।

DIsha

This news is Content Editor DIsha