ਕਮਲਨਾਥ ਦੇ 'ਆਈਟਮ' ਵਾਲੇ ਬਿਆਨ 'ਤੇ ਭਖੀ ਸਿਆਸਤ, ਹੁਣ ਖ਼ੁਦ ਇਮਰਤੀ ਦੇਵੀ ਨੇ ਦਿੱਤਾ ਕਰਾਰਾ ਜਵਾਬ

10/19/2020 1:04:32 PM

ਨਵੀਂ ਦਿੱਲੀ/ਮੱਧ ਪ੍ਰਦੇਸ਼- ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਉਸ ਵੀਡੀਓ ਕਾਰਨ ਵਿਵਾਦਾਂ 'ਚ ਘਿਰ ਗਏ ਹਨ, ਜਿਸ 'ਚ ਉਹ ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਲ ਹੋ ਚੁਕੀ ਇਕ ਉਮੀਦਵਾਰ ਬੀਬੀ ਲਈ 'ਆਈਟਮ' ਸ਼ਬਦ ਦੀ ਵਰਤੋਂ ਕਰਦੇ ਦਿਖਾਈ ਦੇ ਰਹੇ ਹਨ। ਇਸ ਟਿੱਪਣੀ 'ਤੇ ਭਾਜਪਾ ਤੋਂ ਬਾਅਦ ਖ਼ੁਦ ਇਮਰਤੀ ਦੇਵੀ ਨੇ ਕਮਲਨਾਥ 'ਤੇ ਪਲਟਵਾਰ ਕੀਤਾ ਹੈ। ਇਸ ਦੇ ਨਾਲ ਹੀ ਇਮਰਤੀ ਨੇ ਸੋਨੀਆ ਗਾਂਧੀ ਨੂੰ ਕਮਲਨਾਥ ਨੂੰ ਪਾਰਟੀ 'ਚੋਂ ਕੱਢਣ ਦੀ ਮੰਗ ਕੀਤੀ ਹੈ।

ਇਮਰਤੀ ਦੇਵੀ ਨੇ ਦਿੱਤਾ ਕਰਾਰਾ ਜਵਾਬ
ਭਾਜਪਾ ਉਮੀਦਵਾਰ ਇਮਰਤੀ ਦੇਵੀ ਨੇ ਕਿਹਾ,''ਜੇਕਰ ਮੈਂ ਗਰੀਬ ਪਰਿਵਾਰ 'ਚ ਪੈਦਾ ਹੋਈ ਤਾਂ ਇਸ 'ਚ ਮੇਰੀ ਕੀ ਗਲਤੀ ਹੈ? ਜੇਕਰ ਮੈਂ ਦਲਿਤ ਭਾਈਚਾਰੇ ਤੋਂ ਆਉਂਦੀ ਹਾਂ ਤਾਂ ਉਸ 'ਚ ਮੇਰੀ ਕੀ ਗਲਤੀ ਹੈ? ਮੈਂ ਸੋਨੀਆ ਗਾਂਧੀ, ਜੋ ਇਕ ਮਾਂ ਵੀ ਹੈ ਨੂੰ ਅਪੀਲ ਕਰਨਾ ਚਾਹੁੰਦੀ ਹਾਂ ਕਿ ਅਜਿਹੇ ਲੋਕਾਂ ਨੂੰ ਪਾਰਟੀ 'ਚ ਨਾ ਰੱਖਣ। ਜੇਕਰ ਜਨਾਨੀਆਂ ਲਈ ਇਸ ਤਰ੍ਹਾਂ ਦੇ ਸ਼ਬਦਾਂ ਦੀ ਵਰਤੋਂ ਕੀਤੀ ਜਾਵੇਗੀ ਤਾਂ ਕੋਈ ਵੀ ਬੀਬੀ ਕਿਵੇਂ ਅੱਗੇ ਵਧ ਸਕਦੀ ਹੈ?''

ਇਹ ਵੀ ਪੜ੍ਹੋ : ਕਮਲਨਾਥ ਦੇ ਵਿਗੜੇ ਬੋਲ, ਭਾਜਪਾ ਦੀ ਉਮੀਦਵਾਰ ਬੀਬੀ ਨੂੰ ਕਿਹਾ 'ਆਈਟਮ'

ਇਹ ਸਨ ਕਮਲਨਾਥ ਦੇ ਬੋਲ
ਦੱਸਣਯੋਗ ਹੈ ਕਿ ਸੂਬੇ ਦੀਆਂ 28 ਵਿਧਾਨ ਸਭਾ ਸੀਟਾਂ 'ਤੇ 3 ਨਵੰਬਰ ਨੂੰ ਜ਼ਿਮਨੀ ਚੋਣਾਂ ਹੋਣੀਆਂ ਹਨ। ਇਮਰਤੀ ਦੇਵੀ ਵਿਰੁੱਧ ਡਬਰਾ ਵਿਧਾਨ ਸਭਾ ਸੀਟ ਤੋਂ ਚੋਣ ਲੜ ਰਹੇ ਕਾਂਗਰਸ ਉਮੀਦਵਾਰ ਸੁਰਜੇ ਰਾਜੇ ਲਈ ਚੋਣ ਪ੍ਰਚਾਰ ਕਰਦੇ ਹੋਏ ਕਮਲਨਾਥ ਨੇ ਐਤਵਾਰ ਨੂੰ ਕਿਹਾ,''ਡਬਰਾ ਤੋਂ ਸੁਰੇਸ਼ ਜੀ ਸਾਡੇ ਉਮੀਦਵਾਰ ਹਨ। ਸਰਲ ਸੁਭਾਅ, ਸਿੱਧੇ-ਸਾਦੇ ਹਨ। ਇਹ ਤਾਂ ਉਸ ਦੇ ਵਰਗੇ ਨਹੀਂ ਹਨ। ਕੀ ਹੈ ਉਸ ਦਾ ਨਾਂ? ਇਸ ਵਿਚ ਉੱਥੇ ਮੌਜੂਦ ਲੋਕ ਜ਼ੋਰ-ਜ਼ੋਰ ਨਾਲ ਇਮਰਤੀ ਦੇਵੀ, ਇਮਰਤੀ ਦੇਵੀ ਕਹਿਣ ਲੱਗਦੇ ਹਨ। ਇਸ ਤੋਂ ਬਾਅਦ ਕਮਲਨਾਥ ਨੇ ਹੱਸਦੇ ਹੋਏ ਕਿਹਾ,''ਮੈਂ ਕੀ ਉਸ ਦਾ (ਡਬਰਾ ਦੀ ਭਾਜਪਾ ਉਮੀਦਵਾਰ) ਨਾਂ ਲਵਾਂ। ਤੁਸੀਂ ਤਾਂ ਉਸ ਨੂੰ ਮੇਰੇ ਨਾਲੋਂ ਵੱਧ ਪਛਾਣਦੇ ਹੋ। ਤੁਹਾਨੂੰ ਤਾਂ ਮੈਨੂੰ ਪਹਿਲਾਂ ਹੀ ਸਾਵਧਾਨ ਕਰ ਦੇਣਾ ਚਾਹੀਦਾ ਸੀ। ਇਹ ਕੀ ਆਈਮ ਹੈ? ਇਹ ਕੀ ਆਈਟਮ ਹੈ?''

DIsha

This news is Content Editor DIsha