ਮੱਧ ਪ੍ਰਦੇਸ਼ ''ਚ ਮਾਨਤਾ ਪ੍ਰਾਪਤ ਪੱਤਰਕਾਰ ਫਰੰਟਲਾਈਨ ਦੇ ਕਰਮੀਆਂ ਦੀ ਸ਼੍ਰੇਣੀ ''ਚ ਸ਼ਾਮਲ : ਸ਼ਿਵਰਾਜ ਚੌਹਾਨ

05/03/2021 3:57:17 PM

ਭੋਪਾਲ- ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸੋਮਵਾਰ ਨੂੰ ਕਿਹਾ ਕਿ ਪ੍ਰਦੇਸ਼ ਦਾ ਸੇਰਾ ਮਾਨਤਾ ਪ੍ਰਾਪਤ ਪੱਤਰਕਾਰ ਫਰੰਟਲਾਈਨ ਦੇ ਕਰਮੀਆਂ ਦੀ ਸ਼੍ਰੇਣੀ 'ਚ ਸ਼ਾਮਲ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੱਤਰਕਾਰ ਕੋਵਿਡ ਕਾਲ 'ਚ ਆਪਣੀ ਜਾਨ ਜ਼ੋਖਮ 'ਚ ਪਾ ਕੇ ਆਪਣੇ ਕਰਤੱਵਾਂ ਨਿਭਾ ਰਹੇ ਹਨ। 

ਇਹ ਵੀ ਪੜ੍ਹੋ : ਓਡੀਸ਼ਾ ਦੇ ਮੁੱਖ ਮੰਤਰੀ ਨੇ ਪੱਤਰਕਾਰਾਂ ਨੂੰ ਐਲਾਨਿਆ ਫਰੰਟ ਲਾਈਨ ਦੇ ਕੋਵਿਡ ਯੋਧੇ

ਮੁੱਖ ਮੰਤਰੀ ਨੇ ਕਿਹਾ,''ਕੋਰੋਨਾ ਇਨਫੈਕਸ਼ਨ ਕਾਲ 'ਚ ਅਸਲੀਅਤ ਨੂੰ ਜਨਤਾ ਤੱਕ ਪਹੁੰਚਾਉਣ ਵਾਲੇ ਪੱਤਰਕਾਰ ਵੀ ਅਸਲ 'ਚ ਕੋਰੋਨਾ ਯੋਧੇ ਹਨ।'' ਉਨ੍ਹਾਂ ਕਿਹਾ,''ਮਾਨਤਾ ਪ੍ਰਾਪਤ ਪੱਤਰਕਾਰਾਂ ਨੂੰ ਵੀ ਫਰੰਟਲਾਈਨ ਦੇ ਕਰਮੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਸਹੂਲਤਾਵਾਂ ਦਾ ਲਾਭ ਦਿੱਤਾ ਜਾਵੇਗਾ। ਦੱਸਣਯੋਗ ਹੈ ਕਿ ਐਤਵਾਰ ਨੂੰ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਸੂਬੇ ਦੇ ਪੱਤਰਕਾਰਾਂ ਨੂੰ ਫਰੰਟ ਮੋਰਚੇ ਦੇ ਕੋਵਿਡ ਯੋਧ ਐਲਾਨ ਕੀਤਾ ਸੀ। ਇਸ ਸੰਬੰਧ 'ਚ ਇਕ ਪ੍ਰਸਤਾਵ ਨੂੰ ਮਨਜ਼ੂਰੀ ਦਿੰਦੇ ਹੋਏ ਪਟਨਾਇਕ ਨੇ ਕਿਹਾ ਸੀ ਕਿ ਪੱਤਰਕਾਰ ਬਿਨਾਂ ਰੁਕੇ ਖ਼ਬਰਾਂ ਦੇ ਕੇ ਅਤੇ ਲੋਕਾਂ ਨੂੰ ਕੋਰੋਨਾ ਵਾਇਰਸ ਨਾਲ ਸੰਬੰਧਤ ਮੁੱਦਿਆਂ ਤੋਂ ਜਾਣੂੰ ਕਰਵਾ ਕੇ ਸੂਬੇ ਦੀ ਬਹੁਤ ਸੇਵਾ ਕਰ ਰਹੇ ਹਨ।

ਇਹ ਵੀ ਪੜ੍ਹੋ : ਕੋਰੋਨਾ ਕਾਲ ਦੀ ਦਰਦਨਾਕ ਤਸਵੀਰ: ਇਕ-ਇਕ ਸਾਹ ਲਈ ਤੜਫ਼ਦੀ ਰਹੀ ਜਨਾਨੀ, ਹਸਪਤਾਲ ਦੇ ਬਾਹਰ ਤੋੜਿਆ ਦਮ

DIsha

This news is Content Editor DIsha