ਮੱਧ ਪ੍ਰਦੇਸ਼ : ਖੇਤ 'ਚੋਂ ਮਿਲੀ ਔਰਤ ਦੀ ਅੱਧ ਸੜੀ ਲਾਸ਼, ਨੋਚ ਰਹੇ ਸਨ ਕੁੱਤੇ

12/17/2019 11:30:42 AM

ਰਾਏਪੁਰ— ਛੱਤੀਸਗੜ੍ਹ ਦੇ ਬਿਲਾਸਪੁਰ ਜ਼ਿਲੇ ਦੇ ਪੇਂਡੂ ਇਲਾਕੇ 'ਚ ਸੋਮਵਾਰ ਨੂੰ ਲੋਕਾਂ ਨੇ ਘਾਹ ਦੇ ਢੇਰ ਨੇੜੇ ਕੁੱਤਿਆਂ ਦਾ ਇਕ ਝੁੰਡ ਘੁੰਮਦਾ ਵੇਖਿਆ। ਜਦੋਂ ਲੋਕਾਂ ਨੇ ਕੋਲ ਜਾ ਕੇ ਦੇਖਿਆ ਤਾਂ ਇਕ ਔਰਤ ਦੀ ਅੱਧ ਸੜੀ ਲਾਸ਼ ਪਈ ਸੀ, ਜਿਸ ਨੂੰ ਕੁੱਤੇ ਨੋਚ ਰਹੇ ਸਨ। ਲਾਸ਼ ਦੇ ਅੰਗ ਇੱਧਰ-ਉੱਧਰ ਬਿਖਰੇ ਹੋਏ ਸਨ ਅਤੇ ਕੁਝ ਹਿੱਸੇ ਗਾਇਬ ਸਨ। ਜਿਸ ਸਮੇਂ ਲੋਕ ਉੱਥੇ ਪੁੱਜੇ, ਕੁੱਤੇ ਲਾਸ਼ ਨੂੰ ਖਾ ਰਹੇ ਸਨ। ਸੂਚਨਾ ਮਿਲਣ 'ਤੇ ਆਈ ਪੁਲਸ ਨੇ ਔਰਤ ਦੀ ਪਛਾਣ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਇਕ 35 ਸਾਲਾ ਔਰਤ ਸੀ, ਜੋ ਇਕੱਲੇ ਰਹਿੰਦੀ ਸੀ। ਸ਼ੱਕ ਹੈ ਕਿ ਰੇਪ ਤੋਂ ਬਾਅਦ ਉਸ ਦਾ ਕਤਲ ਕੀਤਾ ਗਿਆ ਹੋਵੇਗਾ ਪਰ ਇਹ ਸਾਬਤ ਕਰਨਾ ਮੁਸ਼ਕਲ ਹੈ, ਕਿਉਂਕਿ ਲਾਸ਼ ਸੜ ਚੁਕੀ ਹੈ, ਨਾਲੇ ਸਰੀਰ ਦੇ ਅੰਗ ਵੀ ਗਾਇਬ ਹਨ।

ਪਿਛਲੇ 2 ਦਿਨਾਂ 'ਚ ਔਰਤ ਦਾ ਕਤਲ ਹੋਇਆ ਹੋਵੇਗਾ
ਪੁਲਸ ਇੰਸਪੈਕਟਰ ਅਮਿਤ ਪਾਟਲੇ ਅਨੁਸਾਰ, ਅਜਿਹਾ ਲੱਗਦਾ ਹੈ ਕਿ ਪਿਛਲੇ 2 ਦਿਨਾਂ 'ਚ ਔਰਤ ਦਾ ਕਤਲ ਹੋਇਆ ਹੋਵੇਗਾ। ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਹਮਲਾਵਰ ਜ਼ਬਰਨ ਉਸ ਦੇ ਘਰ 'ਚ ਦਾਖਲ ਹੋਏ ਹੋਣਗੇ, ਉਸ ਨੂੰ ਬਾਹਰ ਖਿੱਚ ਕੇ ਲਿਆਂਦਾ ਗਿਆ ਹੋਵੇਗਾ ਅਤੇ ਫਿਰ ਕਤਲ ਕੀਤਾ ਗਿਆ ਹੋਵੇਗਾ। ਇਸ ਤੋਂ ਬਾਅਦ ਉਸ ਦੀ ਲਾਸ਼ ਘਾਹ 'ਚ ਲੁਕਾ ਕੇ ਅੱਗ ਲੱਗਾ ਦਿੱਤੀ ਗਈ ਹੋਵੇਗਾ ਤਾਂ ਕਿ ਉਸ ਦੀ ਪਛਾਣ ਨਾ ਹੋ ਸਕੇ ਅਤੇ ਅਪਰਾਧ ਦੇ ਸਬੂਤ ਵੀ ਮਿਟਾਏ ਜਾ ਸਕਣ।

ਸਰੀਰ ਦੇ ਅਹਿਮ ਹਿੱਸੇ ਜਾਂ ਤਾਂ ਸੜ ਚੁਕੇ ਸਨ ਜਾਂ ਗਾਇਬ ਸਨ
ਮ੍ਰਿਤਕਾ ਦੇ ਪਿਤਾ ਦਾ ਕਹਿਣਾ ਹੈ ਕਿ ਉਹ ਕੁਝ ਦਿਨਾਂ ਤੋਂ ਆਪਣੀ ਬੇਟੀ ਦੇ ਘਰ ਨਹੀਂ ਗਏ ਸਨ। ਹਾਲਾਤ ਅਤੇ ਸਬੂਤ ਤਾਂ ਇਸ ਵੱਲ ਇਸ਼ਾਰਾ ਕਰ ਰਹੇ ਹਨ ਕਿ ਔਰਤ ਦਾ ਰੇਪ ਕਰਨ ਤੋਂ ਬਾਅਦ ਹੱਤਿਆ ਕੀਤੀ ਗਈ ਹੋਵੇਗੀ ਪਰ ਉਸ ਦੀ ਲਾਸ਼ ਦਾ ਪੋਸਟਮਾਰਟਮ ਕਰਨ ਵਾਲੇ ਡਾਕਟਰਾਂ ਦਾ ਕਹਿਣਾ ਹੈ ਕਿ ਇਸ ਦੀ ਪੁਸ਼ਟੀ ਕਰਨਾ ਸੰਭਵ ਨਹੀਂ ਹੈ, ਕਿਉਂਕਿ ਸਰੀਰ ਦੇ ਅਹਿਮ ਹਿੱਸੇ ਜਾਂ ਤਾਂ ਸੜ ਚੁਕੇ ਸਨ ਜਾਂ ਗਾਇਬ ਸਨ।

DIsha

This news is Content Editor DIsha