ਮੱਧ ਪ੍ਰਦੇਸ਼ ਦੇ ਦੇਵਾਸ 'ਚ ਵੱਡਾ ਹਾਦਸਾ, ਤਾਲਾਬ 'ਚ ਡੁੱਬਣ ਨਾਲ 5 ਬੱਚਿਆਂ ਦੀ ਮੌਤ

10/08/2019 3:02:01 PM

ਦੇਵਾਸ— ਮੱਧ ਪ੍ਰਦੇਸ਼ ਦੇ ਦੇਵਾਸ ਜ਼ਿਲੇ ਦੇ ਸੋਨਕੱਛ ਤੋਂ 7 ਕਿਲੋਮੀਟਰ ਦੂਰ ਖਜੁਰੀਆ ਕਨਕਾ ਦੇ ਤਾਬਾਲ 'ਚ ਡੁੱਬਣ ਨਾਲ 5 ਬੱਚਿਆਂ ਦੀ ਮੌਤ ਹੋ ਗਈ ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੱਚੇ ਤਾਲਾਬ 'ਚ ਨਹਾਉਣ ਲਈ ਗਏ ਸਨ। ਇਹ ਮੂਰਤੀ ਵਿਸਰਜਨ ਦੌਰਾਨ ਹੋਇਆ ਹਾਦਸਾ ਨਹੀਂ ਹੈ। ਸਾਰਿਆਂ ਦੀ ਉਮਰ 13 ਤੋਂ 14 ਸਾਲ ਦੱਸੀ ਜਾ ਰਹੀ ਹੈ, ਜਿਸ 'ਚੋਂ 2 ਸਕੇ ਭਰਾ ਹਨ। ਦੱਸਿਆ ਜਾ ਰਿਹਾ ਹੈ ਕਿ ਤਿੰਨ ਬੱਚੇ ਹਾਲੇ ਵੀ ਲਾਪਤਾ ਹਨ, ਜਿਨ੍ਹਾਂ ਦੀ ਤਲਾਸ਼ ਜਾਰੀ ਹੈ। ਪੁਲਸ ਵੀ ਮੌਕੇ 'ਤੇ ਪਹੁੰਚ ਚੁਕੀ ਹੈ। ਘਟਨਾ ਦੇ ਬਾਅਦ ਉੱਥੇ ਮੌਜੂਦ ਦੂਜੇ ਬੱਚਿਆਂ ਨੇ ਤੁਰੰਤ ਇਸ ਦੀ ਸੂਚਨਾ ਪਿੰਡ ਵਾਸੀਆਂ ਨੂੰ ਦਿੱਤੀ, ਜਿਸ ਤੋਂ ਬਾਅਦ ਪਿੰਡ ਵਾਸੀ ਇੱਥੇ ਪਹੁੰਚੇ ਅਤੇ ਬੱਚਿਆਂ ਨੂੰ ਬਾਹਰ ਕੱਢਿਆ ਪਰ ਉਦੋਂ ਤੱਕ ਉਨ੍ਹਾਂ ਦੀ ਮੌਤ ਹੋ ਚੁਕੀ ਸੀ। ਪਿੰਡ ਵਾਸੀਆਂ ਨੇ ਇਸ ਗੱਲ ਦੀ ਸੂਚਨਾ ਪੁਲਸ ਨੂੰ ਵੀ ਦੇ ਦਿੱਤੀ, ਜਿਸ ਤੋਂ ਬਾਅਦ ਪੁਲਸ ਮੌਕੇ 'ਤੇ ਪਹੁੰਚੀ ਅਤੇ ਬੱਚਿਆਂ ਦੀਆਂ ਲਾਸ਼ਾਂ ਨੂੰ ਹਸਪਤਾਲ ਲਿਜਾਇਆ ਗਿਆ।

ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਕਲੈਕਟਰ ਸ਼੍ਰੀਕਾਂਤ ਪਾਂਡੇ, ਐੱਸ.ਪੀ. ਚੰਦਰ ਸ਼ੇਖਰ ਸੋਲੰਕੀ ਐੱਸ.ਡੀ.ਐੱਮ. ਅੰਕਿਤਾ ਜੈਨ ਸਰਕਾਰੀ ਹਸਪਤਾਲ ਪਹੁੰਚ ਗਏ ਸਨ। ਦੁਸਹਿਰੇ ਦੇ ਤਿਉਹਾਰ ਦੇ ਦਿਨ ਹੋਏ ਇਸ ਵੱਡੇ ਹਾਦਸੇ ਨਾਲ ਪੂਰੇ ਪਿੰਡ 'ਚ ਮਾਤਮ ਛਾ ਗਿਆ ਹੈ।

DIsha

This news is Content Editor DIsha