ਥਾਣੇ ''ਚ ਜੈਮਾਲਾ ਪਹਿਨਾ ਕੇ ਪ੍ਰੇਮੀ ਜੋੜੇ ਦਾ ਹੋਇਆ ਵਿਆਹ, ਪੁਲਸ ਵਾਲੇ ਬਣੇ ਬਰਾਤੀ

03/09/2023 12:35:01 PM

ਭਿੰਡ- ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ 'ਚ ਹੋਲੀ ਦੇ ਮੌਕੇ ਇਕ ਪ੍ਰੇਮੀ ਜੋੜਾ ਪੁਲਸ ਥਾਣੇ 'ਚ ਜੈਮਾਲਾ ਪਹਿਨਾ ਕੇ ਇਕ-ਦੂਜੇ ਦਾ ਹੋ ਗਿਆ। ਦੋਹਾਂ ਪ੍ਰੇਮੀਆਂ ਨੇ ਮਹਿਲਾ ਥਾਣੇ 'ਚ ਬਿਨਾਂ ਬੈਂਡ-ਵਾਜੇ ਅਤੇ ਪੰਡਿਤ ਦੇ ਵਿਆਹ ਦੀ ਰਸਮ ਪੂਰੀ ਕੀਤੀ। ਪੂਰਾ ਥਾਣਾ ਉਨ੍ਹਾਂ ਦੇ ਇਸ ਰਿਸ਼ਤੇ ਦਾ ਗਵਾਹ ਬਣਿਆ। 

ਇਹ ਵੀ ਪੜ੍ਹੋ- ਜੰਮੂ 'ਚ BSF ਦੇ ਜਵਾਨਾਂ ਨੇ ਇਕ-ਦੂਜੇ ਨੂੰ 'ਗੁਲਾਲ' ਲਾ ਕੇ ਮਨਾਈ ਹੋਲੀ, ਪਾਇਆ ਭੰਗੜਾ

ਹੋਲੀ ਦੇ ਦਿਨ ਕੱਲ ਜਦੋਂ ਪੂਰਾ ਦੇਸ਼-ਪ੍ਰਦੇਸ਼ ਰੰਗਾਂ 'ਚ ਰੰਗਿਆ ਸੀ, ਤਾਂ ਇਕ ਮੁੰਡਾ ਅਤੇ ਕੁੜੀ ਮਹਿਲਾ ਪੁਲਸ ਥਾਣੇ ਪਹੁੰਚੇ। ਅਟੇਰ ਰੋਡ ਵਾਸੀ ਪ੍ਰਿਯੰਕਾ ਜਾਟਵ ਅਤੇ ਦੇਹਾਤ ਥਾਣੇ ਦੇ ਮਿਸ਼ਨਪੁਰਾ ਵਾਸੀ ਵਿਮਲ ਜਾਟਵ ਨੇ ਥਾਣੇ 'ਚ ਦੱਸਿਆ ਕਿ ਦੋਵੇਂ ਇਕ-ਦੂਜੇ ਨੂੰ ਪਿਆਰ ਕਰਦੇ ਹਨ। ਦੋਵੇਂ ਬਾਲਗ ਹਨ, ਸਮਾਜ ਵੀ ਇਕ ਹੀ ਹੈ ਪਰ ਆਪਸੀ ਦੁਸ਼ਮਣੀ ਕਾਰਨ ਦੋਵੇਂ ਇਕ-ਦੂਜੇ ਦੇ ਨਹੀਂ ਹੋ ਪਾ ਰਹੇ। 

ਇਹ ਵੀ ਪੜ੍ਹੋ- ਦਿੱਲੀ ਆਬਕਾਰੀ ਨੀਤੀ ਮਾਮਲਾ: ਤੇਲੰਗਾਨਾ ਦੇ CM ਚੰਦਰਸ਼ੇਖਰ ਦੀ ਧੀ ਕਵਿਤਾ ਨੂੰ ED ਨੇ ਭੇਜਿਆ ਸੰਮਨ

ਓਧਰ ਮਹਿਲਾ ਥਾਣਾ ਮੁਖੀ ਗੀਤਾ ਸਿਕਰਵਾਰ ਨੇ ਪਰਿਵਾਰ ਤੋਂ ਸਹਿਮਤੀ 'ਤੇ ਵਿਆਹ ਕਰਾਉਣ ਦੀ ਗੱਲ ਆਖੀ। ਗੀਤਾ ਨੇ ਦੱਸਿਆ ਕਿ ਦੋਹਾਂ ਦੇ ਪਰਿਵਾਰਾਂ ਨੂੰ ਥਾਣੇ ਬੁਲਾ ਕੇ ਸਮਝਾਇਆ ਗਿਆ। ਇਸ ਦੌਰਾਨ ਪਰਿਵਾਰ ਦੇ ਕੁਝ ਮੈਂਬਰਾਂ ਨੇ ਵਿਰੋਧ ਕੀਤਾ ਪਰ ਪੁਲਸ ਦੇ ਸਾਹਮਣੇ ਨਿਯਮਾਂ ਮੁਤਾਬਕ ਮੁੰਡਾ ਅਤੇ ਕੁੜੀ ਨੇ ਇਕ-ਦੂਜੇ ਨੂੰ ਜੈਮਾਲਾ ਪਹਿਨਾਈ ਅਤੇ ਨਾਲ ਰਹਿਣ ਦੀਆਂ ਕਸਮਾਂ ਖਾਧੀਆਂ। 

ਇਹ ਵੀ ਪੜ੍ਹੋ- ਨਮਾਜ਼ ਪੜ੍ਹ ਕੇ ਘਰ ਪਰਤ ਰਹੇ ਨਾਬਾਲਗ ਮੁੰਡਿਆਂ ਨੂੰ ਬੇਕਾਬੂ ਕਾਰ ਨੇ ਦਰੜਿਆ, ਹਾਦਸੇ 'ਚ 4 ਦੀ ਮੌਤ

Tanu

This news is Content Editor Tanu