2019 ਦੀਆਂ ਚੋਣਾਂ ''ਚ ਮਾਧੁਰੀ ਦੀਕਸ਼ਿਤ ਵੀ ਲਾਵੇਗੀ ''ਸਿਆਸੀ ਠੁਮਕੇ''

12/06/2018 5:04:00 PM

ਮੁੰਬਈ (ਭਾਸ਼ਾ)— ਭਾਜਪਾ ਅਦਾਕਾਰਾ ਮਾਧੁਰੀ ਦੀਕਸ਼ਿਤ ਨੇਨੇ ਨੂੰ 2019 ਦੀਆਂ ਲੋਕ ਸਭਾ ਚੋਣਾਂ 'ਚ ਪੁਣੇ ਸੀਟ ਤੋਂ ਚੋਣ ਮੈਦਾਨ 'ਚ ਉਤਾਰਨ 'ਤੇ ਵਿਚਾਰ ਕਰ ਰਹੀ ਹੈ। ਇਹ ਜਾਣਕਾਰੀ ਪਾਰਟੀ ਸੂਤਰਾਂ ਨੇ ਦਿੱਤੀ। ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਇਸ ਸਾਲ ਜੂਨ ਵਿਚ ਅਦਾਕਾਰਾ ਮਾਧੁਰੀ ਨਾਲ ਮੁੰਬਈ ਸਥਿਤ ਉਨ੍ਹਾਂ ਦੇ ਘਰ ਮੁਲਾਕਾਤ ਕੀਤੀ ਸੀ। ਸ਼ਾਹ ਉਸ ਸਮੇਂ ਪਾਰਟੀ ਦੇ 'ਸੰਪਰਕ ਫਾਰ ਸਮਰਥਨ' ਮੁਹਿੰਮ ਤਹਿਤ ਮੁੰਬਈ ਪਹੁੰਚੇ ਸਨ। ਸ਼ਾਹ ਨੇ ਇਸ ਦੌਰਾਨ ਮਾਧੁਰੀ ਨੂੰ ਨਰਿੰਦਰ ਮੋਦੀ ਸਰਕਾਰੀ ਦੀਆਂ ਉਪਲੱਬਧੀਆਂ ਤੋਂ ਜਾਣੂ ਕਰਵਾਇਆ ਸੀ। ਸੂਬੇ ਦੇ ਸੀਨੀਅਰ ਭਾਜਪਾ ਨੇਤਾ ਨੇ ਵੀਰਵਾਰ ਨੂੰ ਦੱਸਿਆ ਕਿ ਮਾਧੁਰੀ ਦਾ ਨਾਂ ਪੁਣੇ ਲੋਕ ਸਭਾ ਸੀਟ ਲਈ ਚੁਣਿਆ ਗਿਆ ਹੈ। 

 



ਉਨ੍ਹ੍ਹਾਂ ਨੇ ਕਿਹਾ, ''ਪਾਰਟੀ 2019 ਦੀਆਂ ਲੋਕ ਸਭਾ ਚੋਣਾਂ ਵਿਚ ਮਾਧੁਰੀ ਦੀਕਸ਼ਿਤ ਨੂੰ ਉਮੀਦਵਾਰ ਬਣਾਉਣ 'ਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ। ਸਾਡਾ ਮੰਨਣਾ ਹੈ ਕਿ ਪੁਣੇ ਲੋਕ ਸਭਾ ਸੀਟ ਉਨ੍ਹਾਂ ਲਈ ਬਿਹਤਰ ਹੋਵੇਗੀ।'' ਭਾਜਪਾ ਨੇਤਾ ਨੇ ਕਿਹਾ ਕਿ ਪਾਰਟੀ ਕਈ ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦੇ ਨਾਂ ਤੈਅ ਕਰਨ ਦੀ ਪ੍ਰਕਿਰਿਆ 'ਚ ਹੈ ਅਤੇ ਮਾਧੁਰੀ ਦੀਕਸ਼ਿਤ ਦਾ ਨਾਂ ਪੁਣੇ ਲੋਕ ਸਭਾ ਚੋਣ ਖੇਤਰ ਲਈ ਚੁਣਿਆ ਗਿਆ ਹੈ, ਜਿਸ 'ਤੇ ਵਿਚਾਰ ਕੀਤਾ ਜਾ ਰਿਹਾ ਹੈ। 

 



ਸਾਲ 2014 ਵਿਚ ਭਾਜਪਾ ਨੇ ਪੁਣੇ ਲੋਕ ਸਭਾ ਸੀਟ ਕਾਂਗਰਸ ਤੋਂ ਖੋਹ ਲਈ ਸੀ ਅਤੇ ਪਾਰਟੀ ਉਮੀਦਵਾਰ ਅਨਿਲ ਸ਼ਿਰੋਲੇ ਨੇ 3 ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ ਸੀ। ਮਾਧੁਰੀ ਨੂੰ ਚੋਣ ਲੜਾਉਣ ਦੀ ਯੋਜਨਾ ਬਾਰੇ ਭਾਜਪਾ ਦੇ ਸੀਨੀਅਰ ਨੇਤਾ ਨੇ ਕਿਹਾ, ''ਇਸ ਤਰ੍ਹਾਂ ਦੇ ਤਰੀਕੇ ਨਰਿੰਦਰ ਮੋਦੀ ਨੇ ਗੁਜਰਾਤ 'ਚ ਅਪਣਾਏ ਸਨ, ਜਦੋਂ ਉਹ ਪਹਿਲੀ ਵਾਰ ਮੁੱਖ ਮੰਤਰੀ ਬਣੇ ਸਨ। ਉਨ੍ਹਾਂ ਨੇ ਕਿਹਾ ਨਵੇਂ ਚਿਹਰੇ ਲਿਆਏ ਜਾਣ ਨਾਲ ਕਿਸੇ ਕੋਲ ਆਲੋਚਨਾ ਲਈ ਕੁਝ ਨਹੀਂ ਸੀ। ਇਸ ਤੋਂ ਵਿਰੋਧੀ ਧਿਰ ਹੈਰਾਨ ਰਹਿ ਗਿਆ ਅਤੇ ਭਾਜਪਾ ਨੇ ਵੱਧ ਤੋਂ ਵੱਧ ਸੀਟਾਂ ਜਿੱਤ ਕੇ ਸੱਤਾ ਕਾਇਮ ਰੱਖੀ। ਇਸ ਤਰ੍ਹਾਂ ਦਾ ਸਫਲ ਪ੍ਰਯੋਗ 2017 'ਚ ਦਿੱਲੀ ਦੇ ਲੋਕਲ ਬਾਡੀਜ਼ ਚੋਣਾਂ ਵਿਚ ਕੀਤਾ ਗਿਆ, ਜਦੋਂ ਸਾਰੇ ਮੌਜੂਦਾ ਕੌਂਸਲਰਾਂ ਨੂੰ ਟਿਕਟ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਭਾਜਪਾ ਨੇ ਜਿੱਤ ਹਾਸਲ ਕੀਤੀ ਅਤੇ ਕੰਟਰੋਲ ਬਰਕਰਾਰ ਰੱਖਿਆ। ਇੱਥੇ ਦੱਸ ਦੇਈਏ ਕਿ 51 ਸਾਲਾ ਅਦਾਕਾਰਾ ਮਾਧੁਰੀ ਦੀਕਸ਼ਿਤ ਨੇ ਬਾਲੀਵੁੱਡ ਦੀਆਂ ਕਈ ਫਿਲਮਾਂ 'ਚ ਕੰਮ ਕੀਤਾ ਹੈ ਅਤੇ ਉਹ ਬਾਲੀਵੁੱਡ ਇੰਡਸਟਰੀ ਦੀ ਇਕ ਮਸ਼ਹੂਰ ਸ਼ਖਸੀਅਤ ਹੈ।

Tanu

This news is Content Editor Tanu