ਪਿੰਡ 'ਚ ਡਰ ਦਾ ਮਾਹੌਲ! ਪਾਗਲ ਕੁੱਤੇ ਵੱਲੋਂ ਵੱਢੀ ਬੱਚੀ ਨੇ ਮਰਨ ਤੋਂ ਪਹਿਲਾਂ 40 ਲੋਕਾਂ ਦੇ ਮਾਰੇ ਦੰਦ

07/26/2023 3:34:41 PM

ਜਾਲੌਨ- ਉੱਤਰ ਪ੍ਰਦੇਸ਼ ਦੇ ਜਾਲੌਨ ਜ਼ਿਲ੍ਹੇ 'ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਇੱਥੇ ਇਕ ਅਵਾਰਾ ਪਾਗਲ ਕੁੱਤੇ ਦੇ ਵੱਢਣ ਤੋਂ ਬਾਅਦ ਢਾਈ ਸਾਲ ਦੀ ਬੱਚੀ ਨੇ ਮਰਨ ਤੋਂ ਪਹਿਲਾਂ 40 ਲੋਕਾਂ ਨੂੰ ਵੱਢਿਆ। ਇਹ ਹੈਰਾਨ ਕਰਨ ਵਾਲੀ ਘਟਨਾ ਦੇ ਬਾਅਦ ਤੋਂ ਪੂਰੇ ਪਿੰਡ 'ਚ ਹੜਕੰਪ ਮਚ ਗਿਆ ਹੈ। ਉੱਥੇ ਹੀ ਪਾਗਲ ਕੁੱਤੇ ਦੇ ਵੱਢਣ ਨਾਲ ਢਾਈ ਸਾਲ ਦੀ ਬੱਚੀ ਦੀ ਇਲਾਜ ਦੌਰਾਨ ਝਾਂਸੀ 'ਚ ਮੌਤ ਹੋ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਲਗਭਗ ਇਕ ਹਫ਼ਤੇ ਪਹਿਲਾਂ ਢਾਈ ਸਾਲ ਦੀ ਮਾਸੂਮ ਬੱਚੀ ਕੋਂਚ ਤਹਿਸੀਲ ਦੇ ਕਓਲਾਰੀ ਪਿੰਡ 'ਚ ਆਪਣੇ ਮਾਮੇ ਘਰ ਸੀ, ਜਦੋਂ ਉਸ ਨੂੰ ਇੱਥੇ ਇਕ ਅਵਾਰਾ ਕੁੱਤੇ ਨੇ ਵੱਢ ਲਿਆ। ਇਕ ਹਫ਼ਤੇ ਦੌਰਾਨ ਕੁੜੀ ਨੇ 40 ਲੋਕਾਂ ਨੂੰ ਵੱਢਿਆ। ਪਿੰਡ ਵਾਸੀਆਂ ਦਾ ਦਾਅਵਾ ਹੈ ਕਿ ਬੱਚੀ ਨੂੰ ਵੱਢਣ ਤੋਂ ਬਾਅਦ ਕੁੱਤੇ ਦੀ ਮੌਤ ਹੋ ਗਈ। ਕੁੱਤੇ ਦੇ ਹਮਲੇ ਤੋਂ ਬਾਅਦ ਬੱਚੀ ਨੂੰ ਕਿਸੇ ਯੋਗ ਡਾਕਟਰ ਦੀ ਬਜਾਏ ਝੋਲਾਛਾਪ ਡਾਕਟਰ ਕੋਲ ਲਿਜਾਇਆ ਗਿਆ। ਉਨ੍ਹਾਂ ਦੋਸ਼ ਲਗਾਇਆ ਕਿ ਜਦੋਂ ਉਹ ਪਿੰਡ ਪਰਤੇ ਤਾਂ ਬੱਚੀ 'ਚ ਰੈਬਿਜ਼ ਦੇ ਲੱਛਣ ਦਿੱਸਣ ਲੱਗੇ, ਜਿਸ ਨੂੰ ਉਸ ਦੇ ਪਰਿਵਾਰ ਨੇ ਨਜ਼ਰਅੰਦਾਜ ਕਰ ਦਿੱਤਾ।

ਦੱਸਿਆ ਜਾ ਰਿਹਾ ਕਿ ਪਿਛਲੇ ਕੁਝ ਦਿਨਾਂ 'ਚ ਮਾਸੂਮ ਬੱਚੀ ਨੇ 40 ਤੋਂ ਵੱਧ ਲੋਕਾਂ ਨੂੰ ਵੱਢਿਆ ਜਾਂ ਉਨ੍ਹਾਂ ਨੂੰ ਆਪਣੇ ਨਹੁੰਆਂ ਨਾਲ ਖਰੋਚ ਦਿੱਤਾ। ਸ਼ੁੱਕਰਵਾਰ ਨੂੰ ਮਾਸੂਮ ਬੇਹੋਸ਼ ਹੋ ਗਈ ਅਤੇ ਉਸ ਦੇ ਪਰਿਵਾਰ ਵਾਲੇ ਉਸ ਨੂੰ ਜ਼ਿਲ੍ਹਾ ਹਸਪਤਾਲ ਲੈ ਗਏ, ਜਿੱਥੋਂ ਉਸ ਨੂੰ ਝਾਂਸੀ ਰੈਫਰ ਕਰ ਦਿੱਤਾ ਗਿਆ। ਹਾਲਾਂਕਿ ਸੋਮਵਾਰ ਨੂੰ ਉਸ ਦੀ ਮੌਤ ਹੋ ਗਈ। ਸੀ.ਐੱਚ.ਸੀ. ਇੰਚਾਰਜ ਦਿਨੇਸ਼ ਬਰਦਰੀਆ ਨੇ ਦੱਸਿਆ ਕਿ ਕਓਲਾਰੀ ਪਿੰਡ ਤੋਂ 40 ਤੋਂ ਵੱਧ ਲੋਕ ਰੈਬਿਜ਼ ਵੈਕਸੀਨ ਲਗਵਾਉਣ ਆਏ ਹਨ। ਹਾਲਾਂਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਸਾਡੇ ਕੋਲ ਰੈਬਿਜ਼ ਇੰਜੈਕਸ਼ਨ ਉਪਲੱਬਧ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

DIsha

This news is Content Editor DIsha