ਹਿਮਾਚਲ ਦੇ ਸੈਲਾਨੀਆਂ ਲਈ ਵੱਡੀ ਰਾਹਤ, ਦਿੱਲੀ-ਚੰਡੀਗੜ੍ਹ ਸਮੇਤ ਇਨ੍ਹਾਂ ਰੂਟਾਂ 'ਤੇ ਉਪਲਬਧ ਹੋਵੇਗੀ ਲਗਜ਼ਰੀ ਬੱਸ ਸੇਵਾ

09/14/2023 10:40:59 AM

ਮਨਾਲੀ - ਹਿਮਾਚਲ ਵਿਚ ਬਰਸਾਤ ਦੇ ਮੌਸਮ ਕਾਰਨ ਹੋਈ ਭਾਰੀ ਤਬਾਹੀ ਤੋਂ ਬਾਅਦ ਸੂਬਾ ਮੁੜ ਆਪਣੀ ਪਟੜੀ 'ਤੇ ਪਰਤ ਰਿਹਾ ਹੈ। ਹੁਣ ਫਿਰ ਤੋਂ ਇਲਾਕੇ ਵਿਚ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਹਨ। ਕੁੱਲੂ ਤੋਂ ਦਿੱਲੀ, ਚੰਡੀਗੜ੍ਹ ਅਤੇ ਹਰਿਦੁਆਰ ਲਈ ਲਗਜ਼ਰੀ ਬੱਸ ਸੇਵਾ ਸ਼ੁਰੂ ਹੋ ਗਈ। ਸਿਰਫ਼ ਦਸ ਬੱਸਾਂ ਚਲਾਈਆਂ ਗਈਆਂ ਹਨ। ਇਸ ਨਾਲ ਹਿਮਾਚਲ ਆਉਣ ਵਾਲੇ ਸੈਲਾਨੀਆਂ ਨੂੰ ਵੱਡੀ ਰਾਹਤ ਮਿਲੀ ਹੈ। ਲਗਜ਼ਰੀ ਬੱਸ ਸੇਵਾ ਦਾ ਸੰਚਾਲਨ ਲਗਭਗ ਦੋ ਮਹੀਨਿਆਂ ਤੋਂ ਬੰਦ ਸੀ। ਫਿਲਹਾਲ ਸਾਰੀਆਂ ਬੱਸਾਂ ਕੁੱਲੂ ਦੇ ਪਾਟਲੀਕੁਹਾਲ ਤੋਂ ਚਲਾਈਆਂ ਜਾਣਗੀਆਂ। ਪਾਟਲੀਕੁਹਾਲ ਤੋਂ ਮਨਾਲੀ ਤੱਕ ਚਾਰ ਮਾਰਗੀ ਸੜਕ ਦੀ ਹਾਲਤ ਠੀਕ ਨਹੀਂ ਹੈ। ਇਸ ਕਾਰਨ ਲਗਜ਼ਰੀ ਬੱਸਾਂ ਨੂੰ ਮਨਾਲੀ ਤੋਂ ਚੱਲਣ ਵਿੱਚ ਸਮਾਂ ਲੱਗੇਗਾ। ਹੁਣ ਸਕਾਰਟ ਕੁੱਲੂ ਡਿਪੂ ਨੇ ਆਪਣੀ ਲਗਜ਼ਰੀ ਬੱਸ ਸੇਵਾ ਸ਼ੁਰੂ ਕਰ ਦਿੱਤੀ ਹੈ। ਇਹ ਲਗਜ਼ਰੀ ਬੱਸਾਂ ਪੰਜ ਦਿੱਲੀ, ਤਿੰਨ ਚੰਡੀਗੜ੍ਹ ਅਤੇ ਇਕ ਹਰਿਦੁਆਰ ਦੇ ਰੂਟ 'ਤੇ ਚਲ ਰਹੀਆਂ ਹਨ।

ਇਹ ਵੀ ਪੜ੍ਹੋ : ਕਿਤੇ ਤੁਹਾਡੇ ਤਾਂ ਨਹੀਂ ਇਹ ਪੈਸੇ? 15 ਸਾਲ ਪੁਰਾਣੇ PF ਖਾਤਿਆਂ ਨੂੰ ਸਕੈਨ ਕਰੇਗਾ EPFO

ਭਾਵੇਂ ਇਲਾਕੇ ਦੇ ਕੁਝ ਰੂਟ ਅਜੇ ਆਵਾਜਾਈ ਲਈ ਸਹੀ ਨਹੀਂ ਹਨ ਅਤੇ ਪਾਟਲੀਕੁਹਾਲ ਤੋਂ ਮਨਾਲੀ ਤੱਕ ਸੜਕ ਦੀ ਹਾਲਤ ਵੀ ਬਿਹਤਰ ਸਥਿਤੀ ਵਿਚ ਨਹੀਂ ਹੈ। ਬੱਸ ਸੇਵਾ ਪਾਟਲੀਕੁਹਾਲ ਤੋਂ ਹੀ ਚੱਲੇਗੀ, ਪਰ ਉਮੀਦ ਹੈ ਕਿ ਦੋ-ਤਿੰਨ ਹਫ਼ਤਿਆਂ ਵਿੱਚ ਇਹ ਵੋਲਵੋ ਬੱਸਾਂ ਮਨਾਲੀ ਤੋਂ ਸਿੱਧੀਆਂ ਰਵਾਨਾ ਹੋ ਜਾਣਗੀਆਂ। ਜ਼ਿਕਰਯੋਗ ਹੈ ਕਿ 9 ਅਤੇ 10 ਜੁਲਾਈ ਨੂੰ ਬਿਆਸ ਵਿੱਚ ਆਏ ਹੜ੍ਹ ਕਾਰਨ ਸੜਕਾਂ ਦਾ ਭਾਰੀ ਨੁਕਸਾਨ ਹੋਇਆ ਸੀ, ਜਿਸ ਕਾਰਨ ਸਾਰੀਆਂ ਬੱਸ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ। ਪਰ ਸੜਕਾਂ ਦੀ ਮੁਰੰਮਤ ਤੋਂ ਬਾਅਦ ਹੁਣ ਵੋਲਵੋ ਬੱਸਾਂ ਵੀ ਮਨਾਲੀ ਤੋਂ 15 ਕਿਲੋਮੀਟਰ ਪਹਿਲਾਂ ਪਾਟਲੀਕੁਹਾਲ ਦੇ ਰੂਟ ਲਈ ਚਲ ਰਹੀਆਂ ਹਨ। 

ਇਹ ਵੀ ਪੜ੍ਹੋ : ਪਾਕਿਸਤਾਨ ਨੂੰ ਹੁਣ ਸਮਝ ਆ ਰਿਹੈ ਅੱਤਵਾਦ ਦਾ ਦਰਦ! ਤਾਲਿਬਾਨ 'ਤੇ ਲਗਾਇਆ ਅੱਤਵਾਦੀਆਂ ਵਧਾਉਣ ਦਾ ਦੋਸ਼

ਲਗਜ਼ਰੀ ਬੱਸ ਸੇਵਾ ਸਵੇਰ ਦੇ ਸਮੇਂ ਹੀ ਸ਼ੁਰੂ ਹੋ ਜਾਵੇਗੀ । ਸ਼ਡਿਊਲ ਮੁਤਾਬਕ ਸਵੇਰੇ 8 ਵਜੇ 10 ਲਗਜ਼ਰੀ ਬੱਸਾਂ ਚੰਡੀਗੜ੍ਹ ਲਈ ਇਸ ਤੋਂ ਬਾਅਦ ਸ਼ਾਮ 3 ਅਤੇ 4 ਵਜੇ ਦਿੱਲੀ ਲਈ, 4:30 ਵਜੇ ਹਰਿਦੁਆਰ  ਲਈ, ਸ਼ਾਮ 5 ਅਤੇ 6 ਵਜੇ ਦਿੱਲੀ ਲਈ, ਸ਼ਾਮ 7:30 ਵਜੇ ਚੰਡੀਗੜ੍ਹ ਲਈ ਅਤੇ ਇਸ ਤੋਂ ਬਾਅਦ ਰਾਤ 8 ਵਜੇ ਦਿੱਲੀ ਲਈ ਰਵਾਨਾ ਹੋਣਗੀਆਂ। ਯਾਤਰੀਆਂ ਨੂੰ ਡੀਲਕਸ ਬੱਸਾਂ ਵਿੱਚ ਮਨਾਲੀ ਤੋਂ ਪਾਤਲੀਕੁਹਲ ਭੇਜਿਆ ਜਾ ਰਿਹਾ ਹੈ। ਜਿਵੇਂ ਹੀ ਸੜਕ ਦੀ ਹਾਲਤ ਸੁਧਰਦੀ ਹੈ, ਇਹ ਬੱਸ ਸੇਵਾ ਮਨਾਲੀ ਤੋਂ ਸਿੱਧੀ ਰਵਾਨਾ ਹੋਵੇਗੀ।

ਇਹ ਵੀ ਪੜ੍ਹੋ :  ਈਸ਼ਾ ਅੰਬਾਨੀ ਦੀ ਕੰਪਨੀ ’ਤੇ ਕਰਜ਼ੇ ਦਾ ਭਾਰੀ ਬੋਝ, ਇਕ ਸਾਲ ’ਚ 73 ਫੀਸਦੀ ਵਧਿਆ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Harinder Kaur

This news is Content Editor Harinder Kaur