ਮਹਿਲਾ ਯਾਤਰੀਆਂ ਦੇ ਸੁਰੱਖਿਅਤ ਸਫਰ ਲਈ ਯੋਗੀ ਸਰਕਾਰ ਨੇ ਦਿੱਤੀ ''ਪਿੰਕ ਬੱਸਾਂ'' ਦੀ ਸੌਗਾਤ

03/16/2019 11:49:24 AM

ਪ੍ਰਯਾਗਰਾਜ (ਵਾਰਤਾ)— ਉੱਤਰ ਪ੍ਰਦੇਸ਼ ਸੜਕ ਟਰਾਂਸਪੋਰਟ ਨਿਗਮ (ਯੂ. ਪੀ. ਐੱਸ. ਆਰ. ਟੀ. ਸੀ.) ਨੇ ਮਹਿਲਾ ਯਾਤਰੀਆਂ ਨੂੰ ਵੱਡੀ ਸੌਗਾਤ ਦਿੱਤੀ ਹੈ। ਮਹਿਲਾ ਯਾਤਰੀਆਂ ਲਈ ਰਾਜਧਾਨੀ ਲਖਨਊ ਤੋਂ ਪ੍ਰਯਾਗਰਾਜ ਲਈ 5 ਪਿੰਕ (ਗੁਲਾਬੀ ਰੰਗ ਦੀਆਂ) ਬੱਸਾਂ ਦਾ ਸੰਚਾਲਨ ਸ਼ੁਰੂ ਕੀਤਾ ਹੈ। ਟਰਾਂਸਪੋਰਟ ਨਿਗਮ ਦੇ ਖੇਤਰੀ ਮੈਨੇਜਰ ਤਰੁਣ ਬਿਸ਼ੇਨ ਨੇ ਸ਼ਨੀਵਾਰ ਨੂੰ ਦੱਸਿਆ ਕਿ ਲਖਨਊ ਦੇ ਆਲਮਬਾਗ ਬੱਸ ਅੱਡੇ ਤੋਂ ਪ੍ਰਯਾਗਰਾਜ ਦੇ ਲਈ 5 ਪਿੰਕ ਬੱਸਾਂ ਦਾ ਸੰਚਾਲਨ ਸ਼ੁਰੂ ਕੀਤਾ ਹੈ। ਇਸ ਵਿਚ ਸਿਰਫ ਔਰਤਾਂ ਅਤੇ ਉਨ੍ਹਾਂ ਦੇ ਬੱਚੇ ਹੀ ਸਫਰ ਕਰ ਸਕਣਗੇ। ਪਿੰਕ ਬੱਸਾਂ ਪੂਰੀ ਤਰ੍ਹਾਂ ਨਾਲ ਏਅਰ ਕੰਡੀਸ਼ਨਡ ਹਨ। ਇਨ੍ਹਾਂ ਬੱਸਾਂ ਦੇ ਸੰਚਾਲਨ ਨਾਲ ਟਰਾਂਸਪੋਰਟ ਨਿਗਮ ਔਰਤਾਂ ਨੂੰ ਜਿੱਥੇ ਸੁਰੱਖਿਅਤ ਸਫਰ ਦੀ ਸੌਗਾਤ ਦੇਵੇਗਾ, ਉੱਥੇ ਹੀ ਕਈ ਹੋਰ ਸਹੂਲਤਾਂ ਵੀ ਉਪਲੱਬਧ ਕਰਵਾਏਗਾ। ਉਨ੍ਹਾਂ ਨੇ ਦੱਸਿਆ ਕਿ ਪ੍ਰਯਾਗਰਾਜ ਤੋਂ ਲਖਨਊ ਤਕ ਦਾ ਕਿਰਾਇਆ 335 ਰੁਪਏ ਹਨ। 

ਪਿਛਲੇ ਦਿਨੀਂ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਪਿੰਕ ਬੱਸਾਂ ਦੀ ਸੇਵਾ ਦਾ ਸ਼ੁੱਭ ਆਰੰਭ ਕੀਤਾ ਸੀ, ਉਦੋਂ ਸਿਰਫ ਸਿਵਿਲ ਲਾਈਨਜ਼ ਲਈ ਇਕ ਬੱਸ ਚਲ ਰਹੀ ਸੀ। ਸ਼ਨੀਵਾਰ ਭਾਵ ਅੱਜ 5 ਬੱਸਾਂ ਦਾ ਸੰਚਾਲਨ ਸ਼ੁਰੂ ਹੋ ਗਿਆ ਹੈ। ਤੁਰਣ ਨੇ ਅੱਗੇ ਦੱਸਿਆ ਕਿ ਲਖਨਊ ਤੋਂ ਵੱਖ-ਵੱਖ ਮਾਰਗਾਂ ਲਈ ਬੱਸਾਂ ਚਲਾਈਆਂ ਗਈਆਂ ਹਨ, ਜੋ ਕਿ ਪ੍ਰਯਾਗਰਾਜ ਲਈ ਆਲਮਬਾਗ ਬੱਸ ਅੱਡੇ ਤੋਂ ਸਵੇਰੇ 7.45, 8.45, 9.45. 10.45 ਅਤੇ 12.15 ਵਜੇ ਰਵਾਨਾ ਹੋਣਗੀਆਂ। ਵਾਪਸੀ ਵਿਚ ਸਿਵਲ ਲਾਈਨਜ਼ ਬੱਸ ਅੱਡੇ ਤੋਂ ਦਿਨ ਵਿਚ ਦੁਪਹਿਰ ਦੇ ਸਮੇਂ 1.45, 2.15, 3.15, 4.30 ਅਤੇ ਸ਼ਾਮ 6.30 ਵਜੇ ਲਖਨਊ ਲਈ ਰਵਾਨਾ ਹੋਣਗੀਆਂ।

Tanu

This news is Content Editor Tanu