ਹੁਣ ਲਖਨਊ ਦੇ ਨਦਵਾ ਕਾਲਜ ''ਚ ਹੰਗਾਮਾ, ਵਿਦਿਆਰਥੀਆਂ ਨੇ ਪੁਲਸ ''ਤੇ ਸੁੱਟੇ ਪੱਥਰ

12/16/2019 1:02:20 PM

ਲਖਨਊ— ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਜਾਮੀਆ ਅਤੇ ਅਲੀਗੜ੍ਹ ਯੂਨੀਵਰਸਿਟੀ ਤੋਂ ਬਾਅਦ ਹੁਣ ਲਖਨਊ ਦੇ ਨਦਵਾ ਕਾਲਜ 'ਚ ਪ੍ਰਦਰਸ਼ਨ ਸ਼ੁਰੂ ਹੋ ਗਿਆ ਹੈ। ਦਾਰੂ ਉਲੂਮ ਨਦਵਾਤੁਲ ਉਲਾਮਾ (ਨਦਵਾ ਕਾਲਜ) ਦੇ ਗੇਟ 'ਤੇ ਵਿਦਿਆਰਥੀਆਂ ਅਤੇ ਪੁਲਸ 'ਚ ਹਿੰਸਕ ਝੜਪ ਦੇ ਹਾਲਾਤ ਬਣ ਰਹੇ ਹਨ। ਪੁਲਸ ਨੇ ਕਾਲਜ ਦੇ ਗੇਟ ਨੂੰ ਬੰਦ ਕਰ ਦਿੱਤਾ ਹੈ। ਅੰਦਰੋਂ ਸੈਂਕੜੇ ਵਿਦਿਆਰਥੀ ਜਾਮੀਆ ਦੇ ਵਿਦਿਆਰਥੀਆਂ ਦੇ ਸਮਰਥਨ 'ਚ ਨਾਅਰੇਬਾਜ਼ੀ ਕਰ ਰਹੇ ਹਨ। ਇਸ ਤੋਂ ਇਲਾਵਾ ਗੇਟ ਦੇ ਦੂਜੇ ਪਾਸੇ ਖੜ੍ਹੇ ਪੁਲਸ ਵਾਲਿਆਂ 'ਤੇ ਵਿਦਿਆਰਥੀਆਂ ਨੇ ਇੱਟਾਂ-ਪੱਥਰ ਵੀ ਸੁੱਟੇ। ਕੁਝ ਪੁਲਸ ਵਾਲੇ ਵੀ ਵਿਦਿਆਰਥੀਆਂ 'ਤੇ ਜਵਾਬੀ ਕਾਰਵਾਈ ਕਰਦੇ ਦਿੱਸੇ।
ਸਥਿਤੀ ਕੰਟਰੋਲ 'ਚ ਹੈ- ਡੀ.ਜੀ.ਪੀ.
ਉੱਤਰ ਪ੍ਰਦੇਸ਼ ਦੇ ਡੀ.ਜੀ.ਪੀ. ਓ.ਪੀ. ਸਿੰਘ ਨੇ ਕਿਹਾ ਕਿ ਸਥਿਤੀ ਕੰਟਰੋਲ 'ਚ ਹਨ। ਉਨ੍ਹਾਂ ਨੇ ਦੱਸਿਆ,''ਨਦਵਾ ਕਾਲਜ ਦੇ ਕੁਝ ਵਿਦਿਆਰਥੀ ਪੱਥਰਬਾਜ਼ੀ ਕਰ ਰਹੇ ਸਨ। ਕੋਈ ਜ਼ਖਮੀ ਨਹੀਂ ਹੋਇਆ ਹੈ। ਹਾਲਾਤ ਕੰਟਰੋਲ 'ਚ ਹੈ।'' ਮੌਕੇ 'ਤੇ ਵੱਡੀ ਗਿਣਤੀ 'ਚ ਪੁਲਸ ਦੀ ਤਾਇਨਾਤੀ ਕੀਤੀ ਗਈ ਹੈ। ਇਸ ਤੋਂ ਇਲਾਵਾ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਨੂੰ ਵੀ ਭੇਜਿਆ ਗਿਆ। ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਯੂ.ਪੀ. ਦੀ ਅਲੀਗੜ੍ਹ ਯੂਨੀਵਰਸਿਟੀ 'ਚ ਪਹਿਲਾਂ ਤੋਂ ਹੀ ਵਿਰੋਧ-ਪ੍ਰਦਰਸ਼ਨ ਹੋ ਰਿਹਾ ਹੈ। ਸੋਮਵਾਰ ਨੂੰ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਡੀ.ਜੀ.ਪੀ. ਤੋਂ ਹਾਲਾਤ ਬਾਰੇ ਜਾਣਕਾਰੀ ਲਈ।
3 ਬੱਸਾਂ ਤੇ ਕੁਝ ਹੋਰ ਗੱਡੀਆਂ ਨੂੰ ਕੀਤਾ ਅੱਗ ਦੇ ਹਵਾਲੇ
ਨਦਵਾ ਕਾਲਜ 'ਚ ਐਤਵਾਰ ਸ਼ਾਮ ਤੋਂ ਹੀ ਵਿਦਿਆਰਥੀ ਜਾਮੀਆ ਅਤੇ ਐੱਮ.ਐੱਮ.ਯੂ. ਦੇ ਵਿਦਿਆਰਥੀਆਂ ਨਾਲ ਇਕਜੁਟਤਾ ਦਾ ਇਜ਼ਹਾਰ ਕਰਨ ਲਈ ਪ੍ਰਦਰਸ਼ਨ ਕਰ ਰਹੇ ਹਨ। ਕੱਲ ਦੇਰ ਰਾਤ ਕਰੀਬ 200 ਤੋਂ ਵਧ ਵਿਦਿਆਰਥੀ ਆਪਣੇ-ਆਪਣੇ ਹੋਸਟਲਾਂ ਤੋਂ ਬਾਹਰ ਨਿਕਲ ਕੇ ਸੜਕਾਂ 'ਤੇ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਦਾ ਵਿਰੋਧ ਮਾਰਚ ਸ਼ੁਰੂ ਹੋਣ ਦੇ 10 ਮਿੰਟ ਬਾਅਦ ਹੀ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਉਨ੍ਹਾਂ ਨੂੰ ਕਾਲਜ ਕੈਂਪਸ ਦੇ ਅੰਦਰ ਜਾਣ ਨੂੰ ਮਜ਼ਬੂਰ ਕਰ ਦਿੱਤਾ। ਦੱਸਣਯੋਗ ਹੈ ਕਿ ਐਤਵਾਰ ਦੁਪਹਿਰ ਕਰੀਬ 3 ਵਜੇ ਸਾਊਥ ਦਿੱਲੀ ਦੇ ਨਿਊ ਫਰੈਂਡਸ ਕਾਲੋਨੀ 'ਚ ਪ੍ਰਦਰਸ਼ਨਕਾਰੀਆਂ ਨੇ ਜੰਮ ਕੇ ਹੰਗਾਮਾ ਕੀਤਾ। ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ 3 ਬੱਸਾਂ ਅਤੇ ਕੁਝ ਹੋਰ ਗੱਡੀਆਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ।

DIsha

This news is Content Editor DIsha