ਭੱਜ ਕੇ ਕੀਤੀ ਲਵ ਮੈਰਿਜ਼, ਘਰਦਿਆਂ ਦੇ ਡਰ ਤੋਂ ਕੋਰਟ ''ਚ 4 ਘੰਟੇ ਮੇਜ਼ ਹੇਠਾ ਛੁੱਪਿਆ ਰਿਹਾ ਪ੍ਰੇਮੀ ਜੋੜਾ

07/25/2017 10:55:41 AM

ਯਮੁਨਾਨਗਰ— ਯਮੁਨਾਨਗਰ 'ਚ ਆਨਰ ਕਿਲਿੰਗ ਦੇ ਡਰ ਤੋਂ ਇਕ ਪ੍ਰੇਮੀ ਜੋੜਾ 4 ਘੰਟੇ ਤੱਕ ਵਕੀਲ ਦੇ ਚੈਂਬਰ 'ਚ ਮੇਜ਼ ਹੇਠਾਂ ਛੁਪਿਆ ਰਿਹਾ। ਲੜਕੀ ਦੇ ਘਰ ਦੇ ਬਾਹਰ ਖੜ੍ਹੇ ਸਨ, ਜਿਨ੍ਹਾਂ ਦੇ ਡਰ ਤੋਂ ਉਹ ਛੁੱਪੇ ਰਹੇ। ਵਕੀਲ ਨੇ ਪੁਲਸ ਨੂੰ ਬੁਲਾਇਆ। ਇਸ ਦੇ ਬਾਅਦ ਦੋਹੇਂ ਕੋਰਟ 'ਚ ਪੇਸ਼ ਹੋਏ, ਜਿੱਥੇ ਉਨ੍ਹਾਂ ਨੂੰ ਜੱਜ ਨੇ ਪੁਲਸ ਪ੍ਰੋਟੈਕਸ਼ਨ ਦਿੰਦੇ ਹੋਏ ਸੁਰੱਖਿਅਤ ਹਾਊਸ ਭੇਜ ਦਿੱਤਾ।


ਲੜਕੇ ਦੀ ਇਕ ਸਾਲ ਪਹਿਲੇ ਆਪਣੀ ਮਾਸੀ ਦੀ ਜੇਠਾਣੀ ਦੀ ਬੇਟੀ ਨਾਲ ਮੁਲਾਕਾਤ ਹੋਈ। ਪਿਆਰ ਨੂੰ ਪਰਵਾਨ ਚੜਾਉਣ ਲਈ ਦੋਹੇਂ ਵਿਆਹ ਲਈ ਘਰ ਤੋਂ ਭੱਜ ਗਏ। 21 ਜੁਲਾਈ ਦੀ ਰਾਤ ਨੂੰ ਘਰ ਤੋਂ ਫਰਾਰ ਹੋਏ ਤਾਂ 22 ਨੂੰ ਦੁਰਗਾ ਮੰਦਰ 'ਚ ਵਿਆਹ ਕਰ ਲਿਆ। ਦੋਹਾਂ ਦੇ ਪਰਿਵਾਰ ਵਾਲੇ ਖਤਰਾ ਸਨ। ਵਿਆਹ ਦੇ ਬਾਅਦ ਸੋਮਵਾਰ 24 ਜੁਲਾਈ ਨੂੰ ਕੋਰਟ ਤੋਂ ਪ੍ਰੋਟੈਕਸ਼ਨ ਲਈ ਅਪੀਲ ਕਰਨੀ ਸੀ ਪਰ ਇਨ੍ਹਾਂ ਦੀ ਭਣਕ ਪਰਿਵਾਰਕ ਮੈਂਬਰਾਂ ਨੂੰ ਲੱਗ ਗਈ। ਕੋਰਟ ਦੇ ਸਾਰੇ ਗੇਟ 'ਤੇ ਪਰਿਵਾਰਕ ਮੈਂਬਰ ਲੱਭਦੇ ਰਹੇ। ਕਿਸੇ ਤਰ੍ਹਾਂ ਬੱਚਦੇ ਹੋਏ ਪ੍ਰੇਮੀ ਜੋੜਾ ਵਕੀਲ ਕੋਲ ਪੁੱਜ ਗਿਆ। ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਜਿਸ ਤਰ੍ਹਾਂ ਹੀ ਲੜਕੀ ਨੂੰ ਚੁੱਕਣਾ ਚਾਹਿਆ ਤਾਂ ਉਹ ਭੱਜ ਕੇ ਵਕੀਲ ਦੇ ਚੈਂਬਰ 'ਚ ਜਾ ਕੇ ਮੇਜ਼ ਹੇਠਾਂ ਛੁੱਪ ਗਏ। ਚਾਰ ਘੰਟੇ ਉਹ ਉਥੇ ਹੀ ਛੁੱਪੇ ਰਹੇ।

ਬਾਅਦ 'ਚ ਉਨ੍ਹਾਂ ਨੇ ਇਸ ਬਾਰੇ ਮਹਿਲਾ ਹੈਲਪ ਲਾਇਨ ਪੁਲਸ ਕੰਟਰੋਲ 'ਚ ਫੋਨ ਕਰਕੇ ਮਦਦ ਮੰਗੀ। ਪੁਲਸ ਮੌਕੇ 'ਤੇ ਪੁੱਜੀ ਅਤੇ ਉਨ੍ਹਾਂ ਨੂੰ ਕੋਰਟ ਦੇ ਆਦੇਸ਼ ਤੋਂ ਪਹਿਲੇ ਪੁਲਸ ਸੁਰੱਖਿਆ ਦਿੱਤੀ ਗਈ। ਪੁਲਸ ਸੁਰੱਖਿਆ 'ਚ ਪ੍ਰੇਮੀ ਜੋੜੇ ਨੂੰ ਸੈਸ਼ਨ ਜੱਜ ਜਗਦੀਪ ਜੈਨ ਦੇ ਕੋਰਟ 'ਚ ਪੇਸ਼ ਕੀਤਾ ਗਿਆ। ਗੌਰਵ ਨੇ ਦੱਸਿਆ ਕਿ ਉਸ ਦੀ ਮਾਸੀ ਦੇਵਘਰ 'ਚ ਹੈ। ਇਕ ਸਾਲ ਪਹਿਲੇ ਉਥੇ ਇਕ ਵਿਆਹ ਗਿਆ ਸੀ। ਉਥੇ ਉਸਦੀ ਮੁਲਾਕਾਤ ਮਾਸੀ ਦੀ ਜੇਠਾਣੀ ਦੀ ਬੇਟੀ ਨਾਲ ਹੋਈ। ਦੋਹਾਂ 'ਚ ਗੱਲਬਾਤ ਹੋਣ ਲੱਗੀ ਅਤੇ ਪਿਆਰ ਹੋ ਗਿਆ। ਗੌਰਵ ਨੇ ਦੱਸਿਆ ਕਿ ਇਸ ਦੀ ਖਬਰ ਮਾਸੀ ਦੇ ਪਰਿਵਾਰਕ ਮੈਂਬਰਾਂ ਨੂੰ ਲੱਗ ਗਈ। ਇਸ ਲਈ ਉਹ ਲੜਕੀ ਦਾ ਵਿਆਹ ਕਿਤੇ ਹੋਰ ਕਰਨਾ ਚਾਹੁੰਦੇ ਸੀ। ਡਰ ਦੇ ਚੱਲਦੇ ਉਹ 21 ਜੁਲਾਈ ਦੀ ਰਾਤ ਨੂੰ ਘਰੋਂ ਭੱਜ ਗਏ ਅਤੇ ਵਿਆਹ ਕਰ ਲਿਆ।