ਪ੍ਰੇਮ ਸੰਬੰਧਾਂ ਕਾਰਨ ਵਿਅਕਤੀ ਨੇ ਕੀਤੀ ਖੁਦਕੁਸ਼ੀ, ਪਰਿਵਾਰਕ ਮੈਂਬਰਾਂ ਨੇ ਲੜਕੀ ਦੇ ਘਰ 'ਤੇ ਕੀਤਾ ਹਮਲਾ

07/15/2018 1:02:10 PM

ਯਮੁਨਾਨਗਰ— ਹਰਿਆਣਾ 'ਚ ਯਮੁਨਾਨਗਰ ਜ਼ਿਲੇ ਦੇ ਪਿੰਡ ਕਾਂਸਲੀ 'ਚ ਪ੍ਰੇਮ ਸੰਬੰਧਾਂ ਦੇ ਚੱਲਦੇ ਇਕ ਵਿਅਕਤੀ ਨੇ ਖੁਦਕੁਸ਼ੀ ਕਰ ਲਈ। ਇਸ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੇ ਲੜਕੀ ਦੇ ਘਰ 'ਤੇ ਹਮਲਾ ਕਰ ਦਿੱਤਾ। ਮੌਕੇ 'ਤੇ ਪੁੱਜੀ ਪੁਲਸ ਨੇ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਘਰੋਂ ਕੱਢ ਕੇ ਪਿੰਡ ਦੇ ਬਾਹਰ ਭੇਜਿਆ। ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਯਮੁਨਾਨਗਰ ਐੱਸ.ਪੀ. ਨੂੰ ਮਾਮਲੇ ਦੀ ਸ਼ਿਕਾਇਤ ਕੀਤੀ।
ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਥਾਣਾ ਫਰਕਪੁਰ ਪੁਲਸ ਵੀ ਮੌਕੇ 'ਤੇ ਪੁੱਜੀ ਅਤੇ ਤੁਰੰਤ ਹਾਲਾਤ 'ਤੇ ਕਾਬੂ ਪਾਇਆ। ਲੜਕੀ ਪੱਖ ਦੀ ਮੰਨੀਏ ਤਾਂ ਉਨ੍ਹਾਂ ਦਾ ਲੜਕਾ, ਲੜਕੀ 'ਤੇ ਪ੍ਰੇਮ ਸੰਬੰਧਾਂ ਦਾ ਦਬਾਅ ਬਣਾ ਰਿਹਾ ਸੀ। ਉਹ ਲੜਕੀ ਨੂੰ ਫੋਨ ਵੀ ਦੇਣ ਲਈ ਆਇਆ ਸੀ। ਜਦੋਂ ਇਹ ਸਭ ਲੜਕੀ ਦੀ ਮਾਂ ਨੇ ਦੇਖਿਆ ਤਾਂ ਉਸ ਨੇ ਲੜਕੇ ਨੂੰ ਫੜ ਲਿਆ ਅਤੇ ਉਸ ਦੀ ਕੁੱਟਮਾਰ ਕੀਤੀ। ਮਾਮਲਾ ਐੱਸ.ਪੀ. ਦਫਤਰ ਤੱਕ ਪੁੱਜ ਗਿਆ ਸੀ ਪਰ ਉਥੋਂ ਆਉਣ ਤੋਂ ਬਾਅਦ ਜਦੋਂ ਲੜਕਾ ਫਿਰ ਲੜਕੀ ਦੇ ਘਰ ਦਾਖ਼ਲ ਹੋਇਆ ਤਾਂ ਲੜਕੀ ਦੀ ਮਾਂ ਨੇ ਉਸ ਨੂੰ ਫੜ ਲਿਆ। ਇਸ ਤੋਂ ਬਾਅਦ ਡਰ ਕਾਰਨ ਲੜਕੇ ਨੇ ਆਪਣੇ ਘਰ 'ਚ ਫਾਹਾ ਲਗਾ ਲਿਆ। ਲੜਕੀ ਦੀ ਉਮਰ 16 ਸਾਲ ਅਤੇ ਲੜਕੇ ਦੀ ਉਮਰ 22 ਸਾਲ ਦੱਸੀ ਜਾ ਰਹੀ ਹੈ। ਲੜਕੇ ਦੀ ਮੌਤ ਤੋਂ ਬਾਅਦ ਪਿੰਡ 'ਚ ਹੰਗਾਮਾ ਹੋਇਆ। ਲੜਕੀ ਪੱਖ ਦੇ ਲੋਕ ਪੁਲਸ ਦੇ ਅੱਗੇ ਹੱਥ ਜੋੜ ਕੇ ਆਪਣੀ ਸੁਰੱਖਿਆ ਦੀ ਗੁਹਾਰ ਲਗਾਉਂਦੇ ਨਜ਼ਰ ਆਏ। ਪੁਲਸ ਨੇ ਲੜਕੀ ਦੇ ਘਰ 'ਚ ਹੀ ਪੁਲਸ ਕਰਮਚਾਰੀ ਤਾਇਨਾਤ ਕੀਤੇ ਹਨ।