ਹੁਣ ਚਾਂਦੀ ਦੇ ਹੋਣਗੇ ਭਗਵਾਨ ਜਗਨਨਾਥ ਪੁਰੀ ਮੰਦਿਰ ਦੇ ਦਰਵਾਜ਼ੇ, ਭਗਤ ਨੇ ਦਾਨ ਕੀਤੀ 2500 ਕਿਲੋਗ੍ਰਾਮ ਚਾਂਦੀ

10/24/2020 6:49:20 PM

ਨੈਸ਼ਨਲ ਡੈਸਕ— ਦੇਸ਼ ਦੇ ਮਸ਼ਹੂਰ ਜਗਨਨਾਥ ਪੁਰੀ ਮੰਦਿਰ ਦੇ ਦਰਵਾਜ਼ੇ ਹੁਣ ਲੱਕੜ ਦੀ ਬਜਾਏ ਚਾਂਦੀ ਦੇ ਹੋਣਗੇ। ਗਰਭ ਗ੍ਰਹਿ ਦੇ ਮੁੱਖ ਦੁਆਰ 'ਤੇ ਚਾਂਦੀ ਦੀ ਕੀਮਤੀ ਪਰਤ ਚੜ੍ਹਾਈ ਜਾਵੇਗੀ। ਇਸ ਦੇ ਲਈ ਇਕ ਭਗਤ ਨੇ 2500 ਕਿਲੋਗ੍ਰਾਮ ਦੀ ਚਾਂਦੀ ਦਾਨ ਕੀਤੀ ਹੈ। ਮੰਦਿਰ ਪ੍ਰਸ਼ਾਸਨ ਨੇ ਦਰਵਾਜ਼ੇ ਦੇ ਡਿਜ਼ਾਇਨ ਅਤੇ ਹੋਰ ਤੌਰ ਤਰੀਕੇ ਨੂੰ ਮਨਜ਼ੂਰੀ ਦੇਣ ਲਈ 17 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜੋਕਿ 27 ਅਕਤੂਬਰ ਨੂੰ ਬੈਠਕ ਕਰੇਗੀ। ਇਥੇ ਦੱਸ ਦੇਈਏ ਕਿ ਇਕ ਲੱਕੜ ਦਾ ਦਰਵਾਜ਼ਾ ਗਰਭ ਗ੍ਰਹਿ ਦੀ ਰੱਖਵਾਲੀ ਕਰ ਰਿਹਾ ਹੈ ਜੋਕਿ 12ਵੀਂ ਸ਼ਤਾਬਦੀ 'ਚ ਲਗਾਇਆ ਗਿਆ ਸੀ ਪਰ ਹੁਣ ਇਸ 'ਚ ਚਾਂਦੀ ਦੀ ਪਰਤ ਚੜ੍ਹਾਈ ਜਾਵੇਗੀ।

ਇਹ ਵੀ ਪੜ੍ਹੋ: ਲੁਧਿਆਣਾ: ਕਾਂਗਰਸੀ ਸਰਪੰਚ ਦੇ ਪਤੀ ਦਾ ਸ਼ਰਮਨਾਕ ਕਾਰਾ, ਬਜ਼ੁਰਗ ਜੋੜੇ ਦੀ ਕੀਤੀ ਕੁੱਟਮਾਰ

ਮੰਦਿਰ ਦੇ ਪ੍ਰਸ਼ਾਸਕ ਅਜੇ ਜੇਨਾ ਨੇ ਦੱਸਿਆ ਕਿ ਕਾਲਾਹਟ ਦੁਆਰ, ਜਯਾ-ਵਿਜੇ ਦੁਆਰ, ਬਹਿਰਾਣਾ ਦੁਆਰ, ਸਤਪਹਾਚ ਦੁਆਰ, ਪੱਛਮੀ ਦੁਆਰ, ਨਰਸਿੰਘ ਦੁਆਰ, ਬਿਮਲਾ ਮੰਦਿਰ ਦੁਆਰ ਅਤੇ ਮਹਾਲਕਸ਼ਮੀ ਮੰਦਿਰ ਦੇ ਦੁਆਰਾਂ ਨੂੰ ਚਾਂਦੀ ਦੀਆਂ ਚਾਦਰਾਂ ਨਾਲ ਸਜਾਇਆ ਜਾਵੇਗਾ। ਮੌਜੂਦਾ ਸਮੇਂ 'ਚ ਜਿਹੜੇ ਦਰਵਾਜ਼ਿਆਂ ਦਾ ਇਸਤੇਮਾਲ ਹੋ ਰਿਹਾ ਹੈ, ਉਨ੍ਹਾਂ ਨੂੰ ਹਟਾ ਦਿੱਤਾ ਜਾਵੇਗਾ ਅਤੇ ਮਲੇਸ਼ੀਆ ਤੋਂ ਦਰਾਮਦ ਬਰਮਾ ਟੀਕਵੁੱਡ ਨਾਲ ਬਣਾਇਆ ਜਾਵੇਗਾ। ਭਗਤ ਦਰਵਾਜ਼ਿਆਂ ਲਈ ਜਰੂਰੀ ਲੱਕੜ ਵੀ ਦਾਨ ਕਰ ਰਹੇ ਹਨ।
ਜਦੋਂ ਤੱਕ ਕਮਰਿਆਂ ਦੇ ਲਈ ਦਰਵਾਜ਼ਿਆਂ ਦਾ ਨਿਰਮਾਣ ਕੰਮ ਨਹੀਂ ਪੂਰਾ ਹੋਵੇਗਾ, ਉਦੋਂ ਤੱਕ 15.32 ਕਰੋੜ ਰੁਪਏ ਮੁੱਲ ਦੀ ਚਾਂਦੀ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਜਾਵੇਗਾ। ਪਹਿਲੇ ਪੜ੍ਹਾਅ 'ਚ ਤਿੰਨ ਮੁੱਖ ਦਰਵਾਜ਼ੇ-ਜੈ ਵਿਜੇ ਦੁਆਰ, ਕਲਹਟ ਦੁਆਰ ਅਤੇ ਬਹਿਰਾਣਾ ਦੁਆਰ 'ਤੇ ਚਾਂਦੀ ਦੀ ਪਰਤ ਚੜ੍ਹਾਈ ਜਾਵੇਗੀ।

ਇਹ ਵੀ ਪੜ੍ਹੋ: ਰਿਸ਼ਤੇ ਤੋਂ ਮਨ੍ਹਾ ਕਰਨ 'ਤੇ ਨੌਜਵਾਨ ਦਾ ਸ਼ਰਮਨਾਕ ਕਾਰਾ, ਕਾਰ 'ਚ ਬਿਠਾ ਮਾਂ-ਧੀ ਦੀ ਕੀਤੀ ਕੁੱਟਮਾਰ

ਕਾਫ਼ੀ ਪੁਰਾਣੇ ਹੋ ਚੁੱਕੇ ਨੇ ਮੰਦਿਰ ਦੇ ਦਰਵਾਜ਼ੇ
ਅਜੇ ਨੇ ਦੱਸਿਆ ਕਿ ਮੰਦਿਰ ਦੇ ਦਰਵਾਜ਼ੇ ਕਾਫ਼ੀ ਪੁਰਾਣੇ ਹੋ ਜਾਣ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ। ਇਥੇ ਦੱਸਣਯੋਗ ਹੈ ਕਿ ਜਗਨਨਾਥ ਮੰਦਿਰ ਉੜੀਸਾ ਸੂਬੇ ਦੇ ਪੂਰੇ ਸ਼ਹਿਰ 'ਚ ਸਥਿਤ ਵੈਸ਼ਨਵ ਭਾਈਚਾਰੇ ਦਾ ਪ੍ਰਮੁੱਖ ਸਥਾਨ ਹੈ। ਇਸ ਮੰਦਿਰ ਨੂੰ ਹਿੰਦੁਆਂ ਦੇ ਚਾਰੋਂ ਧਾਮਾਂ 'ਚੋਂ ਇਕ ਮੰਨਿਆ ਜਾਂਦਾ ਹੈ। ਇਹ ਮੰਦਿਰ ਵੈਸ਼ਨਵ ਪਰੰਪਰਾਵਾਂ ਅਤੇ ਸੰਤ ਰਾਮਾਨੰਦ ਨਾਲ ਸੰਬੰਧਤ ਹੈ। ਇਸ ਸਥਾਮ ਨੂੰ ਨੀਲਗੀਰੀ, ਨੀਲਾਂਚਲ ਅਤੇ ਸ਼ਾਕਸ਼ੇਤਰ ਵੀ ਕਿਹਾ ਜਾਂਦਾ ਹੈ। ਪੁਰਾਣਾਂ 'ਚ ਕਿਹਾ ਗਿਆ ਹੈ ਕਿ ਸ਼੍ਰੀ ਕ੍ਰਿਸ਼ਨ ਨੇ ਪੁਰੀ 'ਚ ਅਨੇਕ ਲੀਲਾਵਾਂ ਕੀਤੀਆਂ ਸਨ ਅਤੇ ਨੀਲਮਾਧਵ ਦੇ ਰੂਪ 'ਚ ਅਵਤਾਰ ਧਾਰਿਆ ਸੀ।

ਇਹ ਵੀ ਪੜ੍ਹੋ: ਟਾਂਡਾ: ਸੜੀ ਹੋਈ ਮਿਲੀ ਬੱਚੀ ਦੀ ਲਾਸ਼ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਜਬਰ-ਜ਼ਿਨਾਹ ਤੋਂ ਬਾਅਦ ਕੀਤਾ ਸੀ ਕਤਲ

shivani attri

This news is Content Editor shivani attri